ਭਵਾਨੀਗੜ੍ਹ: ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ
Published : Jun 28, 2022, 8:55 pm IST
Updated : Jun 28, 2022, 8:55 pm IST
SHARE ARTICLE
photo
photo

ਵਪਾਰੀ ਦਾ 15 ਤੋਂ 20 ਲੱਖ ਰੁਪਏ ਦਾ ਹੋਇਆ ਨੁਕਸਾਨ

 

 ਭਵਾਨੀਗੜ੍ਹ- ਮੰਗਲਵਾਰ ਬਾਅਦ ਦੁਪਹਿਰ ਪਿੰਡ ਫੁੰਮਣਵਾਲ ਨੇੜੇ ਨਹਿਰ ਦੀ ਪਟੜੀ 'ਤੇ ਜਾ ਰਹੀਆਂ 20 ਦੇ ਕਰੀਬ ਬੇਜੁਬਾਨ ਮੱਝਾਂ ਨਹਿਰ ਦੇ ਪਾਣੀ ਦੇ ਤੇਜ ਬਹਾਅ 'ਚ ਰੁੜ੍ਹ ਗਈਆਂ। ਜਿਨ੍ਹਾਂ ਨੂੰ ਅਗਲੇ ਪਿੰਡ ਨਦਾਮਪੁਰ ਨੇੜੇ ਲੋਕਾਂ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਦੇ ਬਾਅਦ ਨਹਿਰ 'ਚੋੰ ਕੱਢਿਆ ਗਿਆ । 20 ਮੱਝਾਂ 'ਚੋਂ 7 ਨੂੰ ਜਿਊਂਦੇ ਨਹਿਰ ਚੋਂ ਬਾਹਰ  ਕੱਢ ਲਿਆ ਗਿਆ ਜਦੋਂਕਿ 13 ਮੱਝਾਂ ਪਾਣੀ 'ਚ ਡੁੱਬ ਜਾਣ ਕਾਰਨ ਮਰ ਗਈਆਂ।

 

PHOTOPHOTO

 

ਜਾਣਕਾਰੀ ਦਿੰਦਿਆਂ ਮੱਝਾਂ ਦੇ ਮਾਲਕ ਰੌਸ਼ਨ ਦੀਨ ਨਿਵਾਸੀ ਪਿੰਡ ਧੂਰਾ (ਧੂਰੀ) ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਵੱਖ-ਵੱਖ ਪਿੰਡਾਂ 'ਚੋਂ ਮੱਝਾਂ ਖਰੀਦ ਕੇ ਅੱਗੇ ਵੇਚਦੇ ਕਰਦੇ ਹਨ ਤੇ ਅੱਜ ਵੀ ਉਹ ਪਿੰਡ ਫੰਮਣਵਾਲ ਤੋਂ ਨਹਿਰ ਦੀ ਪਟੜੀ ਰਾਹੀਂ ਨਦਾਮਪੁਰ ਪਿੰਡ ਹੋ ਕੇ ਸਮਾਣਾ ਸ਼ਹਿਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਜਾਂਦੇ ਸਮੇਂ ਕੁੱਝ ਮੱਝਾਂ ਅਚਾਨਕ ਨਹਿਰ ਵਿੱਚ ਉੱਤਰ ਗਈਆਂ ਤੇ ਬਾਕੀ ਮੱਝਾਂ ਵੀ ਉਨ੍ਹਾਂ ਨੂੰ ਦੇਖ ਕੇ ਪਿੱਛੇ ਪਿੱਛੇ ਹੀ ਨਹਿਰ ਵਿੱਚ ਉਤਰ ਗਈਆਂ। ਰੋਸ਼ਨਦੀਨ ਨੇ ਦੱਸਿਆ ਕਿ ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਾਰੀਆਂ ਮੱਝਾਂ ਪਾਣੀ ਵਿੱਚ ਰੁੜ੍ਹ ਗਈਆਂ ਤੇ ਰੁੜ੍ਹਦੀਆਂ ਹੋਈਆਂ ਮੱਝਾਂ ਨਦਾਮਪੁਰ ਪਿੰਡ ਕੋਲ ਪਹੁੰਚ ਗਈਆਂ।

PHOTOPHOTO

ਜਿੱਥੇ ਰੌਲਾ ਪਾਉਣ 'ਤੇ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਹਾਈਡਲ ਪ੍ਰੋਜੈਕਟ ਨਜਦੀਕ 7 ਮੱਝਾਂ ਨੂੰ ਸਹੀ ਸਲਾਮਤ ਕੱਢਿਆ ਗਿਆ ਤੇ ਬਾਕੀ 13 ਮੱਝਾਂ ਪਾਣੀ ਦੇ ਤੇਜ ਵਹਾਅ 'ਚ ਰੁੜ੍ਹ ਗਈਆਂ। ਪਾਣੀ 'ਚ ਰੁੜੀਆਂ 13 ਮੱਝਾਂ 'ਚੋਂ 9 ਮਰੀਆਂ ਮੱਝਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਤੇ ਬਾਕੀ ਰੁੜ੍ਹੀਆਂ 4 ਮੱਝਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਵਪਾਰੀ ਰੌਸ਼ਨਦੀਨ ਨੇ ਦੱਸਿਆ ਕਿ ਇੱਕ ਮੱਝ ਦੀ ਕੀਮਤ ਇੱਕ ਤੋਂ ਸਵਾ ਲੱਖ ਰੁਪਏ ਦੇ ਕਰੀਬ ਸੀ ਤੇ ਇਸ ਘਟਨਾ 'ਚ ਉਸਦਾ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਰੋਸ਼ਨਦੀਨ ਨੇ ਪ੍ਰਸ਼ਾਸਨ ਤੋਂ ਉਸਦੀ ਮਾਲੀ  ਮਦਦ ਕਰਨ ਦੀ ਗੁਹਾਰ ਲਗਾਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement