Charanjit Channi ਦੇ ਯਤਨਾਂ ਨਾਲ ਆਦਮਪੁਰ ਤੋਂ ਮੁੰਬਈ ਲਈ ਹਵਾਈ ਸਫਰ ਸ਼ੁਰੂ
Published : Jun 28, 2025, 6:07 pm IST
Updated : Jun 28, 2025, 6:07 pm IST
SHARE ARTICLE
Air travel from Adampur to Mumbai begins with the efforts of Charanjit Channi
Air travel from Adampur to Mumbai begins with the efforts of Charanjit Channi

2 ਜੁਲਾਈ ਨੂੰ ਆਦਮਪੁਰ ਤੋਂ ਮੁੰਬਈ ਲਈ ਉੱਡੇਗੀ ਪਹਿਲੀ ਫਲਾਈਟ

Air travel from Adampur to Mumbai begins with the efforts of Charanjit Channi: ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਆਦਮਪੁਰ ਹਵਾਈ ਅੱਡੇ ਤੋਂ ਹੁਣ ਮੁੰਬਈ ਦੇ ਲਈ ਘਰੈਲੂ ਉਡਾਣਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ 2 ਜੁਲਾਈ ਨੂੰ ਇੱਥੋਂ ਮੁੰਬਈ ਲਈ ਪਹਿਲੀ ਫਲਾਈਟ ਉੱਡੇਗੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਦੀ ਆਵਾਜਾਈ ਵਧਾਉਣ ਦੇ ਲਈ ਉੱਨਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਲੋਕ ਸਭਾ ਵਿੱਚ ਵੀ ਮੁੱਦਾ ਚੁੱਕਿਆ ਗਿਆ ਜਦ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ
ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਵੀ ਮੁਲਾਕਾਤ ਕਰਕੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਹੁਣ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਲਈ ਫਲਾਈਟ ਨੂੰ ਮੰਜੂਰੀ ਮਿਲ ਗਈ ਹੈ।ਚੰਨੀ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨ ਦੇ ਕਾਊਂਟਰ ਨੰਬਰ 3,4ਅਤੇ 5 ਤੋਂ ਰੋਜ਼ਾਨਾ ਲਈ ਇਹ ਸੇਵਾ 2 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ ਨੰਬਰ 6ਈ 5931 ਜੋ ਕਿ 12.55 ਵਜੇ ਉਡਾਨ ਭਰੇਗੀ ਤੇ 15.55 ਵਜੇ ਆਦਮਪੁਰ ਪੁੱਜੇਗੀ ਜਦ ਕਿ ਆਦਮਪੁਰ ਤੋਂ ਫਲਾਈਟ ਨੰਬਰ 6ਈ 5932 ਸ਼ਾਮ 15.50 ਵਜੇ ਉਡਾਨ ਭਰੇਗੀ ਤੇ 18.30 ਵਜੇ ਮੁੰਬਈ ਪੁੱਜੇਗੀ।ਉੱਨਾਂ ਦੱਸਿਆ ਕਿ ਇਸਦੇ ਲਈ ਆਦਮਪੁਰ ਅਥਾਰਿਟੀ ਵੱਲੋਂ ਇੰਡੀਗੋ ਏਅਰਲਾਈਨ ਨੂੰ ਦਫ਼ਤਰ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਅਲਾਟ ਕਰ ਦਿੱਤੀਆਂ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਜੈਪੁਰ ਅਤੇ ਦਿੱਲੀ ਦੇ ਲਈ ਵੀ ਸ਼ਟਾਰ ਏਅਰਲਾਈਨ ਦੀ ਸੇਵਾ ਸ਼ੁਰੂ ਕਰਨ ਦੀ ਮੰਗ ਰੱਖੀ ਗਈ ਹੈ।ਉੱਨਾਂ ਇਸ ਦੇ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ
ਕਿੰਜਰਾਪੂ ਰਾਮਮੋਹਨ ਨਾਇਡੂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਇੰਨਾਂ ਫਲਾਈਟਾਂ ਨਾਲ ਇਸ ਖ਼ੇਤਰ ਦੇ ਲੋਕਾਂ ਨੂੰ ਜਿੱਥੇ ਕਿ ਹਵਾਈ ਸਫਰ ਦੀ ਵੱਡੀ ਸੁਵਿਧਾ ਮਿਲੇਗੀ ਉੱਥੇ ਹੀ ਇਹ ਫਲਾਈਟਾਂ ਇਸ ਖ਼ੇਤਰ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਸਾਰੇ ਦੋਆਬੇ ਦੇ ਵਪਾਰੀਆਂ ਲਈ ਲਾਭਦਾਇਕ ਸਾਬਤ ਹੋਣਗੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement