ਬੀਜੇਪੀ ਇਹ ਸੀਟ ਜਿੱਤ ਕੇ ਪੰਜਾਬ ਵਿਚ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੈ
Published : May 28, 2022, 11:58 pm IST
Updated : May 28, 2022, 11:58 pm IST
SHARE ARTICLE
image
image

ਬੀਜੇਪੀ ਇਹ ਸੀਟ ਜਿੱਤ ਕੇ ਪੰਜਾਬ ਵਿਚ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੈ

ਚੰਡੀਗੜ੍ਹ, 28 ਮਈ (ਜੀ.ਸੀ. ਭਾਰਦਵਾਜ): 73 ਦਿਨ ਪੁਰਾਣੀ ‘ਆਪ’ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ’ਚ ਹੀ ਸੰਗਰੂਰ ਲੋਕ ਸਭਾ ਸੀਟ ਤੋਂ ਅਪਣਾ ਅਸਤੀਫਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੌਂਪਣ ਉਪਰੰਤ, ਉਂਜ ਤਾਂ ਸਾਰੀਆਂ ਸਿਆਸੀ ਪਾਰਟੀਆਂ ਇਸ ਉਪ ਚੋਣ ਲਈ ਸਰਗਰਮ ਹੋ ਗਈਆਂ ਸਨ ਪਰ ਭਾਰਤ ਦੇ ਚੋਣ ਕਮਿਸ਼ਨ ਵਲੋਂ ਇਸ ਸੀਟ ਤੇ ਚੋਣਾਂ 23 ਜੂਨ ਨੂੰ ਕਰਵਾਉਣ ਦੇ ਐਲਾਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਆਪੋ ਅਪਣੀ ਰਣਨੀਤੀ ਤੈਅ ਕਰਨ ਅਤੇ ਉਮੀਦਵਾਰਾਂ ਦੇ ਨਾਮ ਐਲਾਨ ਕਰਨ ਵਾਸਤੇ ਬੈਠਕਾਂ ’ਚ ਚਰਚਾ ਕਰਨ ਤੇ ਮਜਬੂਰ ਕਰ ਦਿਤਾ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਬੀਜੇਪੀ ਦੇ 2 ਦਿਨਾਂ ਚਿੰਤਨ ਕੈਂਪ ਅਤੇ ਚੰਡੀਗੜ੍ਹ ਹੈੱਡ ਆਫ਼ਿਸ ਵਿਚ ਲਗਾਏ ਨਿਵੇਕਲੇ ਕੈਂਪ ਵਿਚ ਵੱਖੋ ਵੱਖ ਨੇਤਾਵਾਂ ਨਾਲ ਇਸ ਉਪ ਚੋਣ ਬਾਰੇ ਕੀਤੀ ਚਰਚਾ ਦੌਰਾਨ ਪਾਰਟੀ ਦੇ ਜੋਸ਼ ਅਤੇ ਡੂੰਘੀ ਚਿੰਤਾ ਦੀ ਜਾਣਕਾਰੀ ਮਿਲੀ ਹੈ। ਇਸ ਮੁੱਦੇ ’ਤੇ ਜਦੋਂ 2 ਵਾਰ , 2002-2007 ਤੇ 2012-2017 ’ਚ ਸੰਗਰੂਰ ਦੇ ਧੂਰੀ ਤੋਂ ਐਮ ਐਲ ਏ ਰਹੇ ਅਰਵਿੰਦ ਖੰਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਬੀਜੇਪੀ ਇਹ  ਉਪ ਚੋਣ ਜਿੱਤ ਕੇ ਜਾਂ ‘ਆਪ’ ਨੂੰ ਤਕੜੀ ਫ਼ਾਈਟ ਯਾਨੀ ਮੁਕਾਬਲਾ ਕਰ ਕੇ ਪੰਜਾਬ ’ਚ ਅਪਣੇ ਪੈਰ ਜਮਾਏਗੀ ਅਤੇ ਬੀਜੇਪੀ ਦਾ ਮੁੱਖ ਟੀਚਾ  2024 ਲੋਕ ਸਭਾ ਵਿਚ ਕੁਲ 13 ਵਿਚੋਂ ਵੱਧ ਤੋਂ ਵੱਧ ਪ੍ਰਾਪਤੀ ਕਰਨਾ ਹੋਵੇਗਾ। ਅਰਵਿੰਦ ਖੰਨਾ ਨੇ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਦਾ ਮੁੱਖ ਨਿਸ਼ਾਨਾ ਅਪਣੇ ਬਲਬੂਤੇ ਤੇ ਸਰਕਾਰ ਇਸ ਸਰਹੱਦੀ ਸੂਬੇ ਵਿਚ ਬਣਾ ਕੇ ਵਧੀਆ ਲਾਅ ਐਂਡ ਆਰਡਰ ਸਥਾਪਤ ਅਤੇ ਕਿਸਾਨਾਂ ਵਾਸਤੇ ਹਰ ਸੰਭਵ ਸਹੂਲਤ ਦੇ ਕੇ ਸਮਾਜਕ ਵਿਦਿਅਕ ਆਰਥਕ ਤੇ ਵਪਾਰਕ ਸੁਧਾਰ ਕਰਨਾ ਹੈ।
2002-07 ਕਾਂਗਰਸ ਸਰਕਾਰ ਦੌਰਾਨ ਸੰਗਰੂਰ ਤੋਂ ਵਿਧਾਇਕ ਰਹੇ ਅਤੇ  2012-17 ਵਿਚ ਧੂਰੀ ਤੋਂ ਫਿਰ ਵਿਧਾਇਕ ਬਣੇ ਇਸ ਸਿਰਕੱਢ ਨੇਤਾ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦਿਤਾ। ਸੱਤ ਸਾਲ ਸਿਆਸਤ ਤੋਂ ਦੂਰ ਰਹੇ  ਅਤੇ ਨਵੰਬਰ ਦਸੰਬਰ  2021 ਵਿਚ ਬੀਜੇਪੀ ’ਚ ਸ਼ਾਮਲ ਹੋ ਕੇ ਇਨ੍ਹਾਂ ਚੋਣਾਂ ’ਚ ਤੀਜੇ ਨੰਬਰ ’ਤੇ ਰਹੇ ਫਿਰ ਵੀ ਮਾਨਸਕ ਤੇ ਸਰੀਰਕ ਤੌਰ ਤੇ ਨੌਜੁਆਨ ਦਸਣ ਵਾਲੇ ਇਸ 55 ਸਾਲਾ ਦਿ੍ਰੜ੍ਹ ਇਰਾਦੇ ਵਾਲੇ ਨੇਤਾ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਈਮਾਨਦਾਰੀ ਤੇ ਜੁਰਅਤ ਨਾਲ ਚੋਣ ਮੈਦਾਨ ਵਿਚ ਜੰਗ ਲੜਾਂਗੇ। ਜਿੱਤ ਹਾਰ ਉਸ ਮਾਲਕ ਦੇ ਹੱਥ ਹੈ। ਇਹ ਪੁੱਛੇ ਜਾਣ ’ਤੇ ਕੀ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਸੀਟ ਹੇਠ ਪੈਂਦੇ 9 ਹਲਕਿਆਂ ਮਲੇਰਕੋਟਲਾ, ਬਰਨਾਲਾ, ਮਹਿਲ ਕਲਾਂ, ਭਦੌੜ, ਸੰਗਰੂਰ, ਧੂਰੀ, ਸੁਨਾਮ, ਦਿੜ੍ਹਬਾ ਤੇ ਲਹਿਰਾ ਵਿਚ ਬੀਜੇਪੀ ਬਹੁਤ ਥੱਲੇ ਰਹੀ। ਇਨ੍ਹਾਂ ਸਾਰੀਆਂ ਹਲਕਿਆਂ ਵਿਚ ਸਾਰੇ ਵਿਧਾਇਕ ‘ਆਪ’ ਦੇ ਜਿੱਤੇ। ਇਨ੍ਹਾਂ ਵਿਚੋਂ ਤਿੰਨ ਮੰਤਰੀ ਹਰਪਾਲ ਚੀਮਾ, ਮੀਤ ਹੇਅਰ ਅਤੇ ਭਗਵੰਤ ਮਾਨ ਹਨ ਕਿਵੇਂ ਬੀਜੇਪੀ ਜਾਂ ਅਰਵਿੰਦ ਖੰਨਾ ਸਫ਼ਲ ਹੋ ਸਕਦਾ ਹੈ? ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵੋਟਾਂ ਨੂੰ ਸਵਾ ਤਿੰਨ ਮਹੀਨੇ ਹੋ ਚੁੱਕੇ ਹਨ। ਇਸ ਉਪ ਚੋਣ ਵਿਚ ‘ਆਪ’ ਦੀ ਕਾਰਗੁਜ਼ਾਰੀ ਦੀ ਪਰਖ ਹੋਵੇਗੀ।
ਅਰਵਿੰਦ ਖੰਨਾ ਨੇ ਕਿਹਾ ਕਿ ਇਸ ਉਪ ਚੋਣ ’ਚ ਸਿੱਧਾ ਟਾਕਰਾ ‘ਆਪ’ ਦਾ ਬੀਜੇਪੀ ਨਾਲ ਹੋਵੇਗਾ ਕਿਉਂਕਿ ਢੀਂਡਸਾ ਅਕਾਲੀ ਦਲ ਤੇ ਕੈਪਟਨ ਗੁੱਟ ਦੀ ਹਮਾਇਤ ਮਿਲੇਗੀ ਪਰ ਕਾਂਗਰਸ ਤੇ ਸੁਖਬੀਰ ਅਕਾਲੀ ਦਲ ਕਾਫ਼ੀ ਖਿੱਲਰ ਚੁੱਕੇ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਪੰਥਕ ਵੋਟ ਅਪਣੇ ਵੱਲ ਲੈਣ ਦੀ ਅਪੀਲ ਕੀਤੀ ਹੈ।
ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਵਾਸਤੇ ਉਮੀਦਵਾਰ ਮੈਦਾਨ ’ਚ ਉਤਰਨ ਲਈ ਸੱਤਾਧਾਰੀ ‘ਆਪ’ ਨੇ ਗੁਪਤ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਐਲਾਨ ਅਜੇ ਨਹੀਂ ਕੀਤਾ। ਕਾਂਗਰਸ ਨੇ ਵੀ ਦੋ ਦਿਨ ਚਰਚਾ ਕਰ ਕੇ ਦਲਬੀਰ ਗੋਲਡੀ  ਦੇ ਨਾਮ ’ਤੇ ਸਹਿਮਤੀ ਜਤਾਈ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਸਾਂਝੇ ਪੰਥਕ ਲੀਡਰ ਦੇ ਨਾਮ ਦੀ ਗੱਲ ਕਰ ਰਿਹਾ ਹੈ ਪਰ ਫ਼ਿਲਹਾਲ ਬੀਜੇਪੀ ਨੇ ਉੱਚ ਪਧਰੀ ਬੈਠਕ ਵਿਚ ਅਰਵਿੰਦ ਖੰਨਾ ਦੇ ਨਾਮ ਨੂੰ ਹੀ ਸਹੀ ਠਹਿਰਾਇਆ ਹੈ। ਪਿਛਲੇ 25 ਸਾਲ ਤੋਂ ਮਾਲਵਾ ਇਲਾਕੇ ਵਿਚ ਉਮੀਦ ਫ਼ਾਊਂਡੇਸ਼ਨ ਨਾਮ ਦੀ ਲੋਕ ਭਲਾਈ ਸੇਵਾ ਅਦਾਰੇ ਨੂੰ ਚਲਾ ਰਹੇ ਇਸ ਸਮਾਜਕ ਕਾਰਜਕਰਤਾ ਨੇ ਦਸਿਆ ਕਿ ਇਹ ਫ਼ਾਊਂਡੇਸ਼ਨ ਸਿਹਤ ਸੇਵਾਵਾਂ ਕਾਮਗਾਰਾਂ ਨੂੰ ਰੁਜ਼ਗਾਰ ਦੇਣ, ਵਿਦਿਅਕ ਫ਼ੀਲਡ ਵਿਚ ਲੜਕੀਆਂ ਤੇ ਔਰਤਾਂ ਨੂੰ ਸਵੈ ਰੁਜ਼ਗਾਰ ਲਈ ਤਿਆਰ ਕਰਨ ਵਿਚ ਕਾਫ਼ੀ ਕੰਮ ਤੇ ਲੋਕ ਹਿਤ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
(ਫ਼ੋਟੋ ਅਰਵਿੰਦ ਖੰਨਾ)

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement