
ਪੰਜਾਬ ਸਮੱਸਿਆ ਬਣਦੇ ਹੱਕ ਦੇਣ ਦੀ ਥਾਂ ਖੋਹਣ ਦੇ ਕਾਰਨ ਉਲਝੀ?
ਹੁਕਮਰਾਨਾਂ ਦੀ ਜ਼ਿੱਦ ਤੇ ਅੜੀਅਲ ਅਤੇ ਪੱਖਪਾਤੀ ਸੋਚ ਨੇ ਪੰਜਾਬ ਦਾਅ 'ਤੇ ਲਾਇਆ?
ਅੰਮਿ੍ਤਸਰ, 27 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਕੌਮੀ ਅਤੇ ਕੌਮਾਂਤਰੀ ਰਾਜਨੀਤਕ ਮਾਹਰਾਂ ਵਿਚਾਰ ਸਾਂਝੇ ਕਰਦਿਆਂ ਕਿਹਾ ਹੈ ਕਿ ਪੰਜਾਬ ਸਮੱਸਿਆ, ਕੁੱਝ ਜ਼ਿੱਦੀ ਤੇ ਅੜੀਅਲ ਕਿਸਮ ਦੇ ਤੰਗ ਸੋਚ ਵਾਲੇ ਸਿਆਸਤਦਾਨਾਂ ਦੀ ਸੋਚ ਵਿਚੋਂ ਉਭਰੀ ਹੈ | ਪੰਜਾਬ ਸਮੱਸਿਆ ਬਣਦੇ ਹੱਕ ਦੇਣ ਦੀ ਥਾਂ ਖੋਹ ਲੈਣ ਅਤੇ ਪੱਖਪਾਤੀ ਰਵਈਏ ਵਿਚੋਂ ਉਪਜੀ ਹੈ |
ਵਿਦੇਸ਼ ਨੀਤੀ ਦੀ ਜਾਣਕਾਰੀ ਰੱਖਣ ਵਾਲੀਆਂ ਸ਼ਖ਼ਸੀਅਤਾਂ ਮੁਤਾਬਕ ਸੰਯੁਕਤ ਰਾਜ ਅਮਰੀਕਾ ਨੂੰ ਆਜ਼ਾਦੀ ਮਿਲਣ ਤੇ ਉਥੋਂ ਦੇ ਹਾਕਮਾਂ ਸੂਬਿਆਂ ਨੂੰ ਸ਼ਕਤੀਸ਼ਾਲੀ ਕਰਦਿਆਂ, ਉਨ੍ਹਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿਤੇ ਅਤੇ ਬਾਹਰਲੇ ਮੁਲਕਾਂ ਨਾਲ ਤਾਲਮੇਲ ਰੱਖਣ ਲਈ, ਵਿਦੇਸ਼, ਰਖਿਆ, ਵਪਾਰ, ਕਾਰੋਬਾਰੀ ਤੇ ਵਿੱਤ ਮੰਤਰਾਲੇ ਆਦਿ ਸਥਾਪਤ ਕਰ ਲਏ ਤਾਂ ਜੋ ਪ੍ਰਾਂਤਕ ਸਰਕਾਰਾਂ, ਕੇਂਦਰ ਤੋਂ ਮਨਜ਼ੂਰੀਆਂ ਲੈਣ ਲਈ, ਭਾਰਤ ਵਾਂਗ ਸਮੇਂ ਦੀ ਬਰਬਾਦੀ ਨਾ ਕਰਨ | ਉਹ ਮੁਲਕ ਸਮੇਂ ਦੇ ਕਦਰਦਾਨ ਸਮਝੇ ਜਾਂਦੇ ਹਨ ਪਰ ਸਾਡੀਆਂ ਸਰਕਾਰਾਂ ਦੇ ਮੁੱਖ-ਮੰਤਰੀ, ਛਿੱਕ ਮਾਰਨ ਦੀ ਆਗਿਆ ਵੀ ਕੇਂਦਰ ਤੋਂ ਲੈਂਦੇ ਹਨ |
ਵਿਦਵਾਨਾਂ ਅਨੁਸਾਰ ਪੰਜਾਬ ਦੇ ਜ਼ਿਆਦਾ ਮਸਲੇ ਸੂਬੇ ਦੀ ਆਰਥਕਤਾ ਨਾਲ ਜੁੜੇ ਹਨ ਜਿਨ੍ਹਾਂ ਵਿਚ ਪਾਣੀਆਂ ਦਾ ਮਸਲਾ ਮੁੱਖ ਹੈ ਤੇ ਇਕੱਲੇ ਪੰਜਾਬ ਵਿਚ ਰਿਪੇਰੀਅਨ ਸਿਧਾਂਤ ਛਿੱਕੇ 'ਤੇ ਟੰਗੇ ਹਨ, ਇਸ ਦਾ ਮੁੱਖ ਕਾਰਨ ਸਿੱਖਾਂ ਨੂੰ ਘੱਟ ਗਿਣਤੀ ਵਜੋਂ ਲਿਆ ਜਾ ਰਿਹਾ ਭਾਵੇਂ ਕੌਮ ਦੀ ਕੁਰਬਾਨੀ 98 ਫ਼ੀ ਸਦੀ ਹੈ | ਸਿੱਖ ਤੇ ਪੰਜਾਬ ਵਿਰੋਧੀ ਸਿਆਸਤਦਾਨਾਂ, ਹੁਕਮਰਾਨਾਂ ਹਰੀਕ੍ਰਾਂਤੀ ਨੂੰ ਵੀ ਅਣਡਿੱਠ ਕਰ ਦਿਤਾ ਜਿਸ ਦੇ ਕਿਸਾਨ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮੁਲਕ ਨੂੰ ਅਨਾਜ ਵਿਚ ਨਿਰਭਰ ਕੀਤਾ ਜੋ ਪਹਿਲਾਂ ਬਾਹਰਲੇ ਮੁਲਕਾਂ ਵਿਚ ਠੂਠਾ ਫੜ ਕੇ ਮੰਗਣ ਜਾਂਦੇ ਸਾਡੇ ਲੀਡਰ ਆਮ ਵੇਖੇ ਜਾਂਦੇ ਸੀ | ਸੱਭ ਤੋਂ ਵੱਡੀ ਚਰਚਾ ਕੌਮਾਂਤਰੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਤੇ ਹੀ ਰੋਕ ਲਾ ਦਿਤੀ ਹੈ ਤਾਂ ਜੋ ਇੰਦਰਾ ਗਾਂਧੀ ਦਾ ਪਿਛਾ ਕੀਤਾ ਜਾ ਸਕੇ ਜਿਸ ਉਤੇ 1975 ਵਿਚ ਐਮਰਜੈਂਸੀ ਲਾ ਕੇ ਵਿਚਾਰ ਪ੍ਰਗਟ ਕਰਨ 'ਤੇ ਪਾਬੰਦੀ ਲਾ ਦਿਤੀ ਸੀ |