ਪੰਜਾਬ ਦੀ ਬਰਬਾਦੀ ਲਈ ਐਮਰਜੈਂਸੀ ਵੀ ਕਾਰਨ?
Published : Jun 28, 2021, 12:38 am IST
Updated : Jun 28, 2021, 12:38 am IST
SHARE ARTICLE
image
image

ਪੰਜਾਬ ਦੀ ਬਰਬਾਦੀ ਲਈ ਐਮਰਜੈਂਸੀ ਵੀ ਕਾਰਨ?

ਅਕਾਲੀਆਂ ਵਲੋਂ ਲਾਏ ਗਏ ਐਮਰਜੈਂਸੀ ਵਿਰੁਧ ਮੋਰਚੇ ਤੋਂ ਇੰਦਰਾ ਗਾਂਧੀ ਬੇਹੱਦ ਖ਼ਫ਼ਾ ਸੀ?

ਅੰਮਿ੍ਰਤਸਰ, 27 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): 46 ਸਾਲ ਪਹਿਲਾਂ ਜੂਨ 1975 ਵਿਚ ਲਾਈ ਗਈ ਐਮਰਜੈਂਸੀ ਦੀਆਂ ਵਧੀਕੀਆਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਪੰਜਾਬ ਦੀ ਬਰਬਾਦੀ ਲਈ ਐਮਰਜੈਂਸੀ ਵੀ ਇਕ ਕਾਰਨ ਸੀ। ਅਕਾਲੀਆਂ ਵਲੋਂ ਲਾਏ ਗਏ ਐਮਰਜੈਂਸੀ ਮੋਰਚੇ ਤੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਬੇਹੱਦ ਖ਼ਫ਼ਾ ਸੀ। ਇੰਦਰਾ ਗਾਂਧੀ ਦੇ ਲਾਡਲੇ ਪੁੱਤ ਮਰਹੂਮ ਸੰਜੇ ਗਾਂਧੀ ਦੀਆਂ ਵਧੀਕੀਆਂ ਨੇ ਲੋਕਾਂ ਨੂੰ ਕਾਂਗਰਸ ਵਿਰੁਧ ਕਰ ਦਿਤਾ ਸੀ ਜਿਸ ਦਾ ਅੱਜ ਪਾਰਟੀ ’ਤੇ ਅਸਰ ਹੈ।
ਰਾਜਨੀਤਕ ਪੰਡਤਾਂ ਮੁਤਾਬਕ 12 ਜੂਨ 1975 ਨੂੰ ਵਿਰੋਧੀ ਧਿਰ ਦੇ ਨੇਤਾ ਮਰਹੂਮ ਰਾਜ ਨਰਾਇਣ ਦੀ ਪਟੀਸ਼ਨ ਤੇ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿਤੀ ਸੀ। ਰਾਜ ਨਰਾਇਣ ਨੇ ਇੰਦਰਾ ਗਾਂਧੀ ਵਿਰੁਧ ਚੋਣ ਯੂ ਪੀ ਦੇ ਹਲਕੇ ਰਾਏ ਬਰੇਲੀ ਤੋਂ ਲੜੀ ਸੀ। ਇਸ ਫ਼ੈਸਲੇ ਵਿਰੁਧ ਇੰਦਰਾ ਗਾਂਧੀ ਵਿਰੁਧ ਵਿਰੋਧੀ ਧਿਰ ਨੇ ਤੂਫ਼ਾਨ ਲਿਆਂਦਾ। ਜੈ ਪ੍ਰਕਾਸ਼ ਸਿੰਘ ਨਰਾਇਣ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ ਆਦਿ ਸਮੇਤ ਚੋਟੀ ਦੇ ਸਿਆਸੀ ਲੀਡਰ ਜੇਲਾਂ ਵਿਚ ਡੱਕ ਦਿਤੇ। ਪੰਜਾਬ ਦੇ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਜਥੇਦਾਰ ਮੋਹਨ ਸਿੰਘ ਤੁੜ ਵੀ ਜੇਲਾਂ ਵਿਚ ਭੇਜ ਦਿਤੇ, ਜਿਨ੍ਹਾਂ ਐਮਰਜੈਂਸੀ ਵਿਰੁਧ ਅਕਾਲ ਤਖ਼ਤ ਸਾਹਿਬ ਤੋਂ ਲੋਕਾਂ ਦੇ ਹੱਕ ਖੋਹਣ ਵਿਰੁਧ ਮੋਰਚਾ ਲਾਇਆ ਜੋ ਕਰੀਬ ਪੌਣੇ ਦੋ ਸਾਲ ਇਸ ਦੇ ਖ਼ਾਤਮੇ ਤਕ ਚਲਿਆ। ਉਸ ਸਮੇਂ ਅਕਾਲੀਆਂ ਹੀ ਮੋਰਚਾ ਲਾਉਣ ਦੀ ਜੁਰੱਅਤ ਕੀਤੀ ਜਿਸ ਤੋਂ ਇੰਦਰਾ ਗਾਂਧੀ ਨੇੇ ਅਕਾਲੀ ਲੀਡਰਸ਼ਿਪ ਨੂੰ ਕਈ ਮਨ ਲੁਭਾਉਣੀਆਂ ਪੇਸ਼ਕਸ਼ਾਂ ਕੀਤੀਆਂ ਪਰ ਅਕਾਲੀ ਲੀਡਰ ਇਸ ਗੱਲ ਤੇ ਅੜ ਗਏ ਕਿ ਐਮਰਜੈਂਸੀ ਖ਼ਤਮ ਕਰਨ ਤੋਂ ਪਹਿਲਾਂ ਕੋਈ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ ਜਾਵੇਗੀ। ਇਸ ਨਾਲ ਇੰਦਰਾ ਗਾਂਧੀ ਹੋਰ ਜ਼ਿਆਦਾ ਨਰਾਜ਼ ਹੋ ਗਈ ਤੇ ਅਕਾਲੀਆਂ (ਸਿੱਖਾਂ) ਨੂੰ ਸਬਕ ਸਿਖਾ ਕੇ ਮੋਰਚੇ ਲਾਉਣ ਤੋਂ ਤੋਬਾ ਕਰਨ ਲਈ ਵੱਡੇ ਕਦਮ ਚੁੱਕੇਗੀ। ਐਮਰਜੈਂਸੀ ਸਮੇਂ ਸੰਜੇ ਗਾਂਧੀ ਨੇ ਸੀਨੀਅਰ ਕਾਂਗਰਸੀ ਲੀਡਰਸ਼ਿਪ 
ਨੂੰ ਖੁੱਡੇ ਲਾਇਨ ਲਾ ਕੇ ਮਨਮਰਜ਼ੀਆਂ ਕੀਤੀ। ਸ. ਸਵਰਨ ਸਿੰਘ ਵਿਦੇਸ਼ ਮੰਤਰੀ ਦਾ ਮੰਤਰਾਲਾ ਬਦਲ ਦਿਤਾ ਅਤੇ ਆਈ ਕੇ ਗੁਜ਼ਰਾਲ ਨੂੰ ਮਾਸਕੋ ਰਾਜਦੂਤ ਬਣਾ ਕੇ ਭੇਜ ਦਿਤਾ। ਇੰਦਰਾ ਗਾਂਧੀ ਸਿੱਖ ਵਿਰੋਧੀ ਸੀ ਤੇ ਪੰਜਾਬੀ ਸੂਬਾ ਨਾ ਬਣਨ ਦੇਣ ਲਈ ਉਸ ਨੇ ਜ਼ੋਰ ਲਾਇਆ ਪਰ ਸੱਤਾ ਦੀ ਚਾਬੀ ਜਦ ਇੰਦਰਾ ਗਾਂਧੀ ਕੋਲ ਆਈ ਤਾਂ ਉਸ ਨੇ ਅਪੰਗ ਪੰਜਾਬੀ ਸੂਬਾ ਬਣਾਇਆ ਜਿਸ ਤੋਂ ਪੰਜਾਬੀ ਖ਼ਾਸ ਕਰ ਕੇ ਸਿੱਖ ਅੱਜ ਵੀ ਪੀੜਤ ਹਨ। 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement