ਨਗਰ ਪੰਚਾਇਤ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ
Published : Jun 28, 2018, 10:36 am IST
Updated : Jun 28, 2018, 10:36 am IST
SHARE ARTICLE
Nagar Panchayat Removed Illegal Encroachers
Nagar Panchayat Removed Illegal Encroachers

ਸਥਾਨਕ ਨਗਰ ਪੰਚਾਇਤ ਵਲੋਂ ਸ਼ਹਿਰ ਅੰਦਰ ਜਿੱਥ ਸਾਫ਼-ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ.........

ਤਲਵੰਡੀ ਸਾਬੋ : ਸਥਾਨਕ ਨਗਰ ਪੰਚਾਇਤ ਵਲੋਂ ਸ਼ਹਿਰ ਅੰਦਰ ਜਿੱਥ ਸਾਫ਼-ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਸ਼ਹਿਰ ਅੰਦਰ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿਤਾ ਹੈ । ਜਿਸ ਤਹਿਤ ਅੱਜ ਨਗਰ ਪੰਚਾਇਤ ਦੇ ਅਧਿਕਾਰੀਆਂ ਵਲੋਂ ਪੁਲਿਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਏ ਗਏ। ਜਿਸ ਦੌਰਾਨ ਲੋਕਾਂ ਦੇ ਰੋਸ ਦਾ ਵੀ ਸਾਹਮਣਾ ਕਰਨਾ ਪਿਆ।

ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦੇ ਬਾਜ਼ਾਰਾਂ ਤੋਂ ਇਲਾਵਾ ਹਸਤਪਤਾਲ ਅਤੇ ਮੇਨ ਬੱਸ ਅੱਡੇ 'ਤੇ ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਵੱਲੋਂ ਨਜ਼ਾਇਜ਼ ਕਬਜ਼ੇ ਕੀਤੇ ਹੋਏ ਸਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇੰਨ੍ਹਾਂ ਕਬਜ਼ਿਆਂ ਕਾਰਨ ਹੀ ਕਈ ਸ਼ਹਿਰ ਟ੍ਰੈਫਿਕ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ। ਜਿਸਨੂੰ ਦੇਖਦਿਆਂ ਅੱਜ ਨਗਰ ਪੰਚਾਇਤ  ਵੱਲੋਂ ਕਾਰਜ ਸਾਧਕ ਅਫਸਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਮਦਦ ਨਾਲ ਸ਼ਹਿਰ ਅੰਦਰ ਲੋਕਾਂ ਵੱਲੋਂ ਸੜਕ ਦੇ ਕਿਨਾਰੇ ਨਜ਼ਾਇਜ਼ ਤੌਰ 'ਤੇ ਰੱਖੇ ਖੌਖਿਆਂ ਅਤੇ ਬੋਰਡਾਂ ਨੂੰ ਹਟਾਇਆ ਗਿਆ।

ਜਦਕਿ ਦੇਖਣ ਵਾਲੀ ਗੱਲ ਇਹ ਰਹੀ ਕਿ ਪ੍ਰਸ਼ਾਸ਼ਨ ਦੀ ਮੁਹਿੰਮ ਕੇਵਲ ਗਰੀਬਾਂ ਲੋਕਾਂ ਤੱਕ ਹੀ ਸੀਮਤ ਸੀ ਜਦਕਿ ਬਹੁਤੇ ਦੁਕਾਨਦਾਰਾਂ ਵੱਲੋਂ ਨਜ਼ਾਇਜ਼ ਤੌਰ 'ਤੇ ਕਈ-ਕਈ ਫੁੱਟ ਦੁਕਾਨਦਾਰਾਂ ਵੱਲੋਂ ਗਏ ਕੀਤੇ ਗਏ ਕਬਜ਼ਿਆਂ ਨੂੰ ਛਡਾਉਣਾ ਤੋਂ ਦੂਰ ਵੇਖਿਆ ਤੱਕ ਵੀ ਨਹੀਂ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਜੂਨੀਅਰ ਸਹਾਇਕ ਦਵਿਦਰ ਸ਼ਰਮਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਲੋਕਾਂ ਨੂੰ ਨਜ਼ਾਇਜ਼ ਕਬਜੇ ਹਟਾਉਣ ਸਬੰਧੀ ਸੂਚਿਤ ਕਰ ਦਿੱਤਾ ਸੀ ਪਰ ਲੋਕਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸਦੇ ਮਜ਼ਬੂਰਨ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਨਜ਼ਾਇਜ਼ ਕਬਜ਼ੇ ਹਟਾਏ ਗਏ।

ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅਗਲੇ ਦਿਨਾਂ ਵੀ ਜਾਰੀ ਰਹੇਗੀ। ਨਜ਼ਾਇਜ਼ ਕਬਜ਼ਿਆਂ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਰ ਅਫਸਰ ਵਿਪਨ ਕੁਮਾਰ ਨਾਲ ਗੱਲ ਕਰਨ ਚਾਹੀ ਤਾਂ ਉਨ੍ਹਾਂ ਫੋਨ ਚੱਕ ਕੇ ਕੋਈ ਜਵਾਬ ਨਾ ਦਿੱਤਾ ਅਤੇ ਬਿਜ਼ੀ ਹੋਣ ਦੀ ਗੱਲ ਆਖ ਕੇ ਫੋਨ ਕੱਟ ਦਿੱਤਾ। ਵਾਰ-ਵਾਰ ਫੋਨ ਕਰਨ 'ਤੇ ਵੀ ਉਨ੍ਹਾਂ ਫੋਨ ਚੁੱਕਣਾਂ ਠੀਕ ਨਾ ਸਮਝਿਆ।  

ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸਮੇ ਸਮੇ ਅਨੂਸਾਰ ਨਗਰ ਪੰਚਾਇਤ ਵੱਲੋਂ ਸਹਿਰ ਵਿੱਚ ਲੋਕਾਂ ਵੱਲੋਂ ਕੀਤੇ ਕਬਜਿਆਂ ਨੂੰ ਹਟਾਇਆ ਜਾਦਾ ਹੈ ਤੇ ਇਸੇ ਕੜੀ ਤਹਿਤ ਇਹ ਕਬਜ਼ੇ ਹਟਾਏ ਗਏ ਹਨ ਅਤੇ ਬਾਕੀ ਰਹਿੰਦੇ ਨਾਜ਼ਾਇਜ਼ ਕਬਜ਼ੇ ਭਾਵੇਂ ਕਿਸੇ ਨੇ ਵੀ ਕੀਤੇ ਹੋਣ ਨੂੰ ਜਲਦ ਹੀ ਹਟਾਇਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement