
ਜਾਬ ਸਰਕਾਰ ਦੁਆਰਾ ਆਮਦਨ ਕਰ ਅਦਾ ਕਰਨ ਵਾਲਿਆਂ ਉਪਰ ਲਗਾਏ ਵਿਕਾਸ ਟੈਕਸ ਦਾ ਵਰੋਧ ਕਰਦਿਆਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ.........
ਬਠਿੰਡਾ : ਪੰਜਾਬ ਸਰਕਾਰ ਦੁਆਰਾ ਆਮਦਨ ਕਰ ਅਦਾ ਕਰਨ ਵਾਲਿਆਂ ਉਪਰ ਲਗਾਏ ਵਿਕਾਸ ਟੈਕਸ ਦਾ ਵਰੋਧ ਕਰਦਿਆਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ਪ੍ਰਗਟ ਕੀਤਾ ਗਿਆ। ਸਥਾਨਕ ਮਿੰਨੀ ਸਕੱਤਰੇਤ 'ਚ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਠੇ ਹੋਏ ਮੁਲਾਜਮਾਂ ਨੇ ਪੰਜਾਬ ਸਰਕਾਰ ਦੁਆਰਾ ਲਗਾਏ ਇਸ ਟੈਕਸ ਨੂੰ ਜਜੀਆ ਕਰਾਰ ਦਿੱਤਾ।
ਸਕੱਤਰੇਤ ਵਿਚ ਇੱਕ ਰੋਸ ਰੈਲੀ ਵੀ ਕੀਤੀ ਗਈ, ਜਿਸਤੋਂ ਬਾਅਦ ਟੈਕਸ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਕਿਸੇ ਵੀ ਹਾਲਤ ਵਿਚ ਕਰਮਚਾਰੀ ਟੈਕਸ ਨਹੀ ਦੇਣਗੇ। ਇਸ ਮੌਕੇ ਰੈਲੀ ਨ੍ਵੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਰਾੜ, ਜਿਲਾ੍ਹ ਪ੍ਰਧਾਨ ਕਰ ਤੇ ਆਬਕਾਰੀ ਵਿਭਾਗ ਅਨਿਲ ਕੁਮਾਰ , ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਵੀਰ ਸਿੰਘ ,
ਭੂਮੀ ਰੱਖਿਆ ਵਿਭਾਗ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਬਰਾੜ , ਜਿਲਾ੍ਹ ਜਰਨਲ ਸਕੱਤਰ ਗੁਰਮੀਤ ਸਿੰਘ, ਖਜਾਨਾ ਦਫ਼ਤਰ ਹਰਿੰਦਰ ਸਿੰਘ ਖਾਲਸਾ ਅਤੇ ਮਨਜੀਤ ਸਿੰਘ ਜਿਲਾ੍ਹ ਪ੍ਰਧਾਨ ਦਰਜਾ ਚਾਰ ਕਰਮਚਾਰੀ ਯੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਾਧੂ ਟੈਕਸ ਵਾਪਸ ਨਾ ਲਿਆ ਅਤੇ ਡੀ.ਏ. ਦਾ ਬਕਾਇਆ ਅਤੇ ਡੀ.ਏ. ਦੀਆਂ ਤਿੰਨ ਕਿਸਤਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਪੰਜਾਬ ਦੇ ਸਮੂਹ ਕਰਮਚਾਰੀ ਇੱਕ ਵੱਡਾ ਸੰਘਰਸ਼ ਵਿੱਢਣਗੇ ।