ਏ.ਜੀ. ਦੇ ਅਸਤੀਫ਼ੇ ਦੇ ਭਖੇ ਵਿਵਾਦ ਦੇ ਚਲਦੇ ਭਗਵੰਤ ਮਾਨ ਤੇ ਰਾਘਵ ਚੱਢਾ ਨੇ ਕੀਤੀ ਕੇਜਰੀਵਾਲ ਨਾਲ ਮੀਟਿੰਗ
Published : Jul 28, 2022, 12:20 am IST
Updated : Jul 28, 2022, 12:20 am IST
SHARE ARTICLE
image
image

ਏ.ਜੀ. ਦੇ ਅਸਤੀਫ਼ੇ ਦੇ ਭਖੇ ਵਿਵਾਦ ਦੇ ਚਲਦੇ ਭਗਵੰਤ ਮਾਨ ਤੇ ਰਾਘਵ ਚੱਢਾ ਨੇ ਕੀਤੀ ਕੇਜਰੀਵਾਲ ਨਾਲ ਮੀਟਿੰਗ


ਪੰਜਾਬ ਦੇ ਭਖਦੇ ਮੁੱਦਿਆਂ 'ਤੇ ਹੋਈ ਚਰਚਾ, ਐਲਾਨੇ ਜਾ ਚੁੱਕੇ ਨਵੇਂ ਏ.ਜੀ. ਘਈ ਬਾਰੇ ਫ਼ੈਸਲਾ ਬਦਲਣ 'ਤੇ ਹੋ ਰਹੀ ਹੈ ਵਿਚਾਰ
ਚੰਡੀਗੜ੍ਹ, 27 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਏ.ਜੀ. ਅਨਮੋਲ ਰਤਨ ਸਿੱਧੂ ਦੇ ਅਸਤੀਫ਼ੇ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਰਮਿਆਨ ਪੈਦਾ ਹੋਈ ਨਰਾਜ਼ਗੀ ਦੀਆਂ ਸਿਆਸੀ ਹਲਕਿਆਂ ਵਿਚ ਚਲ ਰਹੀਆਂ ਅਟਕਲਬਾਜ਼ੀਆਂ ਤੇ ਕਿਆਸ ਅਰਾਈਆਂ ਦੇ ਦਰਮਿਆਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਦਿੱਲੀ ਵਿਚ 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ | ਭਾਵੇਂ ਅਧਿਕਾਰਤ ਤੌਰ 'ਤੇ ਪਾਰਟੀ ਜਾਂ ਸਰਕਾਰੀ ਬੁਲਾਰੇ ਨੇ ਇਸ ਬਾਰੇ ਕੁੱਝ ਨਹੀਂ ਦਸਿਆ ਪਰ ਮਿਲੀ ਜਾਣਕਾਰੀ ਅਨੁਸਾਰ ਮਾਨ ਨਾਲ ਰਾਘਵ ਚੱਢਾ ਵੀ ਮੀਟਿੰਗ ਵਿਚ ਮੌਜੂਦ ਰਹੇ |
ਲੱਗ ਰਹੇ ਕਿਆਸਾਂ ਦੇ ਉਲਟ ਅੱਜ ਦੋਵਾਂ ਦਰਮਿਆਨ ਨਾਰਾਜ਼ਗੀ ਵਾਲੀ ਕੋਈ ਗੱਲ ਵੇਖਣ ਨੂੰ  ਨਹੀਂ ਮਿਲੀ | ਭਾਵੇ ਇਸ ਮੀਟਿੰਗ ਬਾਰੇ ਵਿਸਥਾਰਤ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਪਾਰਟੀ ਸੂਤਰਾਂ ਮੁਤਾਬਕ ਪੰਜਾਬ ਦੇ ਕੁੱਝ ਅਹਿਮ ਭਖਦੇ ਮੁੱਦਿਆਂ ਉਪਰ ਅਤੇ ਸੂਬਾ ਸਰਕਾਰ ਦੇ ਕੰਮ ਨੂੰ  ਵਧੇਰੇ ਤਾਲਮੇਲ ਨਾਲ ਹੋਰ ਵਧੀਆ ਬਣਾਉਣ ਲਈ ਵਿਚਾਰਾਂ ਹੋਈਆਂ ਹਨ | ਸੂਤਰਾਂ ਦੀ ਮੰਨੀਏ ਤਾਂ ਏ.ਜੀ. ਦੇ ਅਸਤੀਫ਼ੇ ਬਾਅਦ ਪੈਦਾ ਹੋਈ ਸਥਿਤੀ ਅਤੇ ਵਿਰੋਧੀ ਧਿਰ ਵਲੋਂ ਕੀਤੀ ਜਾ ਰਹੀ ਘੇਰਾਬੰਦੀ ਨੂੰ  ਲੈ ਕੇ ਚਰਚਾ ਹੋਈ ਹੈ | ਨਵੇਂ ਏ.ਜੀ. ਵਲੋਂ ਭਾਵੇਂ ਵਿਨੋਦ ਘਈ ਦਾ ਨਾਂ ਸਾਹਮਣੇ ਆ ਚੁੱਕਾ ਹੈ ਪਰ ਹਾਲੇ ਤਕ ਉਨ੍ਹਾਂ ਦੀ ਨਿਯੁਕਤੀ ਬਾਰੇ ਕੋਈ ਲਿਖਤੀ ਹੁਕਮ ਸਾਹਮਣੇ ਨਹੀਂ ਆਇਆ | ਕੇਜਰੀਵਾਲ ਦੀ ਅੱਜ ਦੀ ਮੀਟਿੰਗ ਤੋ ਬਾਅਦ ਘਈ ਦੀ ਥਾਂ ਕਿਸੇ ਹੋਰ ਨੂੰ  ਏ.ਜੀ. ਲਾਇਆ ਜਾ ਸਕਦਾ ਹੈ | ਇਸ ਸਮੇਂ ਬੇਅਦਬੀਆਂ ਦੇ ਇਨਸਾਫ਼ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਤੇ ਪੀੜਤ ਪ੍ਰਵਾਰਾਂ ਨੇ 31 ਜੁਲਾਈ ਨੂੰ  ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰਨਾ ਹੈ | ਨਵੇਂ ਬਣਾਏ ਜਾ ਰਹੇ ਏ.ਜੀ.ਘਈ ਦੇ ਸੌਦਾ ਸਾਧ ਤੇ ਡੇਰੇ ਦੇ ਕੇਸ ਲੜਨ ਤੇ ਵਿਰੋਧੀ ਪਾਰਟੀਆਂ ਦੇ ਵਕੀਲ ਹੋਣ ਦੀ ਚਰਚਾ ਦੇ ਤੁਲ ਫੜਨ ਬਾਅਦ ਪੈਦਾ ਵਿਵਾਦ ਤੇ ਵਿਰੋਧ ਨੂੰ  ਦੇਖਦੇ ਭਗਵੰਤ ਮਾਨ ਸਰਕਾਰ ਕਿਸੇ ਹੋਰ ਨੂੰ  ਨਵਾਂ ਏ.ਜੀ. ਲਾ ਸਕਦੀ ਹੈ |

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement