
ਈ-ਆਫਿਸ ਸਰਕਾਰੀ ਦਫਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਵੇਗਾ।
ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਵਿੱਚ ਈ-ਆਫਿਸ ਸਿਸਟਮ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਗਿਆ।
E-Governance ਵੱਲ ਵੱਧਦਾ ਪੰਜਾਬ!
— Bhagwant Mann (@BhagwantMann) May 28, 2022
ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਮੀਟਿੰਗ ਦੌਰਾਨ E-Office ਦੇ ਕਲਚਰ ਨੂੰ ਅੱਗੇ ਵਧਾਉਣ ‘ਤੇ ਚਰਚਾ ਹੋਈ..ਆਮ ਲੋਕਾਂ ਨੂੰ ਸਹੂਲਤਾਂ ਉਨ੍ਹਾਂ ਦੇ ਦੁਆਰ ਪਹੁੰਚਾਉਣ ਲਈ..ਸਰਕਾਰੀ ਦਫ਼ਤਰਾਂ ‘ਚ ਫਾਈਲਾਂ ਦਾ ਭਾਰ ਘਟਾਉਣ ਅਤੇ ਕੰਮ-ਕਾਜ ਨੂੰ E-Office ਵੱਲ ਲੈ ਕੇ ਜਾਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ.. pic.twitter.com/QWKIvEuN0N
ਈ-ਆਫਿਸ ਸਿਸਟਮ ਦਾ ਮਤਲਬ ਹੈ ਕਿ ਹੁਣ ਸਰਕਾਰੀ ਦਫਤਰਾਂ 'ਚ ਫਾਈਲਾਂ ਦੀ ਬਜਾਏ ਆਨਲਾਈਨ ਕੰਮ ਹੋਵੇਗਾ। ਸੀਐਮ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਈ-ਆਫਿਸ ਸਰਕਾਰੀ ਦਫਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਵੇਗਾ।
Bhagwant Mann