ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰ ਕੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼, ਸਥਿਤੀ ਤਣਾਅਪੂਰਨ
Published : Jun 28, 2021, 12:43 am IST
Updated : Jun 28, 2021, 12:43 am IST
SHARE ARTICLE
image
image

ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰ ਕੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼, ਸਥਿਤੀ ਤਣਾਅਪੂਰਨ

ਅਧਿਕਾਰੀਆਂ ਦੇ ਦਖ਼ਲ ਮਗਰੋਂ ਸਿੱਖ ਲੜਕੀ ਮਾਪਿਆਂ ਦੇ ਹਵਾਲੇ ਕੀਤੀ

ਜੰਮੂ, 27 ਜੂਨ (ਸਰਬਜੀਤ ਸਿੰਘ): ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰ ਕੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਤੋਂ ਬਾਅਦ ਇਸ ਸਮੇਂ ਵਾਦੀ ਵਿਚ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ ਕਿਉਂਕਿ ਸਿੱਖ ਕੁੜੀਆਂ ਨੂੰ ਅਗ਼ਵਾ ਕਰਨ ਤੋਂ ਬਾਅਦ ਜ਼ਬਰਦਸਤੀ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਦੀਆਂ ਦੋ ਸਿੱਖ ਕੁੜੀਆਂ ਨੂੰ ਕਥਿਤ ਤੌਰ ’ਤੇ ਅਗ਼ਵਾ ਕਰ ਕੇ ਮੁਸਲਮਾਨ ਬਣਾ ਲਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਲੜਕੀ ਜਿਸ ਦਾ ਜਬਰੀ ਵਿਆਹ ਮੁਸਲਿਮ ਲੜਕੇ ਨਾਲ ਕਰਵਾਇਆ ਗਿਆ ਸੀ ਅਜੇ ਵੀ ਲਾਪਤਾ ਹੈ।
26 ਜੂਨ ਨੂੰ ਕਸ਼ਮੀਰ ਤੋਂ ਜਬਰੀ ਧਰਮ ਪ੍ਰੀਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬਡਗਾਮ ਜ਼ਿਲ੍ਹੇ ਦੀ ਇਕ ਸਿੱਖ ਲੜਕੀ ਨੂੰ ਅਗ਼ਵਾ ਕੀਤਾ ਗਿਆ ਅਤੇ ਜ਼ਬਰਦਸਤੀ ਇਸਲਾਮ ਧਰਮ ਵਿਚ ਸ਼ਾਮਲ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਇਹ ਮੁੱਦਾ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਉਠਾਇਆ ਹੈ ਜਿਸ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ। ਅੱਜ ਗੁਰਦਵਾਰਾ ਸ਼ਹੀਦ ਬੁੰਗਾ ਬਰਜੁਲਾ ਸ੍ਰੀਨਗਰ ਵਿਖੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਵਿਅਕਤੀ ਸਿੱਖ ਭਾਈਚਾਰੇ ਦੀ ਅਗ਼ਵਾ ਕੀਤੀ ਗਈ ਨਾਬਾਲਗ਼ ਲੜਕੀ ਨੂੰ ਵਾਪਸ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ  ਦੇ ਦਖ਼ਲ ਤੋਂ ਬਾਅਦ ਲੜਕੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿਤਾ। ਇਕ ਹੋਰ ਮਾਮਲਾ ਸ੍ਰੀਨਗਰ ਦੇ  ਰੈਣਾਵਾਰੀ ਦੀ ਰਹਿਣ ਵਾਲੀ ਇਕ ਲੜਕੀ ਦਾ ਹੈ ਜੋ ਅਪਣੇ ਇਕ ਜਾਣਕਾਰ ਨਾਲ ਸਮਾਗਮ ਵਿਚ ਸ਼ਾਮਲ ਹੋਈ ਸੀ ਪਰ ਲੜਕੀ ਨੂੰ ਉਥੋਂ ਅਗ਼ਵਾ ਕਰ ਲਿਆ ਗਿਆ। ਜਦੋਂ ਇਸ ਦੀ ਜਾਣਕਾਰੀ ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਦਬਾਅ ਪਾ ਕੇ ਚੰਦੂਸਾ ਇਲਾਕੇ
 ਤੋਂ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਅਤੇ ਦੋ ਦਿਨ ਪੁਲਿਸ ਹਿਰਾਸਤ ਵਿਚ ਲੜਕੀ ਨੂੰ ਰੱਖਣ ਤੋਂ ਬਾਅਦ ਉਸੇ ਮੁਸਲਮਾਨ ਵਿਅਕਤੀ ਨਾਲ ਭੇਜ ਦਿਤਾ ਗਿਆ। ਹਾਲਾਂਕਿ ਐਸਪੀ ਵਲੋਂ ਪੀੜਤ ਪ੍ਰਵਾਰ ਨੂੰ ਲਿਖਤੀ ਤੌਰ ’ਤੇ ਭਰੋਸਾ ਦਿਤਾ ਸੀ ਕਿ ਲੜਕੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦੇ ਹਵਾਲੇ ਕਰ ਦਿਤਾ ਜਾਵੇਗਾ। ਪਰ ਬਾਅਦ ਵਿਚ ਉਸ ਮੁਸਲਮਾਨ ਵਿਅਕਤੀ ਨੇ ਅਦਾਲਤ ਵਿਚ ਜਾ ਕੇ ਦਸਿਆ ਕਿ ਉਹ 
ਉਸ ਦੀ ਪਤਨੀ ਹੈ। ਇਸ ਦੌਰਾਨ ਲੜਕੀ ਦੇ ਮਾਪੇ ਅਤੇ ਰਿਸ਼ਤੇਦਾਰਾਂ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿਤਾ ਕਿਉਂਕਿ ਕੋਵਿਡ ਨਿਯਮਾਂ ਕਾਰਨ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਜਦਕਿ ਮੁਸਲਮਾਨ ਆਦਮੀ ਦੇ ਸਾਰੇ ਰਿਸ਼ਤੇਦਾਰਾਂ ਨੂੰ ਅਦਾਲਤ ਵਿਚ ਜਾਣ ਦੀ ਆਗਿਆ ਦਿਤੀ ਗਈ ਸੀ।
ਜੱਜ ਨੇ ਪੀੜਤ ਪ੍ਰਵਾਰਕ ਮੈਂਬਰਾਂ ਦੀ ਗ਼ੈਰ ਹਾਜ਼ਰੀ ਵਿਚ ਲੜਕੀ ਦਾ ਬਿਆਨ ਦਰਜ ਕੀਤਾ ਅਤੇ ਮੁਸਲਿਮ ਆਦਮੀ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦਾ ਨੋਟਿਸ ਲਿਆ। ਕਾਰਵਾਈ ਦੌਰਾਨ ਲੜਕੀ ਦੇ ਪ੍ਰਵਾਰ ਵਿਚੋਂ ਕਿਸੇ ਨੂੰ ਵੀ ਅਦਾਲਤ ਵਿਚ ਬੁਲਾਇਆ ਨਹੀਂ ਗਿਆ। 
ਪੀੜਤ ਪ੍ਰਵਾਰ ਵਾਲਿਆਂ ਨੇ ਐਲਜੀ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਇਕ ਹਫ਼ਤੇ ਲਈ ਲੜਕੀ ਨੂੰ ਸੌਂਪੇ। ਜੇ ਲੜਕੀ ਇਕ ਹਫ਼ਤੇ ਬਾਅਦ ਮੁਸਲਿਮ ਪ੍ਰਵਾਰ ਵਿਚ ਵਾਪਸ ਜਾਣ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਦਖ਼ਲਅੰਦਾਜ਼ੀ ਨਹੀਂ ਕਰਨਗੇ। ਉਨ੍ਹਾਂ ਦਸਿਆ ਕਿ ਮੁਸਲਮਾਨ ਵਿਅਕਤੀ ਪਹਿਲਾਂ ਹੀ 2-3 ਵਾਰ ਵਿਆਹ ਕਰਵਾ ਚੁੱਕਾ ਹੈ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement