Fazilka News: ਪਤਨੀ ਦੇ ਵਿਛੋੜੇ ਵਿਚ ਪਤੀ ਨੇ ਕੀਤੀ ਖ਼ੁਦਕੁਸ਼ੀ, ਰੇਲ ਗੱਡੀ ਅੱਗੇ ਛਾਲ ਮਾਰ ਸਰੀਰ ਦੇ ਕਰਵਾਏ ਟੋਟੇ-ਟੋਟੇ
Published : Apr 28, 2024, 9:33 am IST
Updated : Apr 28, 2024, 10:23 am IST
SHARE ARTICLE
A person committed suicide by jumping in front of a train Fazilka News
A person committed suicide by jumping in front of a train Fazilka News

Fazilka News: ਪੰਜ ਸਾਲ ਪਹਿਲਾਂ ਪਤਨੀ ਦੀ ਹੋਈ ਸੀ ਮੌਤ

A person committed suicide by jumping in front of a train Fazilka News: ਫਾਜ਼ਿਲਕਾ ਦੇ ਪਿੰਡ ਬੋਦੀਵਾਲਾ ਪਿੱਥਾ ਦੇ ਇੱਕ ਵਿਅਕਤੀ ਨੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਖਜਾਨ ਸਿੰਘ ਵਾਸੀ ਪਿੰਡ ਬੋਦੀਵਾਲਾ ਪਿੱਥਾ ਵਜੋਂ ਹੋਈ ਹੈ।

ਇਹ ਵੀ ਪੜ੍ਹੋNangal News: 100 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਦੇਸ਼ ਦਾ ਪਹਿਲਾ ਤੈਰਨ ਵਾਲਾ ਸੋਲਰ ਪ੍ਰਾਜੈਕਟ ਝੀਲ ਦੇ ਪਾਣੀ ਵਿਚ ਰੁੜ੍ਹਿਆ

ਪਿੰਡ ਬੋਦੀਵਾਲਾ ਪਿੱਥਾ ਦੇ 60 ਸਾਲਾ ਬਜ਼ੁਰਗ ਖਜਾਨ ਸਿੰਘ ਭਾਦੂ ਪੁੱਤਰ ਬਲਰਾਮ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਖਜਾਨ ਸਿੰਘ ਦੀ ਪਤਨੀ ਦੀ ਲੰਬੀ ਬੀਮਾਰੀ ਤੋਂ ਬਾਅਦ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਖਜਾਨ ਸਿੰਘ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਪਤਨੀ ਦੇ ਵਿਛੋੜੇ ਦਾ ਦੁੱਖ ਦੂਰ ਨਹੀਂ ਹੋ ਰਿਹਾ ਸੀ।

ਇਹ ਵੀ ਪੜ੍ਹੋ: Health News: ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ

ਖਜਾਨ ਸਿੰਘ ਨੇ ਪਿੰਡ ਖੂਈਖੇੜਾ ਨੇੜੇ ਗੰਗਾ ਕੈਨਾਲ ਦੀ ਲੰਘਦੀ ਰੇਲਵੇ ਲਾਈਨ 'ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਰੇਲਵੇ ਵਿਭਾਗ ਦੇ ਗੇਟਮੈਨ ਨੇ ਲਾਸ਼ ਰੇਲਵੇ ਟਰੈਕ 'ਤੇ ਪਈ ਵੇਖ ਕੇ ਸਟੇਸ਼ਨ ਮਾਸਟਰ ਅਤੇ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਜੀਆਰਪੀ ਦੇ ਏਐਸਆਈ ਅਜੀਤ ਸਿੰਘ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਮੈਂਬਰ ਬਿੱਟੂ ਨਰੂਲਾ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਰੇਲਵੇ ਟਰੈਕ ਤੋਂ ਚੁੱਕ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੀਆਰਪੀ ਦੇ ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਸਿਰ ਅਤੇ ਧੜ ਵੱਖਰਾ ਸੀ ਅਤੇ ਲੱਤਾਂ ਵੱਖ-ਵੱਖ ਕੱਟੀਆਂ ਗਈਆਂ ਸਨ। ਜਿਸ ਨੂੰ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਇਕੱਠਾ ਕਰਕੇ ਮੁਰਦਾਘਰ ਵਿੱਚ ਰਖਵਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

(For more Punjabi news apart from A person committed suicide by jumping in front of a train Fazilka News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement