ਤਰਨ ਤਾਰਨ ਪੁਲਿਸ ਵੱਲੋਂ 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫ਼ਤਾਰ  
Published : Apr 28, 2023, 5:18 pm IST
Updated : Apr 28, 2023, 5:18 pm IST
SHARE ARTICLE
File Photo
File Photo

32 ਬੋਰ ਦੇ 1 ਪਿਸਤੌਲ ਸਮੇਤ 5 ਜ਼ਿੰਦਾ ਰੌਂਦ ਬਰਾਮਦ 

ਤਰਨਤਾਰਨ - ਤਰਨਤਾਰਨ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵੱਲੋਂ 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਨਾਲ ਹੀ ਇਹਨਾਂ ਕੋਲੋਂ 32 ਬੋਰ ਦੇ 1 ਪਿਸਤੌਲ ਸਮੇਤ 5 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਅਤੇ 1 ਬੁਲਟ ਅਤੇ 1 ਡੀਲੈਕਸ ਮੋਟਰਸਾਈਕਲ ਵੀ ਫੜਿਆ ਗਿਆ ਹੈ। 

ਥਾਣਾ ਖਾਲੜਾ ਸਮੇਤ ਪੁਲਿਸ ਪਾਰਟੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਸੁਰਸਿੰਘ ਤੋਂ ਲਿੰਕ ਰੋਡ ਚੱਕ ਸਿਕੰਦਰ ਪਰ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਪਿੰਡ ਸੁਰਸਿੰਘ ਵਾਲੀ ਸਾਈਡ ਤੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਹਨਾਂ ਨੂੰ ਚੈਕਿੰਗ ਲਈ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਬੁਲੇਟ ਮੋਟਰਸਾਈਕਲ ਨੰਬਰੀ PB14-B-4222 ਸਵਾਰ ਨੇ ਮੋਟਰਸਾਈਕਲ ਹੌਲੀ ਕੀਤਾ ਤਾਂ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਪੁਲਿਸ ਪਾਰਟੀ ਤੇ ਗੋਲੀ ਚਲਾਉਣ ਦੀ ਨੀਅਤ ਨਾਲ 03 ਫਾਇਰ ਕੀਤੇ ਅਤੇ ਬੁੱਲਟ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ ਕਰਨ ਲੱਗੇ ਤਾਂ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।

ਜਿਹਨਾਂ ਵਿੱਚੋਂ ਬੁੱਲਟ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸੁਖਬੀਰ ਸਿੰਘ ਉਰਫ਼ ਸੁੱਖ ਪੁੱਤਰ ਗਿਆਨ ਸਿੰਘ ਵਾਸੀ ਭੂਰੇਗਿੱਲ ਥਾਣਾ ਸਦਰ ਤਰਨ ਤਾਰਨ ਅਤੇ ਪਿੱਛੇ ਬੈਠੇ ਮੁਸੱਲਾ ਪਿਸਟਲ ਨੌਜਵਾਨ ਨੇ ਆਪਣਾ ਨਾਮ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਮੂਰਤਾ ਸਿੰਘ ਵਾਸੀ ਗੋਬਿੰਦਪੁਰੀ ਕਲੋਨੀ ਗੋਇੰਦਵਾਲ ਸਾਹਿਬ ਦੱਸਿਆ ਅਤੇ ਦੂਸਰੇ ਡੀ.ਲੈਕਸ ਸਵਾਰ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੁਖਤਾਰ ਸਿੰਘ ਵਾਸੀ ਨੌਸ਼ਿਹਰਾ ਢਾਲਾ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਮੰਗਲ ਸਿੰਘ ਉਰਫ ਮੰਗਾ ਪੁੱਤਰ ਹਰਪਾਲ ਸਿੰਘ ਵਾਸੀ ਨੌਸ਼ਿਹਰਾ ਢਾਲਾ ਥਾਣਾ ਸਰਾਏ ਅਮਾਨਤ ਖਾਂ ਦੱਸਿਆ। ਜਿਸ 'ਤੇ ਐਸ.ਆਈ ਵੱਲੋਂ ਕਮਲਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਚਾਰਜ਼ ਡੀ.ਐਸ.ਪੀ ਭਿੱਖੀਵਿੰਡ ਦੀ ਹਾਜ਼ਰੀ ਵਿਚ ਉਕਤ ਕਾਬੂ ਕੀਤੇ ਗਏ ਵਿਅਕਤੀਆਂ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿਚ ਲਿਆਂਦੀ ਗਈ।

ਪਹਿਲਾਂ ਰਣਜੀਤ ਸਿੰਘ ਉਰਫ ਰਾਜਾ ਦੀ ਤਾਲਾਸ਼ੀ ਕਰਨ ਤੇ ਉਸ ਕੋਲੋਂ ਇੱਕ ਮੋਮੀ ਲਿਫਾਫਾ ਬਰਾਮਦ ਹੋਇਆ। ਜਿਸ ਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ ਹੈਰੋਇਨ ਬ੍ਰਾਮਦ ਹੋਈ। ਬ੍ਰਾਮਦ ਹੋਈ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾਂ 1 ਕਿਲੋਗ੍ਰਾਮ  ਹੈਰੋਇਨ ਨਿਕਲੀ। ਫਿਰ ਦੂਸਰੇ ਕਾਬੂ ਕੀਤੇ ਮੰਗਲ ਸਿੰਘ ਉਰਫ ਮੰਗਾ ਉਕਤ ਦੀ ਤਾਲਾਸ਼ੀ ਕਰਨ ਤੇ ਉਸ ਕੋਲੋਂ ਵੀ ਇੱਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ। ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਰਣਜੀਤ ਸਿੰਘ ਉਰਫ ਰਾਜਾ ਕੋਲੋਂ ਵਰਤਿਆ ਗਿਆ ਪਿਸਤੌਲ 32 ਬੋਰ ਸਮੇਤ 05 ਰੋਂਦ ਜ਼ਿੰਦਾ, ਇੱਕ ਬੁਲਟ ਮੋਟਰਸਾਈਕਲ ਨੰਬਰੀ PB14-B-4222 ਅਤੇ ਇੱਕ ਡੀ.ਲੈਕਸ ਮੋਟਰਸਾਈਕਲ ਨੰਬਰੀ PB46-AA-9011 ਬ੍ਰਾਮਦ ਕਰਕੇ ਮੁੱਕਦਮਾ ਨੰਬਰ 51 ਮਿਤੀ 27/04/2023 ਜੁਰਮ 307 ਭ.ਦਸ 21-ਸੀ/29/61/85 ਐਨ.ਡੀ.ਪੀ.ਐਸ ਐਕਟ 25/27/54/59 ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।  


 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement