
ਪੰਜਾਬ ਸਰਕਾਰ ਦੇ ਲਏ ਗਏ ਪੰਜਾਬ ਨਸ਼ਾ ਮੁਕਤ ਦੇ ਅਹਿਦ ਨੂੰ ਬਰਨਾਲਾ ਪੁਲਿਸ ਦੇ ਕਪਤਾਨ ਸੰਦੀਪ ਗੋਇਲ ਇੰਨ-ਬਿੰਨ
ਬਰਨਾਲਾ, 27 ਮਈ (ਗਰੇਵਾਲ) : ਪੰਜਾਬ ਸਰਕਾਰ ਦੇ ਲਏ ਗਏ ਪੰਜਾਬ ਨਸ਼ਾ ਮੁਕਤ ਦੇ ਅਹਿਦ ਨੂੰ ਬਰਨਾਲਾ ਪੁਲਿਸ ਦੇ ਕਪਤਾਨ ਸੰਦੀਪ ਗੋਇਲ ਇੰਨ-ਬਿੰਨ ਲਾਗੂ ਹੀ ਨਹੀਂ ਕਰ ਰਹੇ ਬਲਕਿ ਪੰਜਾਬ ਦੀ ਮੈਡੀਕਲ ਨਸ਼ੇ 'ਚ ਡੁੱਬੀ ਨੌਜਵਾਨੀ ਨੂੰ ਬਚਾਉਣ ਲਈ ਵੀ ਤਤਪਰ ਤੇ ਯਤਨਸ਼ੀਲ ਹਨ।
ਕੋਰੋੜਾਂ ਰੁਪਏ ਦੀ ਡਰੱਗ ਮਨੀ ਤੇ ਲੱਖਾਂ ਦੀ ਗਿਣਤੀ 'ਚ ਮੈਡੀਕਲ ਨਸ਼ੇ ਦੀ ਖੇਪ ਬਰਾਮਦ ਕਰ ਬਰਨਾਲਾ ਨੂੰ ਨਸ਼ਾ ਮੁਕਤ ਕਰਨ ਦੇ ਚੁੱਕੇ ਬੀੜੇ ਤਹਿਤ ਬਰਨਾਲਾ ਪੁਲਿਸ ਨੇ 2,52,500 ਨਸ਼ੀਲੀਆਂ ਗੋਲੀਆਂ ਤੇ 4 ਲੱਖ ਡਰੱਗ ਮਨੀ ਸਣੇ 4 ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੀ ਅਗਵਾਈ 'ਚ ਸੀਆਈਏ ਇੰਚਾਰਜ ਇੰਪਸੈਕਟਰ ਬਲਜੀਤ ਸਿੰਘ ਦੀ ਟੀਮ ਨੇ ਪਿੰਡ ਬਖਤਗੜ੍ਹ ਤੋਂ ਡੀਫ਼ਾਰਮੇਸੀ ਦੀ ਡਿਗਰੀ ਵਾਲੇ 26 ਸਾਲਾ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਤੋਂ 2,50,000 ਨਸ਼ੀਲੀਆਂ ਗੋਲੀਆਂ ਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ, ਤੇ ਉਸ ਦੇ 26 ਸਾਲਾ ਇਕ ਹੋਰ ਸਾਥੀ ਰਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਦੀਵਾਨਾ, 22 ਸਾਲਾ ਇਕ ਹੋਰ ਸਾਥੀ ਨੌਜਵਾਨ ਸਤਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਛੀਨੀਵਾਲ ਖ਼ੁਰਦ ਤੇ ਚੌਥਾ 20 ਸਾਲਾ ਨੌਜਵਾਨ ਲਵਪ੍ਰਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਦੀਵਾਨਾ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ।
File photo
ਇਨ੍ਹਾਂ ਤੋਂ 2500 ਨਸ਼ੀਲੀਆਂ ਗੋਲੀਆਂ ਪਹਿਲਾਂ ਬਰਾਮਦ ਕਰਕੇ ਅਗਾਂਹੂ ਜਾਂਚ ਤਹਿਤ ਕੁੱਲ 2,52,000 ਨਸ਼ੀਲੀਆਂ ਗੋਲੀਆਂ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਕੇ ਬੁੱਧਵਾਰ ਦੇਰ ਸ਼ਾਮ ਮਾਨਯੋਗ ਸੁਰੇਖ਼ਾ ਰਾਣੀ ਦੀ ਅਦਾਲਤ 'ਚ ਪੇਸ਼ ਕਰ ਕੇ ਥਾਣਾ ਮਹਿਲ ਕਲਾਂ ਦੇ ਮੁਖੀ ਹਰਬੰਸ ਸਿੰਘ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਮਹਿਲ ਕਲਾਂ ਪੁਲਿਸ ਟੀਮ ਨੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰਦਿਆਂ 30 ਮਈ ਤਕ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।
ਮੈਡੀਕਲ ਦੁਕਾਨ ਖੋਲਣ ਦੀ ਡਿਗਰੀ ਲੈ ਕੇ ਬਖਤਗੜ੍ਹ ਦੇ ਨੌਜਵਾਨ ਬਲਵਿੰਦਰ ਸਿੰਘ ਨੇ ਖ਼ੁਦ ਮੰਨਿਆ ਕਿ ਉਹ ਮਲੇਰਕੋਟਲਾ ਤੋਂ 2600 ਰੁਪਏ ਪ੍ਰਤੀ ਨਸ਼ੀਲੀਆਂ ਦਾ ਡੱਬਾ ਲੈ ਕੇ 5 ਹਜ਼ਾਰ ਰੁਪਏ ਤੋਂ ਵੱਧ ਮੁੱਲ ਵਿਚ ਬਰਨਾਲਾ ਤੇ ਬਠਿੰਡਾ ਜ਼ਿਲ੍ਹਾ 'ਚ ਦੁੱਗਣੇ ਭਾਅ 'ਤੇ ਨਸ਼ਾ ਵੇਚਦਾ ਸੀ।
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨਾਲ ਜਦ ਇਸ ਬਰਾਮਦ ਕੀਤੀ ਨਸ਼ੇ ਦੀ ਖੇਪ ਤੇ ਡਰੱਗ ਮਨੀ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਬਰਨਾਲਾ ਨੂੰ ਨਸ਼ਾ ਮੁਕਤ ਕਰਾਂਗਾ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਉਹ ਲੋੜਵੰਦਾਂ ਨੂੰ ਰਾਸ਼ਨ ਵੰਡਣ ਤੇ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ।