
ਭਾਰਤੀ ਗ੍ਰਹਿ ਮੰਤਰਾਲੇ ਵਲੋਂ ਤਾਲਾਬੰਦੀ ਦੇ ਬਾਵਜੂਦ ਭਾਰਤ 'ਚ ਫਸੇ ਲਗਭਗ 179 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ-
ਅੰਮ੍ਰਿਤਸਰ, 27 ਮਈ (ਪਪ) : ਭਾਰਤੀ ਗ੍ਰਹਿ ਮੰਤਰਾਲੇ ਵਲੋਂ ਤਾਲਾਬੰਦੀ ਦੇ ਬਾਵਜੂਦ ਭਾਰਤ 'ਚ ਫਸੇ ਲਗਭਗ 179 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਅੱਜ ਪਾਕਿਸਤਾਨ ਰਵਾਨਾ ਕੀਤਾ ਗਿਆ। ਇਹ ਪਾਕਿ ਨਾਗਰਿਕ ਤਾਲਾਬੰਦੀ ਦੇ ਚਲਦਿਆਂ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਅਪਣੇ ਰਿਸ਼ਤੇਦਾਰਾਂ ਦੇ ਘਰਾਂ ਜਾਂ ਹੋਟਲਾਂ 'ਚ ਫਸੇ ਹੋਏ ਸਨ। ਇਸ ਤੋਂ ਪਹਿਲਾਂ ਤਾਲਾਬੰਦੀ ਦੌਰਾਨ ਹੀ 234 ਪਾਕਿਸਤਾਨੀ ਨਾਗਰਿਕ ਵੱਖ-ਵੱਖ ਦਿਨਾਂ 'ਚ ਵਾਪਸ ਅਪਣੇ ਵਤਨ ਪਰਤ ਚੁਕੇ ਹਨ। ਉਨ੍ਹਾਂ ਨੂੰ ਵੀ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਆਗਿਆ ਦਿਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਵਾਪਸ ਪਹੁੰਚਣ 'ਤੇ ਉਕਤ ਸਾਰੇ ਪਾਕਿਸਤਾਨੀ ਨਾਗਰਿਕਾਂ ਦੀ ਕੋਰੋਨਾ ਜਾਂਚ ਕੀਤੀ ਜਾਏਗੀ ਅਤੇ ਇਨ੍ਹਾਂ ਨੂੰ ਲਾਹੌਰ ਦੇ ਵੱਖ-ਵੱਖ ਕੁਆਰੰਟੀਨ ਸੈਂਟਰਾਂ 'ਚ ਰਖਿਆ ਜਾਵੇਗਾ।