Tarn Taran News : ਵੱਡੀ ਖ਼ਬਰ : ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ, ਨਿੱਜੀ ਰੰਜ਼ਿਸ਼ ਕਾਰਨ ਦੋ ਧਿਰਾਂ ਭਿੜੀਆਂ, 3 ਜ਼ਖ਼ਮੀ

By : BALJINDERK

Published : May 28, 2025, 1:32 pm IST
Updated : May 28, 2025, 1:32 pm IST
SHARE ARTICLE
 ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ, ਨਿੱਜੀ ਰੰਜ਼ਿਸ਼ ਕਾਰਨ ਦੋ ਧਿਰਾਂ ਭਿੜੀਆਂ, 3 ਜ਼ਖ਼ਮੀ
ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ, ਨਿੱਜੀ ਰੰਜ਼ਿਸ਼ ਕਾਰਨ ਦੋ ਧਿਰਾਂ ਭਿੜੀਆਂ, 3 ਜ਼ਖ਼ਮੀ

Tarn Taran News : ਇੱਕ ਦੂਜੇ ’ਤੇ ਲਾਏ ਫ਼ਾਇਰਿੰਗ ਕਰਨ ਦੇ ਲਾਏ ਦੋਸ਼, ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਜਾਰੀ

Tarn Taran News in Punjabi : ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਧਿਰਾਂ 'ਚ ਨਿੱਜੀ ਰੰਜ਼ਿਸ਼ ਕਰਕੇ ਗੋਲ਼ੀਆਂ ਚੱਲੀਆਂ। ਦੋਹਾਂ ਧਿਰਾਂ ਨੇ ਇੱਕ ਦੂਜੇ 'ਤੇ ਫ਼ਾਇਰਿੰਗ ਦੇ ਇਲਜ਼ਾਮ ਲਗਾਏ ਹਨ।

1

ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਧਿਰ ਦੇ ਕੁਲਦੀਪ ਸਿੰਘ ਅਤੇ ਵੀਰ ਸਿੰਘ ਨੇ ਦੱਸਿਆ ਕਿ ਉਹ ਘਰ ’ਚ ਮੌਜੂਦ ਸਨ, ਜਦੋਂ  ਨਿਰਮਲਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਘਰ ’ਚ ਦਾਖ਼ਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ।

1

ਜਿਸ ’ਚੋਂ ਦੋ ਗੋਲੀਆਂ ਉਹਨਾਂ ਦੇ ਲੜਕੇ ਦਲੇਰ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਲੱਗੀਆਂ ਹਨ। ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਹਨਾਂ ਨੂੰ ਭਿਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਲਜਾਇਆ ਗਿਆ, ਜਿੱਥੇ ਡਾਕਟਰਾਂ ਗੰਭੀਰ ਹਾਲਾਤ ਹੋਣ ਦੇ ਚਲਦਿਆਂ ਉਹਨਾਂ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।

1

ਉਧਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿਅਕਤੀ ਕਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲਜੀਤ ਸਿੰਘ ਜੋ ਕਿ ਖੇਤ ’ਚ  ਪਨੀਰੀ ਨੂੰ ਪਾਣੀ ਦੇ ਕੇ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਵਿਰੋਧੀ ਧਿਰ ਦੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਅਤੇ ਉਸਦੀ ਹੀ ਲਾਇਸੈਂਸੀ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।  ਕਵਲਜੀਤ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰ ਕੇ ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

(For more news apart from Firing in Narla village Tarn Taran, two parties clashed personal enmity,  3 injured News in Punjabi, stay tuned to Rozana Spokesman) 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement