ਕੂਮਕਲਾਂ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ
Published : Jun 28, 2018, 9:54 am IST
Updated : Jun 28, 2018, 9:54 am IST
SHARE ARTICLE
Koom Kalan Police And People During International Anti Drug Day
Koom Kalan Police And People During International Anti Drug Day

ਥਾਣਾ ਕੂੰਮਕਲਾਂ ਅਧੀਨ ਪੈਦੀ ਪੁਲਿਸ ਚੌਕੀ ਕਟਾਣੀ ਕਲਾਂ ਦੇ ਸਰਕਲ'ਚ ਪੈਂਦੇ ਪਿੰਡ ਕਟਾਣੀ ਕਲਾਂ ਤੇ ਕਟਾਣੀ ਖੁਰਦ, ਕੋਟਗੰਗੂ ਰਾਏ, ਛੰਦੜਾਂ, ਰਾਈਆਂ....

ਲੁਧਿਆਣਾ : ਥਾਣਾ ਕੂੰਮਕਲਾਂ ਅਧੀਨ ਪੈਦੀ ਪੁਲਿਸ ਚੌਕੀ ਕਟਾਣੀ ਕਲਾਂ ਦੇ ਸਰਕਲ'ਚ ਪੈਂਦੇ ਪਿੰਡ ਕਟਾਣੀ ਕਲਾਂ ਤੇ ਕਟਾਣੀ ਖੁਰਦ, ਕੋਟਗੰਗੂ ਰਾਏ, ਛੰਦੜਾਂ, ਰਾਈਆਂ, ਸ੍ਰੀ ਭੈਣੀ ਸਾਹਿਬ ਦੇ ਮੋਹਤਬਰ ਵਿਅਕਤੀਆ ਨੂੰ ਨਾਲ ਲੈਕੇ ਨੋਜਵਾਨਾ ਨੂੰ ਨਸ਼ਿਆਂ ਤੋ ਦੂਰ ਰਹਿਣ ਸਬੰਧੀ ਪ੍ਰੇਰਨਾ ਦਿੰਦਿਆਂ ਐਵਰਗਰੀਨ ਰਿਸੋਰਟ ਕਟਾਣੀ ਕਲਾਂ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਬੋਲਦਿਆ ਕਿਹਾ ਕਿ ਹਲਕੇ ਅੰਦਰ ਕਿਸੇ ਵਿਅਕਤੀ ਨੂੰ ਨਸ਼ਾ ਤਸ਼ਕਰੀ ਨਹੀ ਕਰਨ ਦਿੱਤੀ ਜਾਵੇਗੇ ਅਗਰ ਕੋਈ ਵਿਅਕਤੀ ਨਸ਼ੇ ਦੀ ਤਸ਼ਕਰੀ ਕਰਦਾ ਫੜਿਆ ਗਿਆ

ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਕੀਮਤ ਤੇ ਉਸ ਨੂੰ ਬਖਸਿਆ ਨਹੀ ਜਾਵੇਗਾ।ਉਹਨਾਂ ਨੇ ਹਾਜਰ ਪਤਵੰਤਿਆ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪੁਲਿਸ ਦੁਆਰਾ ਚਲਾਈ ਜਾ ਰਹੀ ਨਸ਼ਿਆਂ ਦੇ ਵਿਰੋਧੀ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇਣ ਤੇ ਅਗਰ ਕੋਈ ਵਿਅਕਤੀ ਨਸ਼ਾ ਬੇਚਣ ਦਾ ਕੰਮ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਹੀ ਸਬੰੀਧਤ ਥਾਣੇ ਨੂੰ ਦਿੱਤੀ ਜਾਵੇ ਜਾਣਕਾਰੀ ਦੇਣ ਵਾਲੇ ਦਾ ਪਤਾ ਗੁਪਤ ਰੱਖਿਆ ਜਾਵੇਗਾ। ਮਾਪੇ ਅਪਣਾ ਫ਼ਰਜ਼ ਪਛਾਨਣ: ਥਾਣਾ ਮੁਖੀ ਨੇ ਕਿਹਾ ਕਿ ਉਹ ਅਪਣੇ ਨੋਜਵਾਨ ਬੱਚਿਆ ਨਾਲ ਦੋਸਤਾਨਾ ਵਿਹਾਰ ਕਰਨ ਤੇ ਹਰ ਇੱਕ ਬੱਚੇ ਦੀ ਸੰਗਤ ਪ੍ਰਤੀ ਪੂਰਾ ਸੁਚੇਤ ਰਹਿਣ

ਤਾਂ ਜੋ ਉਹਨਾ ਦਾ ਲੜਕਾ ਜਾਂ ਲੜਕੀ ਕਿਸੇ ਬੁਰੀ ਸੰਗਤ ਵਿੱਚ ਪੈਕੇ ਨਸ਼ਿਆ ਦੀ ਜਕੜ ਵਿੱਚ ਨਾ ਆਉਣ। ਇਸ ਮੌਕੇ ਪੁਲਿਸ ਚੌਕੀ ਕਟਾਣੀ ਕਲਾਂ ਦੇ ਇੰਚਾਰਜ਼ ਏਅੇਸ ਆਈ ਪਰਮਜੀਤ ਸਿੰਘ ਨੇ ਆਏ ਹੋਏ ਮੋਹਤਬਰ ਵਿਅਕਤੀਆ ਤੇ ਨੋਜਵਾਨਾ ਦਾ ਧੰਨਵਾਦ ਕੀਤਾ। ਇਸ ਸਮੇ ਸਰਪੰਚ ਮਨਪਰੀਤ ਸਿੰਘ ਰਾਈਆ, ਸਾਬਕਾ ਸਰਪੰਚ ਮਹਿੰਦਰਪਾਲ ਸਿੰਘ ਕਟਾਣੀ ਕਲਾ,ਕਾਂਗਰਸੀ ਆਗੂ ਰਮੇਸ਼ ਕੁਮਾਰ ਸੁਕਲਾ,ਬੀਬੀ ਕਰਮਜੀਤ ਕੌਰ ਢਿੱਲੋ ਛੰਦੜਾਂ,

ਬਲਜਿੰਦਰ ਕੌਰ ਚੇਅਰਮੈਨ ਐਸਸੀ ਸੈਲ,ਜਸਵਿੰਦਰ ਸਿੰਘ ਬਿੱਲੂ ਕੋਟ ਗੰਗੂ ਰਾਏ, ਮਾਨ ਸਿੰਘ ਸੈਕਟਰੀ ਕੋਟ ਗੰਗੂ ਰਾਏ,ਕੁਲਵਿੰਦਰ ਸਿੰਘ,ਸਰਪੰਚ ਤਰਸ਼ਪਾਲ ਸਿੰਘ ਕਟਾਣੀ ਖੁਰਦ,ਜਨਕ ਸਿੰਘ ਸਾਬਕਾ ਸਰਪੰਚ ਮੰਡ ਚੌਤਾ,ਮੇਵਾ ਸਿੰਘ ਜੇਈ,ਸੋਹਣ ਸਿੰਘ ਮਠਾੜੂ,ਚਮਕੌਰ ਸਿੰਘ,ਬਲੈਤੀ ਰਾਮ,ਕੁਲਵੀਰ ਸਿੰਘ ਕੂੰਨਰ,ਹਰਬੰਸ ਸਿੰਘ ਘੂਮਣ ਤੇ ਹਲਕੇ ਦੇ ਲੋਕ ਸ਼ਾਮਲ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement