ਪੰਥ ਦੀ ਟੇਕ ਹੁਣ ਪੰਜ ਮੈਂਬਰੀ ਕਮੇਟੀ ਉਤੇ : ਹਰਿੰਦਪਾਲ ਸਿੰਘ ਟੌਹੜਾ
Published : Jun 28, 2025, 6:00 pm IST
Updated : Jun 28, 2025, 6:00 pm IST
SHARE ARTICLE
 support of Panth is now on a five-member committeeThe support of the Panth is now on a five-member committee:  Tohra
support of Panth is now on a five-member committeeThe support of the Panth is now on a five-member committee: Tohra

ਅਕਾਲੀ ਦਲ ਦੀ ਭਰਤੀ ਮੁਕੰਮਲ ਹੋਣ ਉਪਰੰਤ ਪੰਜ ਮੈਂਬਰੀ ਕਮੇਟੀ ਪੰਥ ਦੇ ਸਨਮੁੱਖ ਇੱਕ ਅਜਿਹੀ ਨਵੀਂ ਲੀਡਰਸ਼ਿਪ ਲਿਆਵੇਗੀ

The support of the Panth is now on a five-member committee :   ਨੌਜਵਾਨ ਅਕਾਲੀ ਆਗੂ ਹਰਿੰਦਪਾਲ ਸਿੰਘ ਟੌਹੜਾ ਨੇ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਲਈ  ਸ਼੍ਰੀ ਅਕਾਲ ਤਖਤ ਸਾਹਬ ਦੀ ਅਗਵਾਈ ਹੇਠ  ਬਣੀ  ਪੰਜ ਮੈਂਬਰੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਲਈ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਹੈ ਕਿ ਹੁਣ ਪੰਥਕ ਮਸਲਿਆਂ ਦੇ ਹੱਲ ਲਈ ਸਿੱਖਾਂ ਦੀ ਟੇਕ ਇਸ ਕਮੇਟੀ ਵੱਲ ਹੀ ਹੈ।

ਇੱਕ ਪ੍ਰੈਸ ਬਿਆਨ ਰਾਹੀਂ ਟੌਹੜਾ ਨੇ ਕਿਹਾ ਹੈ ਕਿ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਜਿਹੇ ਅਕਾਲੀ ਦਲ ਦੀ ਲੋੜ ਹੈ ਜੋ ਕਿਸੇ ਵਿਅਕਤੀ ਜਾਂ ਪਰਵਾਰ ਤੋਂ ਨਹੀ ਬਲਕਿ ਸ਼੍ਰੀ ਅਕਾਲ ਤਖਤ ਸਾਹਬ ਤੋਂ ਸੇਧ ਲੈ ਕੇ ਚੱਲੇ । ਏਹੀ ਕਾਰਨ ਹੈ ਕਿ ਸ੍ਰੀ ਅਕਾਲ ਤਖਤ ਸਾਹਬ ਦੀ ਅਗਵਾਈ ਹੇਠ ਬਣੀ ਪੰਜ ਮੈਂਬਰੀ ਕਮੇਟੀ ਨੂੰ ਪੰਥ ਵੱਲੋਂ ਏਨਾ ਭਾਰੀ ਹੁੰਗਾਰਾ ਮਿਲ ਰਿਹਾ ਹੈ।  ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਦੀ ਭਰਤੀ ਮੁਕੰਮਲ ਹੋਣ ਉਪਰੰਤ ਪੰਜ ਮੈਂਬਰੀ ਕਮੇਟੀ ਪੰਥ ਦੇ ਸਨਮੁੱਖ ਇੱਕ ਅਜਿਹੀ ਨਵੀਂ ਲੀਡਰਸ਼ਿਪ ਲਿਆਵੇਗੀ ਜੋ ਸਮੁੱਚੇ ਪੰਥ ਨੂੰ ਪ੍ਰਵਾਨ ਹੋਵੇਗੀ ਅਤੇ ਪੰਥ ਅਤੇ ਪੰਜਾਬ ਦੀ ਨਿਧੜਕ ਅਗਵਾਈ ਕਰਨ ਦੇ ਯੋਗ ਹੋਵੇਗੀ । ਟੌਹੜਾ  ਨੇ ਦਾਅਵਾ ਕੀਤਾ ਹੈ ਕਿ ਕੌਮ ਦੀ ਇਹ ਵੀ ਮੰਗ ਹੈ ਕਿ  ਪੰਥਕ ਸੰਸਥਾਵਾਂ ਦੀ ਅਗਵਾਈ ਅਜਿਹੇ ਆਗੂਆਂ ਦੇ ਹੱਥ ਹੋਵੇ ਜੋ ਪੰਥ ਪੑਤੀ ਸਮਰਪਤ ਅਤੇ ਦੂਰਅੰਦੇਸ਼ ਹੋਣ। ਇਸ ਲਈ ਜਰੂਰੀ ਹੈ ਕਿ ਕੇਂਦਰ ਸਰਕਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਤੋੰ ਜਲਦ ਕਰਵਾਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement