ਫ਼ੌਜ ਵੱਲੋਂ ਸਨਮਾਨਿਤ ਕੀਤਾ ਗਿਆ Operation Sindoor ਦੌਰਾਨ ਜਵਾਨਾਂ ਨੂੰ ਦੁੱਧ ਅਤੇ ਲੱਸੀ ਪਿਲਾਉਣ ਵਾਲਾ ਪੰਜਾਬ ਦਾ ਬੱਚਾ
Published : May 28, 2025, 1:13 pm IST
Updated : May 28, 2025, 1:13 pm IST
SHARE ARTICLE
Punjab boy who served milk, lassi to jawans during Op Sindoor honoured by Army
Punjab boy who served milk, lassi to jawans during Op Sindoor honoured by Army

ਵੱਡਾ ਹੋ ਕੇ ਇੱਕ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਹੈ ਸ਼ਰਵਨ ਸਿੰਘ 

ਪਿਛਲੇ ਦਿਨੀਂ ਭਾਰਤੀ ਫ਼ੌਜ ਵਲੋਂ ਆਪਰੇਸ਼ਨ ਸਿੰਦੂਰ ਦੁਆਰਾ ਪਾਕਿਸਤਾਨ ਨੂੰ ਚੰਗਾ ਸਬਕ ਸਿਖਾਇਆ ਗਿਆ। ਇਸ ਦੌਰਾਨ ਫ਼ੌਜ ਨਾਲ ਦੇਸ਼ ਦਾ ਬੱਚਾ-ਬੱਚਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਿਆ ਸੀ। ਭਾਵੇਂ ਮੌਕੇ ਉੱਤੇ ਉਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਪਰ ਜਿਵੇਂ ਜਿਵੇਂ ਦਿਨ ਗੁਜ਼ਰਦੇ ਜਾ ਰਹੇ ਹਨ। ਤਿਵੇਂ ਤਿਵੇਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਆਮ ਲੋਕਾਂ ਅੰਦਰ ਵੀ ਦੇਸ਼ ਭਗਤੀ ਦਾ ਜਜ਼ਬਾ ਕਿੰਨਾ ਭਾਰੂ ਹੈ।

ਜਿਸ ਵੇਲੇ ਪਾਕਿਸਤਾਨ ਵਲੋਂ ਭਾਰਤ ਵਿਚ ਗੋਲੀਬਾਰੀ ਹੋ ਰਹੀ ਸੀ, ਪੰਜਾਬ ਦੇ ਨਾਲ ਨਾਲ ਰਾਜਸਥਾਨ ਤੇ ਜੰਮੂ ਕਸ਼ਮੀਰ ਅੰਦਰ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਸਨ। ਫ਼ੌਜ ਉਸ ਵੇਲੇ ਖਾਸ ਕਰ ਕੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਸਲਾਹ ਦੇ ਰਹੀ ਸੀ ਕਿ ਆਪਣੇ ਘਰਾਂ ਵਿਚ ਹੀ ਰਿਹਾ ਜਾਵੇ।

ਉਸ ਵੇਲੇ ਇੱਕ ਛੋਟੇ ਜਿਹੇ ਨੰਨ੍ਹੇ ਮੁੰਨ੍ਹੇ ਬੱਚੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਅਜਿਹਾ ਪ੍ਰਬਲ ਹੋਇਆ ਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਹੱਦ ਉੱਤੇ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਉਹ ਆਪਣੇ ਘਰੋਂ ਦੁੱਧ, ਪਾਣੀ ਤੇ ਲੱਸੀ ਆਦਿ ਲੈ ਕਿ ਜਵਾਨਾਂ ਕੋਲ ਜਾਂਦਾ ਅਤੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਦੁੱਧ ਲੱਸੀ ਪਿਲਾ ਕੇ ਘਰ ਪਰਤ ਆਉਂਦਾ।

ਇਹ ਕਿੱਸਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤਾਰਾ ਵਾਲੀ ਦੇ 10 ਸਾਲਾ ਸ਼ਰਵਨ ਸਿੰਘ ਨਾਲ ਜੁੜਿਆ ਹੈ। ਸ਼ਰਵਨ ਸਿੰਘ ਮਿੱਟੀ ਧੂੜ ਨਾਲ ਭਰੇ ਰਸਤੇ ਨੂੰ ਤੈਅ ਕਰ ਕੇ ਰੋਜ਼ਾਨਾ ਫ਼ੌਜੀਆਂ ਕੋਲ ਜਾਂਦਾ ਤੇ ਉਨ੍ਹਾਂ ਦੀ ਸੇਵਾ ਕਰ ਕੇ ਉਸ ਨੂੰ ਅਸੀਮ ਖ਼ੁਸ਼ੀ ਹੁੰਦੀ। 

ਇਸ ਬੱਚੇ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਫ਼ੌਜ ਨੇ ਉਸ ਦਾ ਸਨਮਾਨ ਕੀਤਾ। ਸਨਮਾਨ ਤੋਂ ਬਾਅਦ ਸ਼ਰਵਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਨੂੰ ਭਾਰਤੀ ਫ਼ੌਜ ਦੇ ਜਵਾਨ ਬਹੁਤ ਵਧੀਆ ਲੱਗਦੇ ਹਨ। ਇਸ ਲਈ ਉਹ ਵੀ ਵੱਡਾ ਹੋ ਕੇ ਫ਼ੌਜ ਵਿਚ ਭਰਤੀ ਹੋਵੇਗਾ। ਸ਼ਰਵਨ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਰੋਜ਼ਾਨਾ ਆਪਣੇ ਖੇਤਾਂ ਵਿਚ ਫ਼ੌਜ ਦੀਆਂ ਗਤੀਵਿਧੀਆਂ ਨੂੰ ਦੇਖਦਾ ਸੀ ਜਿਥੋਂ ਉਸ ਨੂੰ ਅਹਿਸਾਸ ਹੋਇਆ ਕਿ ਫ਼ੌਜੀ ਜਵਾਨ ਵੱਖ-ਵੱਖ ਖੇਤਰਾਂ ਵਿਚੋਂ ਆ ਕੇ ਉਨ੍ਹਾਂ ਦੀ ਰਾਖੀ ਕਰ ਦੇ ਹਨ ਇਸ ਲਈ ਉਸ ਨੇ ਫ਼ੌਜੀ ਜਵਾਨਾਂ ਦੀ ਸੇਵਾ ਕਰਨ ਦਾ ਮਨ ਬਣਾਇਆ। 

7ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਨੇ ਇੱਕ ਸਮਾਰੋਹ ਵਿੱਚ ਸ਼ਰਵਨ ਸਿੰਘ ਦਾ ਸਨਮਾਨ ਕੀਤਾ, ਜਿੱਥੇ ਮੁੰਡੇ ਨੂੰ ਇੱਕ ਯਾਦਗਾਰੀ ਚਿੰਨ੍ਹ, ਇੱਕ ਵਿਸ਼ੇਸ਼ ਭੋਜਨ ਅਤੇ ਉਸ ਦੀ ਮਨਪਸੰਦ ਟ੍ਰੀਟ - ਆਈਸ ਕਰੀਮ ਭੇਟ ਕੀਤੀ ਗਈ।

(For more news apart from Punjab boy who served milk, lassi to jawans during Op Sindoor honoured by Army Latest News Today, stay tuned to Rozana Spokesman)

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement