
ਬੀਤੇ ਦਿਨੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਨਗਰ ਪੰਚਾਇਤ ਭਗਤਾ ਭਾਈ ਕਾ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ.........
ਭਗਤਾ ਭਾਈ ਕਾ: ਬੀਤੇ ਦਿਨੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਨਗਰ ਪੰਚਾਇਤ ਭਗਤਾ ਭਾਈ ਕਾ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਸੁਣਿਆ ਗਿਆ। ਮੌਕੇ 'ਤੇ ਪਹੁੰਚੇ ਅਧਿਕਾਰੀ ਏ.ਐਮ.ਆਈ ਪ੍ਰਲਾਦ ਅਤੇ ਜੇ.ਈ ਗੌਰਵਧੀਰ ਵਲੋਂ ਮੁਸ਼ਕਿਲਾਂ ਨਾਲ ਸੰਬੰਧਿਤ ਲੋਕਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।
ਗੱਲਬਾਤ ਕਰਦੇ ਹੋਏ ਸਥਾਨਕ ਨਿਵਾਸੀ ਸੱਤਪਾਲ ਸਿੰਗਲਾ ਵਲੋਂ ਕਿਹਾ ਗਿਆ ਕਿ ਨਗਰ ਪੰਚਾਇਤ ਵਲੋਂ ਵਾਰਡ ਨੰ 7 ਵਿੱਚ ਬਣਾਏ ਗਏ ਨਿਕਾਸੀ ਨਾਲੇ ਵਿੱਚ ਵਰਤੇ ਗਏ ਮਟੀਰੀਅਲ ਦੀ ਜਾਂਚ ਨੂੰ ਲੈ ਕੇ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਸੀ। ਜਿਸ ਸਬੰਧੀ ਹੀ ਉਹ ਨਗਰ ਪੰਚਾਇਤ ਦਫਤਰ ਵਿਖੇ ਪੁੱਜੇ ਹਨ।
ਵਿਭਾਗ ਦੇ ਅਧਿਕਾਰੀ ਪ੍ਰਲਾਦ ਵਲੋਂ ਦੱਸਿਆ ਗਿਆ ਕਿ ਉਹਨਾਂ ਵਲੋਂ ਵੱਖ ਵੱਖ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ ਹੈ। ਜਿਸਨੂੰ ਲੈ ਕੇ ਉਹ ਨਿਰੀਖਣ ਕਰਕੇ ਰਿਪੋਟ ਤਿਆਰ ਕਰਕੇ ਉਚ ਅਧਿਕਾਰੀਆਂ ਨੂੰ ਭੇਜਣਗੇ। ਇਸ ਮੌਕੇ ਹੋਰ ਵੀ ਲੋਕਾਂ ਵਲੋਂ ਆਪਣੀਆਂ ਆਪਣੀਆਂ ਮੁਸ਼ਕਿਲਾਂ ਸੁਣਾਈਆਂ ਗਈਆਂ।