ਸੈਕਟਰ 37 ਤੇ 40 'ਚ ਕਈ ਕਾਰਾਂ ਦੇ ਸ਼ੀਸ਼ੇ ਭੰਨੇ
Published : Jul 28, 2018, 9:57 am IST
Updated : Jul 28, 2018, 9:57 am IST
SHARE ARTICLE
Broken Mirrors of Cars
Broken Mirrors of Cars

ਸ਼ਹਿਰ ਵਿਚ ਘਰਾਂ ਤੋਂ ਬਾਹਰ ਖੜੀਆਂ ਗੱਡੀਆਂ ਨੂੰ ਤੋੜਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਸੈਕਟਰ 37 ਅਤੇ 40 ਵਿਚ ਕੁੱਝ ਅਣਪਛਾਤੇ ਨੌਜਵਾਨਾਂ ਕਈਂ........

ਚੰਡੀਗੜ੍ਹ, ਸ਼ਹਿਰ ਵਿਚ ਘਰਾਂ ਤੋਂ ਬਾਹਰ ਖੜੀਆਂ ਗੱਡੀਆਂ ਨੂੰ ਤੋੜਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਸੈਕਟਰ 37 ਅਤੇ 40 ਵਿਚ ਕੁੱਝ ਅਣਪਛਾਤੇ ਨੌਜਵਾਨਾਂ ਕਈਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।ਜਾਣਕਾਰੀ ਅਨੁਸਾਰ ਸੱਭ ਤੋਂ ਪਹਿਲਾਂ ਸੈਕਟਰ 37 ਵਿਚ 7-8 ਕਾਰਾਂ ਦੇ ਸ਼ੀਸ਼ੇ ਤੋੜੇ ਗਏ ।

ਇਸਤੋਂ ਬਾਅਦ ਇਹ ਨੌਜਵਾਨ ਸੈਕਟਰ 40 ਵਿਚ ਪਹੁੰਚੇ ਅਤੇ ਸੜਕ ਤੇ ਖੜੀ ਕਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ। ਜਾਣਕਾਰੀ ਮੁਤਾਬਕ ਦੋ ਦਰਜਨ ਦੇ ਕਰੀਬ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਡੰਡਿਆਂ ਨਾਲ ਸ਼ੀਸ਼ੇ ਤੋੜੇ ਹਨ। ਕਈਂ ਥਾਵਾਂ ਤੇ ਇਹ ਨੌਜਵਾਨ ਸੀਸੀਸਟੀਵੀ ਕੈਮਰੇ ਵਿਚ ਵੀ ਕੈਦ ਹੋ ਗਏ ਹਨ।

ਇਹ ਨੌਜਵਾਨ ਰਾਤੀ ਢਾਈ ਵਜੇ ਤੋਂ ਲੇਕੇ ਸਵੇਰੇ 6 ਵਜੇ ਤਕ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਕਈਂ ਵਾਰ ਬਦਮਾਸ਼ ਘਰ ਤੋਂ ਬਾਹਰ ਖੜੀ ਕਾਰਾਂ ਨੂੰ ਨੁਕਸਾਨ ਪਹੁੰਚਾ ਚੁੱਕੇ ਹਨ। ਮੌਲੀਜਾਗਰਾਂ ਵਿਚ ਵੀ ਦੋ ਦਰਜਨ ਤੋਂ ਵਧ ਕਾਰਾਂ ਨੂੰ ਰਾਤ ਦੇ ਸਮੇਂ ਤੋੜਿਆਂ ਗਿਆ ਸੀ। ਇਸਤੋਂ ਬਾਅਦ ਮੋਲਆ ਅਤੇ ਸੈਕਟਰ 56 ਦੀ ਕਲੋਨੀ ਵਿਚ ਖੜੀ ਕਈਂ ਕਾਰਾਂ ਦੇ ਸੀਸ਼ੇ ਭੰਨੇ ਗਏ ਸਨ। ਪੁਲਿਸ ਹਾਲੇ ਤਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀ ਕਰ ਸਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement