ਤਜਾਕਿਸਤਾਨ ਤੇ ਪਾਕਿਸਤਾਨ ਦਾ ਖੇਤਰ ਰਿਹਾ ਭੂਚਾਲ ਦਾ ਮੁੱਖ ਕੇਂਦਰ
ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਪੰਜਾਬ-ਹਰਿਆਣਾ, ਚੰਡੀਗੜ੍ਹ ਤੇ ਜੰਮੂ ਵਿਚ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਤਜਾਕਿਸਤਾਨ, ਪਾਕਿਸਤਾਨ ਦਾ ਕੁੱਝ ਹਿੱਸਾ ਤੇ ਅਫ਼ਗ਼ਾਨਿਸਤਾਨ ਦਾ ਫ਼ੈਜ਼ਾਬਾਦ ਦਸਿਆ ਜਾ ਰਿਹਾ ਹੈ। ਫ਼ੈਜ਼ਾਬਾਦ 'ਚ 5.9 ਤੀਬਰਤਾ ਦਾ ਭੂਚਾਲ ਆਇਆ ਹੈ।
ਅਫ਼ਗ਼ਾਨਿਸਤਾਨ ਦੇ 70 ਕਿਲੋਮੀਟਰ ਦੱਖਣ-ਪੂਰਬ 'ਚ ਸਵੇਰੇ 10.19 ਵਜੇ 5.9 ਤੀਬਰਤਾ ਦਾ ਭੂਚਾਲ ਆਇਆ, ਜਿਸ ਦੇ ਝਟਕੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਪੁੰਛ 'ਚ ਵੀ ਮਹਿਸੂਸ ਕੀਤੇ ਗਏ।
ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਵੀ ਸੂਬੇ ਵਿਚ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਅਫ਼ਗ਼ਾਨਿਸਤਾਨ 'ਚ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ।