ਹਸਪਤਾਲ ਵਿਚ ਚਲ ਰਿਹਾ ਇਲਾਜ, ਹਾਲਤ ਗੰਭੀਰ
ਅਬੋਹਰ : ਹਨੂੰਮਾਨਗੜ੍ਹ ਰੋਡ ਓਵਰਬ੍ਰਿਜ 'ਤੇ ਬੁੱਧਵਾਰ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਲੱਤ ਬੁਰੀ ਤਰ੍ਹਾਂ ਨਾਲ ਕੁਚਲੀ ਗਈ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਬਰਤਾਨੀਆ ਵਿਚ ਦਿਮਾਗੀ ਰੋਗਾਂ ਦੇ ਭਾਰਤੀ ਡਾਕਟਰ ਨੂੰ 6 ਸਾਲ ਦੀ ਕੈਦ
ਜਾਣਕਾਰੀ ਅਨੁਸਾਰ ਜੰਮੂ ਬਸਤੀ ਦਾ ਰਹਿਣ ਵਾਲਾ 50 ਸਾਲਾ ਕਰਨੈਲ ਸਿੰਘ ਮੋਟਰਸਾਈਕਲ 'ਤੇ ਅਚਾਰ ਵੇਚਦਾ ਹੈ। ਰੋਜ਼ ਦੀ ਤਰ੍ਹਾਂ ਉਹ ਬੁੱਧਵਾਰ ਸਵੇਰੇ ਵੀ ਘਰੋਂ ਨਿਕਲਿਆ ਸੀ ਅਤੇ ਜਦੋਂ ਉਹ ਹਨੂੰਮਾਨਗੜ੍ਹ ਰੋਡ ਪੁਲ ਕੋਲ ਪਹੁੰਚਿਆ ਤਾਂ ਦੂਜੇ ਪਾਸਿਉਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿਤੀ ਅਤੇ ਫ਼ਰਾਰ ਹੋ ਗਿਆ।
ਕਰਨੈਲ ਸਿੰਘ ਲਹੂ-ਲੁਹਾਨ ਹਾਲਤ 'ਚ ਸੜਕ 'ਤੇ ਤੜਫਦਾ ਰਿਹਾ। ਉਸੇ ਸਮੇਂ ਇਕ ਵਿਅਕਤੀ ਉਸ ਨੂੰ ਆਟੋ ਰਾਹੀਂ ਹਸਪਤਾਲ ਲੈ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕਰਨੈਲ ਸਿੰਘ ਦੀ ਪਤਨੀ ਅਤੇ ਬੇਟਾ ਵੀ ਉਥੇ ਪਹੁੰਚ ਗਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੌਕੇ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਕੇ ਮੁਲਜ਼ਮ ਕਾਰ ਚਾਲਕ ਵਿਰੁਧ ਕਾਰਵਾਈ ਕੀਤੀ ਜਾਵੇ।