
ਗੁਰਪੰਤ ਸਿੰਘ ਪੰਨੂੰ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਲਈ
ਲੁਧਿਆਣਾ: ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਵੱਲੋਂ ਖਾਲਿਸਤਾਨ ਨੂੰ ਲੈ ਕੇ ਕੀਤੇ ਗਏ ਸਮਰਥਨ ਕਾਰਨ ਗਰਮਾਹਟ ਦਾ ਮਾਹੌਲ ਬਣ ਗਿਆ ਹੈ। ਇਸ ਤੇ ਸ਼ਿਵ ਸੈਨਾ ਹਿੰਦ ਜੋ ਕਿ ਸਿੱਖ ਕੌਮੀ ਪ੍ਰਧਾਨ ਹਰਕਿਰਤ ਸਿੰਘ ਖੁਰਾਨਾ ਦਾ ਕਹਿਣਾ ਹੈ ਕਿ ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਨੇ ਖਾਲਿਸਤਾਨ ਦਾ ਸਮਰਥਨ ਕੀਤਾ ਹੈ ਤੇ ਇਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਉਹ ਸ਼ਿਵ ਸੈਨਾ ਹਿੰਦ ਵੱਲੋਂ ਇਹਨਾਂ ਗਾਇਕਾਂ ਤੇ ਮੁਕੱਦਮਾ ਦਰਜ ਕਰਵਾਉਣਗੇ।
Harkirat Singh
ਗੁਰਪੰਤ ਸਿੰਘ ਪੰਨੂੰ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਲਈ ਫੰਡਿੰਗ ਕਰਵਾ ਰਿਹਾ ਤੇ ਅੱਤਵਾਦ ਨੂੰ ਦੁਬਾਰਾ ਪੈਦਾ ਕਰਨ ਦੇ ਯਤਨ ਕਰ ਰਿਹਾ ਹੈ ਇਸ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਕਿਹਾ ਕਿ ਜਦੋਂ ਉਹ ਗੁਰਵੰਤ ਸਿੰਘ ਪੰਨੂੰ ਨੂੰ ਫੜ ਕੇ ਪੰਜਾਬ ਲੈ ਕੇ ਆਉਣਗੇ ਤਾਂ ਉਸ ਦਾ ਖਰਚ ਉਹ ਆਪ ਚੁੱਕਣਗੇ।
Harkirat Singh
ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਸ ਦੀ ਹਿੱਕ ਤੇ ਖਾਲਿਸਤਾਨ ਬਣਾਇਆ ਜਾਵੇਗਾ। ਉਹ ਸਿੱਖਾਂ ਦੇ ਖਿਲਾਫ ਨਹੀਂ ਸਗੋਂ ਖਾਲਿਸਤਾਨ ਦੇ ਖਿਲਾਫ ਹਨ। ਇਸ ਦੌਰਾਨ ਜਦੋਂ ਉਹਨਾਂ ਨੂੰ 10 ਗੁਰੂਆਂ ਦੇ ਨਾਮ ਪੁੱਛੇ ਗਏ ਤਾਂ ਉਹਨਾਂ ਨਾ ਤਾਂ ਇਕ ਤਰਤੀਬ ਵਿਚ ਨਾਮ ਦੱਸੇ ਅਤੇ ਨਾ ਹੀ ਪੂਰੇ ਨਾਮ ਦੱਸੇ।
Harkirat Singh
ਇਸ ਦੇ ਨਾਲ ਹੀ ਉਹਨਾਂ ਨੇ ਅਪਣੀਆਂ ਕੁੱਝ ਫੋਟੋਆਂ ਦਿਖਾਈਆਂ ਜਿਸ ਵਿਚ ਉਹਨਾਂ ਦੀਆਂ ਫੋਟੋਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਉਹ ਇਹਨਾਂ ਧਮਕੀਆਂ ਤੋਂ ਡਰਦੇ ਨਹੀਂ। ਇਸ ਜੰਗ ਵਿਚ ਜੇ ਉਹਨਾਂ ਨੂੰ ਅਪਣੀ ਜਾਨ ਵੀ ਦੇਣੀ ਪਈ ਤਾਂ ਉਹ ਅਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਨਗੇ ਤੇ ਪਿੱਛੇ ਵੀ ਨਹੀਂ ਹਟਣਗੇ।
Daljit Dosanjh
ਦਸ ਦਈਏ ਕਿ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਵੱਲੋਂ ਗਾਇਕ ਦਿਲਜੀਤ ਦੁਸਾਂਝ ਅਤੇ ਜੈਜੀ ਬੈਂਸ 'ਤੇ ਤਿੱਖਾ ਨਿਸ਼ਾਨੇ ਸਾਧੇ ਜਾਣ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਨੇ ਇਨ੍ਹਾਂ ਦੋਵੇਂ ਗਾਇਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਨਿੱਕੂ ਨੇ ਕਿਹਾ ਕਿ ਬੇਸ਼ੱਕ ਰਵਨੀਤ ਬਿੱਟੂ ਵੱਲੋਂ ਕੀਤੇ ਗਏ ਚੰਗੇ ਕੰਮਾਂ ਸਦਕਾ ਜਨਤਾ ਨੇ ਉਨ੍ਹਾਂ ਨੂੰ ਮੁੜ ਤੋਂ ਐਮਪੀ ਬਣਨ ਦਾ ਮੌਕਾ ਦਿੱਤਾ ਏ ਪਰ ਦਿਲਜੀਤ ਦੇ ਜਿਸ ਗੀਤ 'ਤੇ ਉਹ ਵਿਵਾਦ ਖੜ੍ਹਾ ਕਰ ਰਹੇ ਨੇ, ਉਹ ਇਕ ਨੈਸ਼ਨਲ ਐਵਾਰਡ ਜੇਤੂ ਫਿਲਮ ਦਾ ਗੀਤ ਹੈ।
Jazzy B
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਦੋਵੇਂ ਗਾਇਕਾਂ ਨੇ ਪੰਜਾਬੀ ਅਤੇ ਪੰਜਾਬ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਰ ਬਹੁਤ ਸਾਰੇ ਮਸਲੇ ਨੇ, ਜਿਨ੍ਹਾਂ 'ਤੇ ਰਵਨੀਤ ਬਿੱਟੂ ਨੂੰ ਗੱਲ ਕਰਨੀ ਚਾਹੀਦੀ ਹੈ। ਇੰਦਰਜੀਤ ਨਿੱਕੂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਕੋਲ ਹੋਰ ਬਹੁਤ ਸਾਰੇ ਮੁੱਦੇ ਹਨ ਉਹ ਉਹਨਾਂ ਦੀ ਗੱਲ ਕਰਨ ਤੇ ਜੈਜ਼ੀ ਬੀ ਤੇ ਦਲਜੀਤ ਦੁਸਾਂਝ ਨੂੰ ਇਸ ਮਸਲੇ ਵਿਚ ਨਾ ਘਸੀਟਣ।
ਦਿਲਜੀਤ ਦੁਸਾਂਝ ਦਾ ਕਹਿਣਾ ਹੈ ਕਿ ਕਾਂਗਰਸੀ ਸਾਂਸਦ ਵੱਲੋਂ ਜਿਸ ਗੀਤ ਨੂੰ ਲੈ ਕੇ ਉੁਨ੍ਹਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਉਹ ਉਸ ਦੀ ਪੁਰਾਣੀ ਫ਼ਿਲਮ ਦਾ ਗੀਤ ਹੈ ਅਤੇ ਉਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਫਿਲਮ ਦਾ ਹਰ ਇਕ ਸੀਨ, ਗਾਣਾ ਸੈਂਸਰ ਬੋਰਡ ਤੋਂ ਪਾਸ ਹੋ ਕੇ ਦਰਸ਼ਕਾਂ ਸਾਹਣਣੇ ਲਿਆਂਦਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।