ਮਰਨ ਵਾਲਿਆਂ 'ਚੋਂ ਕਈਆਂ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
ਉਨਾਓ -ਹਰਦੇਈ ਰੋਡ 'ਤੇ ਸਫੀਪੁਰ ਕੋਤਵਾਲੀ ਖੇਤਰ ਦੇ ਪਿੰਡ ਜਮਾਲਦੀਪੁਰ ਨੇੜੇ ਐਤਵਾਰ ਦੁਪਹਿਰ ਕਰੀਬ 3.30 ਵਜੇ ਬਾਂਗਰਮਾਊ ਵੱਲ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਨਿੱਜੀ ਬੱਸ ਨੂੰ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਬੱਸ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ।
ਜ਼ਖਮੀਆਂ ਨੂੰ ਸਫੀਪੁਰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਦੌਰਾਨ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਦੋਂਕਿ ਟਰੱਕ ਦਾ ਡਰਾਈਵਰ ਵੀ ਘਟਨਾ ਵਾਲੀ ਥਾਂ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ 70 ਸਾਲਾ ਇਮਤਿਆਜ਼ ਖਾਨ ਉਰਫ਼ ਲਾਡਲੀ ਵਾਸੀ ਸਈਅਦ ਵਾੜਾ ਸਫੀਪੁਰ, 25 ਸਾਲਾ ਲੁਕਈਆ ਬੇਗਮ ਪਤਨੀ ਸੋਨੂੰ ਵਾਸੀ ਮਛਰੀਆ ਨੌਬਸਤਾ ਕਾਨਪੁਰ, 30 ਸਾਲਾ ਸੁਸ਼ੀਲਾ ਪਤਨੀ ਦੀਪਕ ਵਾਸੀ ਮੰਗਲਬਾਜ਼ਾਰ ਸਫੀਪੁਰ
ਮੌੜ ਵਜੋਂ ਹੋਈ ਹੈ ,ਜਦਕਿ ਤਿੰਨਾਂ ਹੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਓਥੇ ਹੀ ਮੁੰਨਾ ਵਾਸੀ ਮੁਬਾਰਕ ਅਲੀ ਸਫੀਪੁਰ, ਮੋਨੂੰ ਮਿਸ਼ਰਾ, ਮਿੱਠੂ ਵਾਸੀ ਕੁੰਵਾ ਸਫੀਪੁਰ, ਗੁੱਡੂ ਵਾਸੀ ਭੱਟਾਚਾਰੀਆ ਸਫੀਪੁਰ, ਅਨੂੰ ਸਿੰਘ ਵਾਸੀ ਗਜਾ ਖੇੜਾ ਥਾਣਾ ਮਾਖੀ, ਰਾਮਕ੍ਰਿਸ਼ਨ ਸ਼ੁਕਲਾ ਵਾਸੀ ਬੰਗੜਮਾਊ, ਹਸਨੈਨ ਪੁੱਤਰ ਮੁਹੰਮਦ ਸ਼ਫੀਕ ਅਤੇ ਉਸ ਦੀ ਮਾਂ ਪਰਵੀਨ ਵਾਸੀ ਪਿੰਡ ਮਾਖੀ ,ਸੋਨੂੰ ਵਾਸੀ ਗੰਜਮੁਰਾਦਾਬਾਦ, ਵੰਦਨਾ ਵਾਸੀ ਮੁੰਡਾ ਫਤਿਹਪੁਰ ਚੌਰਾਸੀ, ਨਰਿੰਦਰ ਪਾਲ ਵਾਸੀ ਸਿਕਰਾਹਾਣਾ ਥਾਣਾ ਤੜੀਆਵਾ ਹਰਦੋਈ, ਸੁਕੇਸ਼ ਵਾਸੀ ਮੌੜ ਥਾਣਾ ਮਾਖਾ ਸਮੇਤ ਹੋਰ ਵੀ ਕਈ ਜਾਣੇ ਜ਼ਖ਼ਮੀ ਹੋ ਗਏ ਹਨ।