
ਵਧਦੇ ਹੋਏ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਹਨ। ਇਸ ਪ੍ਰਦੂਸ਼ਣ ਦੌਰਾਨ
ਲੁਧਿਆਣਾ: ਵਧਦੇ ਹੋਏ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਹਨ। ਇਸ ਪ੍ਰਦੂਸ਼ਣ ਦੌਰਾਨ ਹੋ ਰਹੀਆਂ ਬਿਮਾਰੀਆਂ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕਰਕੇ ਰੱਖ ਦਿਤਾ ਹੈ। ਸੂਬੇ ਦੀ ਬਹੁਤ ਸਾਰੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸੂਬੇ ਦੀਆਂ ਸਰਕਾਰ ਨੇ ਸੂਬੇ ਦੇ 5 ਜ਼ਿਲਿਆਂ `ਚ ਜਲੰਧਰ , ਲੁਧਿਆਣਾ, ਅਮ੍ਰਿਤਸਰ , ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਵਿਚ 15 ਅਗਸਤ ਤੋਂ ਨਵੇਂ ਡੀਜਲ ਅਤੇ ਪਟਰੋਲ ਵਾਲੇ ਆਟੋ ਦਾ ਰਜਿਸਟਰੇਸ਼ਨ ਨਹੀਂ ਹੋਵੇਗਾ।
Auto
ਸਰਕਾਰ ਨੇ ਇਹਨਾਂ ਦੀ ਰਜਿਸਟਰੇਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸਿਰਫ ਸੀਏਨਜੀ ,ਐਲਪੀਜੀ ਜਾਂ ਇਲੇਕਟਰਿਕ ਆਟੋ ਹੀ ਰਜਿਸਟਰ ਹੋਣਗੇ। ਤੁਹਾਨੂੰ ਦਸ ਦੇਈਏ ਕੇ ਪਾਲਿਊਸ਼ਨ ਕੰਟਰੋਲ ਬੋਰਡ ਨੇ ਜਨਵਰੀ ਤੋਂ ਜੂਨ ਤਕ ਪੰਜਾਬ ਦੇ ਵੱਖਰੇ ਸ਼ਹਿਰਾਂ ਵਿਚ ਹਵਾ ਦੀ ਕਵਾਲਿਟੀ ਨੂੰ ਜਾਂਚਿਆ ਹੈ । ਹਵਾ ਵਿੱਚ ਪ੍ਰਦੂਸ਼ਣ ਦੇ ਹਿਸਾਬ ਨਾਲ ਪੰਜਾਬ ਦੇ ਸ਼ਹਿਰ ਮੋਡਰੇਟ ਕੈਟੇਗਰੀ ਵਿਚ ਆਉਂਦੇ ਹਨ।
Auto
ਦਸਿਆ ਜਾ ਰਿਹਾ ਹੈ ਕੇ ਇਥੇ 201 ਤੋਂ 300 ਦੇ ਵਿੱਚ ਪ੍ਰਤੀ ਘਨ ਮੀਟਰ ਹਵਾ ਵਿਚ ਗੰਦਗੀ ਹੈ। ਪਾਲਿਊਸ਼ਨ ਕੰਟਰੋਲ ਬੋਰਡ ਦਾ ਕਹਿਣਾ ਹੈ ਕੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਇਸ ਪੰਜ ਜਿਲਿਆਂ ਵਿੱਚ ਹੈ । 6 ਮਹੀਨੇ ਦੀ ਖੋਜ ਦੌਰਾਨ ਮੰਨਿਆ ਗਿਆ ਕਿ ਪ੍ਰਦੂਸ਼ਣ ਦਾ ਪ੍ਰਮੁੱਖ ਕਾਰਨ ਡੀਜਲ ਅਤੇ ਪਟਰੋਲ ਵਾਲੇ ਆਟੋ ਹਨ। ਜਿਸ ਨਾਲ ਵਧੇਰੇ ਮਾਤਰਾ `ਚ ਪ੍ਰਦੂਸ਼ਣ ਫ਼ੈਲ ਰਿਹਾ ਹੈ। ਪ੍ਰਦੂਸ਼ਣ ਦੇ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਦੇ ਬਾਅਦ ਸਰਕਾਰ ਨੇ ਇਸ ਮੁਸ਼ਕਿਲ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ ।
Auto
ਪਾਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ .ਸਤਿੰਦਰ ਸਿੰਘ ਮਰਵਾਹਾ ਨੇ ਪਬਲਿਕ ਨੋਟਿਸ ਜਾਰੀ ਕਰ ਆਰਸੀ ਉਤੇ ਰੋਕ ਨੂੰ ਲੈ ਕੇ ਨਾਗਰਿਕ ਸੁਝਾਅ ਅਤੇ ਅਤਰਾਜ 15 ਦਿਨ ਵਿੱਚ ਟਰਾਂਸਪੋਰਟ ਕਮਿਸ਼ਨਰ ਦੇ ਆਫਿਸ ਵਿੱਚ ਦਰਜ ਕਰਾਉਣ ਨੂੰ ਕਿਹਾ ਹੈ। ਇਸ ਮੌਕੇ ਮਰਵਾਹਾ ਨੇ ਕਿਹਾ , ਬਹੁਤ ਛੇਤੀ ਰਜਿਸਟਰੇਸ਼ਨ ਉੱਤੇ ਰੋਕ ਵਾਲੇ ਸ਼ਹਿਰਾਂ ਵਿੱਚ ਸੀਐਨਜੀ ਪੰਪ ਖੋਲ੍ਹੇ ਜਾਣਗੇ। ਜਿਸ ਨਾਲ ਸ਼ਹਿਰਾਂ `ਚ ਪ੍ਰਦੂਸ਼ਣ ਘਟ ਜਾਵੇਗਾ। `ਤੇ ਲੋਕ ਭਿਆਨਕ ਬਿਮਾਰੀਆਂ ਤੋਂ ਅਜਾਦ ਹੋ ਜਾਣਗੇ।