
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ
ਅੰਮਿ੍ਰਤਸਰ, 27 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਕੱਤਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਐਨ.ਆਈ.ਏ (ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ) ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਇਸ਼ਾਰਿਆਂ ’ਤੇ ਰੈਫ਼ਰੈਂਡਮ-2020 ਦਾ ਬਹਾਨਾ ਘੜ ਕੇ ਧੜਾਧੜ ਸਿੱਖ ਨੌਜਵਾਨਾਂ ਉਪਰ ਯੂ.ਏ.ਪੀ.ਏ ਤਹਿਤ ਪਰਚੇ ਦਰਜ ਕਰ ਰਹੀ ਹੈ।
File Photo
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੱਤਾ ਖੇੜਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਐਨ.ਆਈ.ਏ. ਦੇ ਤਸ਼ੱਦਦ ਹੱਥੋਂ ਖ਼ੁਦਕੁਸ਼ੀ ਕਰ ਲਈ ਸੀ। ਇਸ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਤਾਂ ਨਿਰਪੱਖ ਜਾਂਚ ਕਰਵਾ ਕੇ ਹੀ ਲੱਗ ਸਕਦਾ ਹੈ ਅਤੇ ਦੋਸ਼ੀ ਐਨ.ਆਈ.ਏ. ਅਧਿਕਾਰੀਆਂ ਵਿਰੁਧ ਬਣਦੀ ਯੋਗ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਨ.ਆਈ.ਏ. ਨੇ ਅਪਣਾ ਮੁਗ਼ਲ ਫ਼ੌਜਦਾਰਾਂ ਵਰਗਾ ਰਵਈਆ ਨਾ ਛਡਿਆ ਤਾਂ ਇਸ ਵਿਰੁਧ ਸੰਘਰਸ਼ ਵਿਢਿਆ ਜਾਵੇਗਾ।