
ਤੀਰ ਅੰਦਾਜ਼ੀ ਵਿਚ ਕਾਂਸੀ ਦੇ ਤਮਗ਼ੇ ਜਿੱਤ ਕੇ ਪਿੰਡ ਪਹੁੰਚੀ ਅਵਨੀਤ ਕੌਰ ਦਾ ਸਨਮਾਨ
ਬਠਿੰਡਾ, 28 ਮਈ (ਸ਼ਿਵਰਾਜ ਸਿੰਘ ਰਾਜੂ) : ਦਖਣੀ ਕੋਰੀਆ ਵਿਚ ਹੋਈਆਂ ਖੇਡਾਂ ਵਿਚੋਂ ਬਠਿੰਡਾ ਦੇ ਪਿੰਡ ਸਰਦਾਰਗੜ੍ਹਦੀ ਧੀ ਅਵਨੀਤ ਕੌਰ ਨੇ ਨਿਸ਼ਾਨੇਬਾਜ਼ੀ ਵਿਚ ਕਾਂਸੀ ਦੇ ਤਮਗ਼ੇ ਜਿੱਤ ਕੇ ਪੂਰੇ ਭਾਰਤ ਵਿਚ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਜਿਉਂ ਹੀ ਅਵਨੀਤ ਕੌਰ ਆਪਣੇ ਪਿੰਡ ਪਹੁੰਚੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਜੋਗਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਸ਼ਾਨਾਮੱਤੀ ਧੀ ਦਾ ਫੁੱਲਾਂ ਦੇ ਹਾਰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਰਜਿ: ਦੇ ਆਗੂ ਮਾਸਟਰ ਜੋਗਿੰਦਰ ਸਿੰਘ ਨੇ ਅਵਨੀਤ ਕੌਰ ਨੂੰ ਤਰਕਸ਼ੀਲ ਪ੍ਰਕਾਸ਼ਨ ਦੀਆਂ 5 ਕਿਤਾਬਾਂ ਦਾ ਸੈਟ ਭੇਂਟ ਕੀਤਾ।
ਮਾਸਟਰ ਜੋਗਿੰਦਰ ਸਿੰਘ ਅਤੇ ਪਿੰਡ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਵਨੀਤ ਕੌਰ ਨੇ ਸਾਡੇ ਪਿੰਡ ਦਾ ਨਾਂਅ ਵਿਸ਼ਵ ਭਰ ਵਿਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਨਾਲੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹਨ ਤੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਪਿਛਾਂਹ ਖਿੱਚੂ ਸੋਚ ਨੂੰ ਪਿੱਛੇ ਛੱਡਦਿਆਂ ਲੜਕੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਖਿਡਾਰਨ ਅਵਨੀਤ ਕੌਰ, ਉਸ ਦੇ ਕੋਚ ਅਤੇ ਪਰਿਵਾਰ ਨੂੰ ਸ਼ੁਭ ਕਾਮਨਾਵਾ ਦਿਤੀਆਂ।
ਫ਼ੋਟੋ : 4