ਸਿਆਸਤ ਨੂੰ ਮੁੱਦਿਆਂ ’ਤੇ ਅਧਾਰਤ ਬਣਾਉਣ ਲਈ ਪੰਜਾਬ ਵਿਚਾਰ ਮੰਚ ਦਾ ਹੋਇਆ ਗਠਨ
Published : Jul 28, 2021, 1:10 am IST
Updated : Jul 28, 2021, 1:10 am IST
SHARE ARTICLE
image
image

ਸਿਆਸਤ ਨੂੰ ਮੁੱਦਿਆਂ ’ਤੇ ਅਧਾਰਤ ਬਣਾਉਣ ਲਈ ਪੰਜਾਬ ਵਿਚਾਰ ਮੰਚ ਦਾ ਹੋਇਆ ਗਠਨ

ਚੰਡੀਗੜ੍ਹ, 27 ਜੁਲਾਈ (ਭੁੱਲਰ) :  ਕੁੱਝ ਰਾਜਨੀਤਕ ਹਸਤੀਆਂ ਅਤੇ ਪਰਿਵਾਰਾਂ ਦੁਆਲੇ ਘੁੰਮਦੀ ਪੰਜਾਬ ਦੀ ਸਿਆਸਤ ਨੂੰ ਲੋਕ-ਮੁੱਦਿਆਂ ’ਤੇ ਅਧਾਰਤ ਬਣਾਉਣ ਲਈ ਵਿਦਵਾਨਾਂ/ਚਿਤੰਕਾਂ ਨੇ ਪੰਜਾਬ ਵਿਚਾਰ ਮੰਚ ਦਾ ਗਠਨ ਕੀਤਾ ਹੈ। 
ਮੰਚ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੀ ਰਾਜਨੀਤੀ ਵੀ ਚੋਣ-ਪ੍ਰਕਿਰਿਆਂ/ਚੋਣ ਜਿੱਤਣ ਦੇ ਦੁਆਲੇ ਹੀ ਘੁੰਮਦੀ ਹੈ। ਹੇਰਾ-ਫੇਰੀ ਅਤੇ ਲਭਾਓ ਵਾਇਦਿਆਂ ਰਾਹੀਂ ਚੋਣ ਜਿੱਤਕੇ, ਰਵਾਇਤੀ ਪਾਰਟੀਆਂ ਦੇ ਲੀਡਰ ਲੋਕਾਂ ਦੇ ਨੁਮਾਇਦਿਆਂ ਦੀ ਥਾਂ ਪੁਰਾਣੀ ਰਾਜਸ਼ਾਹੀ ਤਰਜ਼ ਉੱਤੇ ‘ਹਾਕਮ’ ਬਣ ਜਾਂਦੇ ਹਨ। 
ਪੰਜਾ ਸਾਲਾਂ ਪਿੱਛੋਂ ਆਉਣ ਵਾਲੀਆਂ ਚੋਣਾਂ ਤੋਂ ਕੁਝ-ਕੁ ਮਹੀਨੇ ਪਹਿਲਾਂ, ਪਾਰਟੀਆਂ ਦੇ ਨੇਤਾ ਗਿਰਗਟ ਦੀ ਤਰ੍ਹਾਂ ਰੰਗ ਬਦਲਕੇ, ਝੂਠੇ-ਮੂਠੇ ਲੋਕ ਸੇਵਕ ਬਣ ਕੇ ਵੋਟਰਾਂ ਨੂੰ ਭਰਮਾ ਕੇ ਚੋਣ ਜਿੱਤ ਕੇ ਫਿਰ ਪੰਜਾ ਸਾਲਾਂ ਲਈ ‘ਹਾਕਮ’ ਬਣ ਜਾਂਦੇ ਹਨ। ਚੋਣਾਂ ਜਿੱਤਣ ਲਈ ਰਵਾਇਤੀ ਪਾਰਟੀਆਂ ਨੇ ਮਜਬੂਤ ਮਸ਼ੀਨਰੀ ਤਿਆਰੀ ਲਈ ਹੈ ਜਿਸ ਕਰਕੇ, ਉਹੀ ਪਾਰਟੀਆਂ ਵਾਰੀ-ਵਾਰੀ ਸੱਤਾ ਉੱਤੇ ਕਾਬਜ਼ ਹੋ ਰਹੀਆ ਹਨ। ਇਸ ਪ੍ਰਕਿ੍ਰਆ ਵਿੱਚ ਆਮ ਆਦਮੀ ਸਿਰਫ ਵੋਟ ਪਰਚੀ ਬਣਕੇ,ਰਹਿ ਗਿਆ ਅਤੇ ਉਹ ਬੇਰੁਜ਼ਗਾਰੀ, ਭੁੱਖਮਰੀ ਅਤੇ ਪੁਲਿਸ/ਅਫਸਰਸ਼ਾਹੀ ਦੀਆਂ ਜਿਆਦਤੀਆਂ ਝਲਦਾ ਬੇਬਸ ਅਤੇ ਲਾਚਾਰ ਹੋਇਆ ਬੈਠਾ ਹੈ।
ਕਿਸਾਨ ਅੰਦੋਲਨ ਨੇ ਕੁਝ ਹੱਦ ਤੱਕ ਰਵਾਇਤੀ ਰਾਜਨੀਤੀ ਨੂੰ ਵੰਗਾਰ ਕੇ, ਲੋਕ ਮੁੱਦਿਆ ਨੂੰ ਸਿਆਸੀ ਪਿੜ ਵਿੱਚ ਲੈ ਆਦਾ ਹੈ।  ਪੰਜਾਬ ਮੰਚ ਸਿਆਸੀ ਮੁੱਦਿਆ ਨੂੰ ਹੋਰ ਨਿਖਾਰਣ ਲਈ ਮਾਹਰਾ ਦੀ ਮੱਦਦ ਲੈਕੇ, ਆਉਦੀਆਂ ਅਸੈਂਬਲੀ ਚੋਣਾਂ ਲਈ ‘ਪੰਜਾਬ ਏਜੰਡਾ’ ਤਿਆਰ ਕਰੇਗਾ ਤਾਕਿ ਰਵਾਇਤੀ ਪਾਰਟੀਆਂ ਝੂਠੇ ਵਾਇਦਿਆਂ ਅਤੇ ਖੈਰਾਤ-ਨੁਮਾ ਸਹੂਲਤਾਂ ਐਲਾਨ ਕੇ ਵੋਟਾਂ ਲੁੱਟਕੇ ਨਾ ਲੈ ਜਾਣ। ਪੰਜਾਬ ਵਿਚਾਰ ਮੰਚ ਦੇ ਡਾ.ਪਿਆਰਾ ਲਾਲ ਗਰਗ (ਕੋਆਡੀਨੇਟਰ) ਚੁਣਿਆ ਗਿਆ। ਗਿਆਨੀ ਕੇਵਲ ਸਿੰਘ, ਹਮੀਰ ਸਿੰਘ ਪੱਤਰਕਾਰ, ਗੁਰਬਚਨ ਸਿੰਘ ਜਲੰਧਰ, ਜਸਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਪ੍ਰੋਫੈਸਰ ਬਾਵਾ ਸਿੰਘ, ਪਿ੍ਰੰਸੀਪਲ ਸੁੱਚਾ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ, ਨਰਿੰਦਰ ਸਿੰਘ ਭਾਊ, ਡਾ.ਮੇਘਾ ਸਿੰਘ, ਸੁਰਿੰਦਰ ਸਿੰਘ ਰਿਆੜ, ਪ੍ਰੋਫੈਸਰ ਹਰਜੇਸ਼ਵਰ ਸਿੰਘ, ਦੀਪਕ ਚਰਨਾਥਲ, ਖੁਸ਼ਹਾਲ ਸਿੰਘ, ਮਾਲਵਿੰਦਰ ਸਿੰਘ ਮਾਲੀ ਆਦਿ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਹੋਏ।    
 

SHARE ARTICLE

ਏਜੰਸੀ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement