ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਕਰ ਰਹੀਆਂ ਮੰਥਨ
Published : May 28, 2022, 6:21 am IST
Updated : May 28, 2022, 6:21 am IST
SHARE ARTICLE
image
image

ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਕਰ ਰਹੀਆਂ ਮੰਥਨ

ਕਾਂਗਰਸ ਵਲੋਂ ਦਲਵੀਰ ਗੋਲਡੀ ਜਾਂ ਵਿਜੈ ਇੰਦਰ ਸਿੰਗਲਾ, ਆਪ 'ਚੋਂ ਭਗਵੰਤ ਮਾਨ ਦੀ ਭੈਣ ਮਨਪ੍ਰੀਤ, ਕਾਮੇਡੀ ਕਲਾਕਾਰ ਕਰਮਜੀਤ ਅਨਮੋਲ ਤੇ ਇਕ ਪੁਲਿਸ ਅਫ਼ਸਰ ਦੇ ਨਾਂ 'ਤੇ ਚਰਚਾਚੰਡੀਗੜ੍ਹ, 27 ਮਈ (ਗੁਰਉਪਦੇਸ਼ ਭੁੱਲਰ) : ਭਰਤੀ ਚੋਣ ਕਮਿਸ਼ਨ ਵਲੋਂ ਭਗਵੰਤ ਮਾਨ ਦੇ ਵਿਧਾਇਕ ਬਨਣ ਕਾਰਨ ਖ਼ਾਲੀ ਹੋਈ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ  ਚੋਣ ਕਰਵਾਏ ਜਾਣ ਦਾ ਪ੍ਰੋਗਰਾਮ ਐਲਾਨੇ ਜਾਣ ਬਾਅਦ ਵੱਖ ਵੱਖ ਸਿਆਸੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ | ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਅੰਦਰ ਮੈਦਾਨ 'ਚ ਉਤਰ ਜਾਣ ਵਾਲੇ ਉਮੀਦਵਾਰਾਂ ਦੀ ਚੋਣ ਨੂੰ  ਲੈ ਕੇ ਮੰਥਨ ਸ਼ੁਰੂ ਹੋ ਚੁਕਾ ਹੈ |
ਸੂਬੇ 'ਚ 'ਆਪ' ਦੇ ਇਤਹਾਸਕ ਫ਼ਤਵੇ ਨਾਲ ਸਰਕਾਰ ਬਣਾਉਣ ਦੇ ਦੋ ਮਹੀਨਿਆਂ ਦੇ ਲੰਮੇ ਸਮੇਂ ਤੋਂ ਬਾਅਦ ਹੀ ਆਈ ਇਹ ਚੋਣ ਸੱਭ ਪਾਰਟੀਆਂ ਲਈ ਖ਼ਾਸੀ  ਅਹਿਮ ਹੈ | ਜਿਥੇ 'ਆਪ' ਅਪਣਾ ਦਬਦਬਾ ਬਰਕਰਾਰ ਰੱਖਣ ਲਈ ਕੋਈ ਕਸਰ ਨਹੀਂ ਛੱਡੇਗੀ ਉਥੇ ਵਿਧਾਨ ਸਭਾ ਚੋਣਾਂ 'ਚ ਬੂਰੀ ਤਰ੍ਹਾਂ ਹਾਰ ਦਾ ਮੂੰਹ ਦੇਖਣ ਵਾਲੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਅਪਣਾ ਪ੍ਰਭਾਵ ਮੁੜ ਵਧਾ ਕੇ ਕਾਰਗੁਜ਼ਾਰੀ 'ਚ ਸੁਧਾਰ ਲਈ ਪੂਰੀ ਵਾਰ ਲਾਉਣਗੀਆਂ | ਮਿਲੀ ਜਾਣਕਾਰੀ ਮੁਤਾਬਕ ਕਾਂਗਰਸ 'ਚ ਉਮੀਦਵਾਰ ਲਈ ਮੰਥਨ ਸ਼ੁਰੂ ਹੋ ਚੁਕਾ ਹੈ | ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਮੁੱਖ ਆਗੂਆਂ ਨਾਲ ਮੁਢਲਾ ਵਿਚਾਰ ਵਟਾਂਦਰਾ ਕੀਤਾ ਹੈ | ਇਸ ਮੀਟਿੰਗ 'ਚ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਮੌਜੂਦ ਰਹੇ | ਪਤਾ ਲੱਗਾ ਹੈ ਕਿ ਕਾਂਗਰਸ 'ਚ ਮੁੱਖ ਤੌਰ ਉਤੇ ਦੋ ਨਾਵਾਂ ਉਪਰ ਵਿਚਾਰ ਹੋ ਰਿਹਾ ਹੈ | ਇਨ੍ਹਾਂ 'ਚ ਭਗਵੰਤ ਮਾਨ ਮੁਕਾਬਲੇ ਧੂਰੀ ਤੋਂ ਹਾਰੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਅਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਂ ਸ਼ਾਮਲ ਹਨ | ਸਿੰਗਲਾ ਪਹਿਲਾਂ ਵੀ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਰਹੇ ਹਨ |
ਆਮ ਆਦਮੀ ਪਾਰਟੀ 'ਚ ਵੀ ਉਮੀਦਵਾਰ ਦੇ ਨਾਂ ਨੂੰ  ਲੈ ਕੇ ਮੰਥਨ ਸ਼ੁਰੂ ਹੋ ਚੁਕਾ ਹੈ |  ਇਸ ਸਮੇਂ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦਾ ਨਾਂ ਹੀ ਵਧੇਰੇ ਚਰਚਾ 'ਚ ਹੈ | ਪਾਰਟੀ 'ਚ ਵਿਚਾਰ ਚੱਲ ਰਿਹਾ ਹੈ ਕਿ ਭਗਵੰਤ ਮਾਨ ਦੇ ਨਾਂ 'ਤੇ ਹੀ ਵੋਟਾਂ ਮਿਲ ਸਕਦੀਆਂ ਹਨ | ਮਨਪ੍ਰਤੀ ਕੌਰ ਨੂੰ  ਉਮੀਦਵਾਰ ਬਣਾਏ ਜਾਣ ਦੀ ਮੰਗ ਬਾਰੇ ਤਾਂ ਪੋਸਟਰ ਵੀ ਹਲਕੇ 'ਚ ਲਗਣੇ ਸ਼ੁਰੂ ਹੋ ਚੁੱਕੇ ਹਨ | ਇਸ ਤੋਂ ਇਲਾਵਾ ਭਗਵੰਤ ਮਾਨ ਦੇ ਇਕ ਅਤੀ ਨਜ਼ਦੀਕੀ ਕਾਮੇਡੀ ਕਲਾਕਾਰ ਕਰਮਜੀਤ ਅਨਮੋਲ ਅਤੇ ਇਕ ਆਈ.ਪੀ.ਐਸ ਅਫ਼ਸਰ ਦੇ ਨਾਂ 'ਤੇ ਵੀ ਚਰਚ ਚੱਲ ਰਹੀ ਹੈ |
ਇਸੇ ਤਰ੍ਹਾਂ ਭਾਜਪਾ ਵੀ ਤਕੜਾ ਉਮੀਦਵਾਰ ਉਤਾਰਨ ਲਈ ਵਿਚਾਰਾਂ ਕਰ ਰਹੀ ਹੈ |  ਭਾਵੇਂ ਪਹਿਲਾਂ ਅਰਵਿੰਦ ਖੰਨਾ ਦੀ ਗੱਲ ਹੋ ਰਹੀ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ  ਭਾਜਪਾ ਵਲੋਂ ਟਿਕਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਕੇਂਦਰੀ ਮੰਤਰੀ ਸੇਖਾਵਤ ਨੇ ਵੀ ਸਪਸ਼ੱਟ ਕੀਤਾ ਹੈ ਕਿ ਭਾਜਪਾ ਦਾ ਅਕਾਲੀ ਦਲ ਸੰਯੁਕਤ ਤੇ ਕੈਪਟਨ ਦੀ ਪਾਰਟੀ ਨਾਲ ਅੱਜ ਵੀ ਗਠਜੋੜ ਪਹਿਲਾਂ ਵਾਂਗ ਬਰਕਰਾਰ ਹੈ | ਸ਼੍ਰੋਮਣੀ ਅਕਾਲੀ ਦਲ ਨੇ ਵੀ ਉਮੀਦਵਾਰ ਨੂੰ  ਲੈ ਕੇ ਪਾਰਟੀ ਅੰਦਰ ਵਿਚਾਰ ਵਟਾਂਦਰਾ ਸ਼ੁਰੂ ਕਰ ਤਿਦਾ ਗਿਆ ਹੈ | ਸੁਨਣ ਵਿਚ ਆਇਆ ਹੈ ਕਿ ਸਾਂਝੇ ਪੰਥਕ ਉਮੀਦਵਾਰ ਦੇ ਰੂਪ ਵਿਚ ਦਲ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ  ਮੈਦਾਨ 'ਚ ਉਤਾਰਿਆ ਜਾ ਸਕਦਾ ਹੈ | ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਸੰਗਰੂਰ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਚੁਕੇ ਹਨ |

 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement