ਅਕਾਲੀ ਦਲ 1920 ਨੇ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਮੰਗੀ
Published : Jul 28, 2018, 11:23 am IST
Updated : Jul 28, 2018, 11:24 am IST
SHARE ARTICLE
Bhajan Singh Shergill During Meeting
Bhajan Singh Shergill During Meeting

ਅਕਾਲੀ ਦਲ 1920 ਦੀ ਇਕ ਮੀਟਿੰਗ ਜੋਰਾ ਸਿੰਘ ਚੱਪੜ ਚਿੜੀ ਪ੍ਰਧਾਨ ਜਿਲ੍ਹਾ ਮੋਹਾਲੀ, ਭਜਨ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਕੁਰਾਲੀ ਵਿਖੇ ਹੋਈ। ਜਿਸ ...

ਕੁਰਾਲੀ,ਅਕਾਲੀ ਦਲ 1920 ਦੀ ਇਕ ਮੀਟਿੰਗ ਜੋਰਾ ਸਿੰਘ ਚੱਪੜ ਚਿੜੀ ਪ੍ਰਧਾਨ ਜਿਲ੍ਹਾ ਮੋਹਾਲੀ, ਭਜਨ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਕੁਰਾਲੀ ਵਿਖੇ ਹੋਈ। ਜਿਸ ਵਿੱਚ ਸਵਰਨ ਸਿੰਘ ਬੜੌਦੀ ਦੀ ਬੇਵਕਤੀ ਮੌਤ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਿਹਾ ਕਿ ਇਨ੍ਹਾਂ ਦੀ ਬੇਵਕਤੀ ਮੌਤ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਇਸ ਮੀਟਿੰਗ ਵਿਚ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਭਾਵੇਂ ਕੋਈ ਕੋਈ ਵੱਡਾ ਅਫ਼ਸਰ ਹੋਵੇ ਜਾਂ ਕੋਈ ਰਸੂਖਦਾਰ ਬੰਦਾ ਹੋਵੇ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਹੋਰ ਮੰਗ ਕਰਦਿਆਂ ਕਿਹਾ ਕਿ ਡੇਰੇਵਾਦ ਤੇ ਵੀ ਨਕੇਲ ਕਸਣ ਦੀ ਜਰੂਰਤ ਹੈ ਕੁਝ ਲੋਕ ਡੇਰੇ ਦੀ ਆੜ ਵਿੱਚ ਆਮ ਲੋਕਾਂ ਦਾ ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਕਰਦੇ ਹਨ ਜਿਵੇਂ ਬਲਾਕ ਮਾਜਰੀ ਵਿਖੇ ਬਜਿੰਦਰ ਪਾਦਰੀ ਕਰਦਾ ਰਿਹਾ।

drugsDrugs

ਇਹੋ ਜਿਹੇ ਲੋਕਾਂ ਵਿਰੁੱਧ ਸੱਖਤ ਕਾਰਵਾਈ ਦੀ ਮੰਗ ਕੀਤੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਮੁੱਦੇ ਤੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ। ਇਸ ਮੀਟਿੰਗ ਨੂੰ ਅਰਵਿੰਦਰ ਸਿੰਘ ਪੈਂਟਾਂ, ਭਜਨ ਸਿੰਘ ਸ਼ੇਰਗਿੱਲ, ਭੁਪਿੰਦਰ ਸਿੰਘ ਨਵਾਂ ਗਰਾਂਓ, ਦਰਸ਼ਨ ਸਿੰਘ ਕੰਨਸਾਲਾ, ਸੁਖਵਿੰਦਰ ਸਿੰਘ ਮੁੰਡੀਆਂ, ਮਾਸਟਰ ਜਗਦੀਸ਼ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਤਿਉੜ, ਅਜੀਤ ਸਿੰਘ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement