
ਕੀ ਇਸ ਵਾਰ ਭਾਖੜਾ, ਡੈਹਰ, ਪੌਂਗ ਅਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ ਦੇ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਸਕਣਗੇ?
ਮੌਨਸੂੁਨ ਦੀ ਬੇਰੁਖ਼ੀ ਨੇ ਡੈਮਾਂ ਦੀਆਂ ਝੀਲਾਂ ’ਚ ਪਾਣੀ ਦੀ ਆਮਦ ਨੂੰ ਪ੍ਰਭਾਵਤ ਕੀਤਾ
ਪਟਿਆਲਾ, 27 ਜੂਨ (ਜਸਪਾਲ ਸਿੰਘ ਢਿੱਲੋਂ) : ਪਿਛਲੇ ਅੰਕੜੇ ਦਸਦੇ ਹਨ ਕਿ ਆਮ ਤੌਰ ’ਤੇ ਜੂਨ ਦੇ ਅੱਧ ’ਚ ਮੌਨਸੂਨ ਦੀ ਦਸਤਕ ਹੋ ਜਾਂਦੀ ਸੀ। ਇਸ ਦਾ ਸਿੱਧਾ ਅਸਰ ਪੰਜਾਬ ਅੰਦਰ ਝੋਨੇ ਦੀ ਲੁਆਈ ’ਤੇ ਪੈਂਦਾ ਹੈ। ਇਸ ਨਾਲ ਕਿਸਾਨ ਅਤੇ ਬਿਜਲੀ ਨਿਗਮ ਦੋਹਾਂ ਨੂੰ ਹੀ ਫ਼ਾਇਦਾ ਹੁੰਦਾ ਹੈ। ਇਸ ਵਾਰ ਉਤਰੀ ਖੇਤਰ ਔੜ ਵਰਗੀ ਸਥਿਤੀ ਬਣੀ ਹੋਈ ਹੈ ਜਿਸ ਦਾ ਸਿੱਧਾ ਅਸਰ ਭਾਖੜਾ, ਡੈਹਰ, ਪੌਂਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ ਦੇ ਪਾਣੀ ਦੇ ਪੱਧਰ ’ਤੇ ਪਿਆ ਹੈ। ਹਾਲਾਂਕਿ ਡੈਮਾਂ ਦੀਆਂ ਝੀਲਾਂ ’ਚ ਪਾਣੀ ਦਾ ਪੱਧਰ 30 ਸਤੰਬਰ ਤਕ ਵਧਦਾ ਰਹਿੰਦਾ ਹੈ। ਇਸ ਵਾਰ ਦੇ ਅੰਕੜਿਆਂ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਨ੍ਹਾਂ ਡੈਮਾਂ ਦੀਆਂ ਝੀਲਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਵਾਲੇ ਅੰਕੜੇ ਨੂੰ ਛੂਹਣਾ ਮੁਸ਼ਕਲ ਲਗਦਾ ਹੈ।