ਪੁਲਿਸ ਨੇ ਛੇ ਕਿਲੋ ਅਫ਼ੀਮ ਸਮੇਤ ਦੋ ਤਸਕਰ ਕੀਤੇ ਗਿ੍ਰਫ਼ਤਾਰ
Published : May 28, 2020, 10:03 am IST
Updated : May 28, 2020, 10:03 am IST
SHARE ARTICLE
File Photo
File Photo

ਜਲੰਧਰ ਦਿਹਾਤੀ ਪੁਲਿਸ ਨੇ ਰਾਂਚੀ ਤੋਂ ਅਫ਼ੀਮ ਲਿਆ ਕੇ ਪੰਜਾਬ ਵੇਚਣ ਵਾਲੇ ਦੋ ਤਸਕਰਾਂ ਨੂੰ

ਜਲੰਧਰ, 27 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ): ਜਲੰਧਰ ਦਿਹਾਤੀ ਪੁਲਿਸ ਨੇ ਰਾਂਚੀ ਤੋਂ ਅਫ਼ੀਮ ਲਿਆ ਕੇ ਪੰਜਾਬ ਵੇਚਣ ਵਾਲੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਖਬੀਰ ਚੰਦ, ਗੁਰਪ੍ਰੀਤ ਸਿੰਘ ਦੋਵੇਂ ਸ਼ਾਂਤੀ ਨਗਰ, ਬਾਜਵਾੜਾ ਵਜੋਂ ਹੋਈ ਹੈ। ਦੋਵਾਂ ਤਸਕਰਾਂ ਕੋਲੋਂ 6 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਥਾਣਾ ਭੋਗਪੁਰ ਦੇ ਐਸ.ਐਚ.ਓ. ਜਰਨੈਲ ਸਿੰਘ ਨੂੰ ਪਤਾ ਲੱਗਾ ਸੀ ਕਿ ਕੁੱਝ ਲੋਕ ਨਸ਼ੇ ਦਾ ਸਮਾਨ ਬੇਚਣ ਦਾ ਕੰਮ ਕਰਦੇ ਹਨ। 
  ਮੁਖ਼ਬਰ ਨੇ ਇਤਲਾਹ ਦਿਤੀ ਕਿ ਕੁੱਝ ਲੋਕ ਨਸ਼ਾ ਤਸਕਰੀ ਕਰ ਰਹੇ ਹਨ ਜਿਸ ਉਤੇ ਐਸ.ਪੀ.ਇਨਵੇਸਟੀਗੈਸ਼ਨ ਸਰਵਜੀਤ ਸਿੰਘ ਬਾਹੀਆ, ਡੀ.ਐੱਸ.ਪੀ. ਰਣਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਜੰਡੂ ਨੇੜੇ ਨਾਕਾਬੰਦੀ ਦੌਰਾਨ ਇਕ ਇਨੋਵਾ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਗਿਆ, ਜਦੋਂ ਤਲਾਸ਼ੀ ਲਈ ਗਈ, ਤਾਂ ਇਨ੍ਹਾਂ  ਨਸ਼ੇ ਦੇ ਸੌਦਾਗਰਾਂ ਕੋਲੋਂ ਰਾਂਚੀ ਤੋਂ ਜਲੰਧਰ ਸਪਲਾਈ ਕਰਨ ਵਾਲਿਆਂ ਕੋਲੋਂ 6 ਕਿਲੋ ਅਫ਼ੀਮ ਮਿਲੀ। ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement