
ਵਿਨੋਦ ਕੁਮਾਰ ਨਿਵਾਸੀ ਦੁੱਗਰੀ ਨੇ ਥਾਣਾ ਡਵੀਜ਼ਨ ਨੰ: 6 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੇ ਬੈਂਕ ਖਾਤੇ ਵਿਚੋਂ 1 ਲੱਖ ਰੁਪਏ ਕੱਢੇ ...................
ਲੁਧਿਆਣਾ, (ਏਜੰਸੀ)- ਵਿਨੋਦ ਕੁਮਾਰ ਨਿਵਾਸੀ ਦੁੱਗਰੀ ਨੇ ਥਾਣਾ ਡਵੀਜ਼ਨ ਨੰ: 6 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੇ ਬੈਂਕ ਖਾਤੇ ਵਿਚੋਂ 1 ਲੱਖ ਰੁਪਏ ਕੱਢੇ ਗਏ ਹਨ| ਪੁਲਿਸ ਨੇ ਅਣਪਛਾਤੇ ਖਿਲਾਫ ਚੋਰੀ ਅਤੇ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ|
cyber crimeਚੌਂਕੀ ਮਿਲਰਗੰਜ ਦੇ ਇੰਚਾਰਜ ਏ. ਐੱਸ. ਆਈ. ਸੁਖਦੇਵ ਰਾਜ ਅਨੁਸਾਰ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ 30 ਜੁਲਾਈ 2017 ਨੂੰ ਉਸ ਨੇ ਗਲਮੋਹਰ ਹੋਟਲ ਦੇ ਨੇੜੇ ਸਥਿਤ ਪੈਟਰੋਲ ਪੰਪ ਤੋਂ 2 ਹਜ਼ਾਰ ਰੁਪਏ ਦਾ ਤੇਲ ਪਵਾਇਆ ਸੀ, ਜਿਸ ਦੇ ਬਾਅਦ ਉਸਦੇ ਮੋਬਾਇਲ ਫੋਨ 'ਤੇ 6 ਮੈਸੇਜ਼ ਆਏ ਕਿ ਖਾਤੇ ਵਿਚੋਂ 1 ਲੱਖ ਰੁਪਏ ਕੱਢੇ ਗਏ ਹਨ| ਪੁਲਿਸ ਅਨੁਸਾਰ ਸਾਈਬਰ ਕ੍ਰਾਈਮ ਕੰਟਰੋਲ ਦੀ ਟੀਮ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਕਿ ਆਖਿਰ ਪੈਸੇ ਕਿਵੇਂ ਖਾਤੇ ਤੋਂ ਕੱਢੇ ਗਏ| ਅਜੇ ਤਕ ਇਹੀ ਪਤਾ ਲੱਗਿਆ ਹੈ ਕਿ ਏ. ਟੀ. ਐੱਮ. ਕਾਰਡ ਦਾ ਪ੍ਰਯੋਗ ਕੀਤਾ ਗਿਆ ਹੈ, ਉਸ ਏ.ਟੀ. ਐੱਮ. ਬੂਥ ਦੀ ਫੁਟੇਜ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ|