
ਥਾਣਾ ਦੁਗਰੀ ਵਲੋਂ 84 ਤੋਲੇ ਸੋਨੇ ਦੇ ਗਹਿਣੇ ਅਤੇ 5 ਲੱਖ 5000 ਪੰਜ ਸੌ 90 ਰੂਪਏ ਅਤੇ 23 ਤੋਲੇ ਆਰਟੀਫ਼ਿਸ਼ਲ ਗਹਿਣੇ........
ਲੁਧਿਆਣਾ : ਥਾਣਾ ਦੁਗਰੀ ਵਲੋਂ 84 ਤੋਲੇ ਸੋਨੇ ਦੇ ਗਹਿਣੇ ਅਤੇ 5 ਲੱਖ 5000 ਪੰਜ ਸੌ 90 ਰੂਪਏ ਅਤੇ 23 ਤੋਲੇ ਆਰਟੀਫ਼ਿਸ਼ਲ ਗਹਿਣੇ, ਟਾਪਸ ਅਤੇ ਮੋਬਾਈਲ ਫ਼ੋਨ ਫੜਨ ਦਾ ਅਹਿਮ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਏਸੀਪੀ ਰਮਨਦੀਪ ਸਿੰਘ ਭੁੱਲਰ ਅਤੇ ਐਸਐਚਓ ਅਸ਼ੋਕ ਕੁਮਾਰ ਨੇ ਦਿਤੀ। ਉਨ੍ਹਾਂ ਕਿਹਾ ਕਿ ਅੱਜ ਤੋ ਕੁੱਝ ਦਿਨ ਪਹਿਲਾਂ ਚੋਰੀ ਦੇ ਦੋਸ਼ ਵਿਚ ਦੋ ਭਰਾਵਾਂ ਨੂੰ ਮੁਖ਼ਬਰੀ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਚੋਰੀ ਕੀਤੇ ਮੋਬਾਈਲ ਬਰਾਮਦ ਹੋਏ ਸਨ।
ਇਸ ਦੌਰਾਨ ਜਦੋਂ ਗ੍ਰਿਫ਼ਤਾਰ ਕੀਤੇ ਗਏ ਸਨੀ ਕੁਮਾਰ ਤੋਂ ਪੁਛਗਿਛ ਕੀਤੀ ਗਈ ਤਾਂ ਉਸ ਨੇ ਅਪਣੇ ਭਰਾ ਮਨੀ ਕੁਮਾਰ ਨੂੰ ਨਾਮਜ਼ਦ ਕਰ ਕੇ ਚੋਰੀਸ਼ੁਦਾ ਸਮਾਨ ਬਰਾਮਦਗੀ ਹੋਣ ਦੇ ਬਾਅਦ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਤਾਂ ਰਿਮਾਂਡ ਮਿਲਣ 'ਤੇ 848 ਗਰਾਮ ਸੋਨੇ ਦਾ ਸਮਾਨ, ਆਰਟੀਫ਼ਿਸ਼ਲ 234 ਗਰਾਮ, ਕਰੰਸੀ ਨੋਟ 5 ਲੱਖ 5590 ਬਰਾਮਦ ਕੀਤੇ। ਪੁਲਿਸ ਨੇ ਪੁਛਗਿਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦਾ ਦਾਅਵਾ ਕੀਤਾ ਹੈ।