
AG ਨੂੰ ਬਿਨ੍ਹਾਂ ਸਿਫ਼ਾਰਿਸ਼ ਦਿੱਤੀ ਜਾਵੇਗੀ ਟੀਮ
ਮੁਹਾਲੀ: ਪੰਜਾਬ 'ਚ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੀ.ਐੱਮ ਭਗਵੰਤ ਮਾਨ ਨੇ ਵਿਰੋਧ 'ਤੇ ਪਲਟਵਾਰ ਕੀਤਾ ਹੈ। ਵੀਰਵਾਰ ਨੂੰ ਉਨ੍ਹਾਂ ਚੰਡੀਗੜ੍ਹ 'ਚ ਕਿਹਾ ਕਿ ਵਿਨੋਦ ਘਈ ਅਗਲੇ ਐਡਵੋਕੇਟ ਜਨਰਲ ਹੋਣਗੇ। ਉਹ ਇੱਕ ਕਾਬਲ ਵਕੀਲ ਹਨ। ਉਹ ਅਦਾਲਤ ਵਿੱਚ ਪੰਜਾਬ ਸਰਕਾਰ ਦਾ ਪੱਖ ਬੇਬਾਕੀ ਨਾਲ ਰੱਖਣਗੇ।
Vinod Ghai
ਉਹਨਾਂ ਦੀ ਟੀਮ ਵਿਚ ਕੋਈ ਸਿਫਾਰਿਸ਼ ਨਹੀਂ ਹੋਵੇਗੀ। ਸਿਆਸੀ ਅਤੇ ਸਿੱਖ ਜਥੇਬੰਦੀਆਂ ਘਈ ਦੀ ਨਿਯੁਕਤੀ ਦਾ ਵਿਰੋਧ ਕਰ ਰਹੀਆਂ ਸਨ। ਉਨ੍ਹਾਂ ਦੀ ਦਲੀਲ ਸੀ ਕਿ ਐਡਵੋਕੇਟ ਘਈ ਬੇਅਦਬੀ ਮਾਮਲੇ 'ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਵਕੀਲ ਰਹੇ ਹਨ। ਇਸ ਲਈ ਉਨ੍ਹਾਂ ਨੂੰ ਏ.ਜੀ. ਨਹੀਂ ਲਗਾਇਆ ਜਾਣਾ ਚਾਹੀਦਾ। ਬਹਿਬਲ ਕਲਾਂ ਇਨਸਾਫ਼ ਮੋਰਚਾ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕਰ ਰਿਹਾ ਹੈ।
Bhagwant Mann