ਦੇਸ਼ ਦੇ ਬੈਂਕਾਂ ’ਚ ਜਮ੍ਹਾਂ 48,262 ਕਰੋੜ ਰੁਪਏ ਦਾ ਕੋਈ ਦਾਅਵੇਦਾਰ ਨਹੀਂ, ਆਰਬੀਆਈ ਨੇ ਸ਼ੁਰੂ ਕੀਤੀ ਰਾਸ਼ਟਰੀ ਮੁਹਿੰਮ
Published : Jul 28, 2022, 12:38 am IST
Updated : Jul 28, 2022, 12:38 am IST
SHARE ARTICLE
image
image

ਦੇਸ਼ ਦੇ ਬੈਂਕਾਂ ’ਚ ਜਮ੍ਹਾਂ 48,262 ਕਰੋੜ ਰੁਪਏ ਦਾ ਕੋਈ ਦਾਅਵੇਦਾਰ ਨਹੀਂ, ਆਰਬੀਆਈ ਨੇ ਸ਼ੁਰੂ ਕੀਤੀ ਰਾਸ਼ਟਰੀ ਮੁਹਿੰਮ

ਮੁੰਬਈ, 27 ਜੁਲਾਈ : ਦੇਸ਼ ਦੇ ਬੈਂਕਾਂ ’ਚ ਅਜਿਹੇ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਹਨ, ਜਿਨ੍ਹਾਂ ਦਾ ਕੋਈ ਦਾਅਵੇਦਾਰ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਵਿਚ ਲਾਵਾਰਿਸ ਜਮ੍ਹਾਂ ਰਕਮਾਂ ਵਿਚ ਵਾਧੇ ਦੇ ਵਿਚਕਾਰ ‘ਦਾਅਵੇਦਾਰਾਂ’ ਦਾ ਪਤਾ ਲਗਾਉਣ ਲਈ ਇਕ ਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਅੱਠ ਸੂਬਿਆਂ ’ਤੇ ਕੇਂਦਰਿਤ ਹੈ, ਜਿਨ੍ਹਾਂ ਦੇ ਬੈਂਕ ਖਾਤਿਆਂ ਵਿਚ ਸਭ ਤੋਂ ਵੱਧ ਬਿਨ੍ਹਾਂ ਦਾਅਵੇ ਵਾਲੀ ਰਾਸ਼ੀ ਜਮ੍ਹਾਂ ਹੈ। ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਮੁਤਾਬਕ ਵਿਤੀ ਸਾਲ 2021-22 ’ਚ ਬੈਂਕਾਂ ’ਚ ਬਿਨਾਂ ਦਾਅਵੇ ਵਾਲੀ ਰਕਮ ਵਧ ਕੇ 48,262 ਕਰੋੜ ਰੁਪਏ ਹੋ ਗਈ। 
ਪਿਛਲੇ ਵਿਤੀ ਸਾਲ ’ਚ ਇਹ ਰਕਮ 39,264 ਕਰੋੜ ਰੁਪਏ ਸੀ। ਰਿਜ਼ਰਵ ਬੈਂਕ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਵਿਚੋਂ ਜ਼ਿਆਦਾਤਰ ਰਕਮਪੰਜਾਬ, ਤਾਮਿਲਨਾਡੂ, ਗੁਜਰਾਤ, ਮਹਾਰਾਸ਼ਟਰ, ਬੰਗਾਲ, ਕਰਨਾਟਕ, ਬਿਹਾਰ ਅਤੇ ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਬੈਂਕਾਂ ਵਿਚ ਜਮ੍ਹਾਂ ਹੈ।
ਕੇਂਦਰੀ ਬੈਂਕ ਦੇ ਮਾਪਦੰਡਾਂ ਅਨੁਸਾਰ 10 ਸਾਲਾਂ ਤੋਂ ਸੰਚਾਲਨ ਨਹੀਂ ਹੋ ਰਹੀ ਰਾਸ਼ੀ ਨੂੰ ‘ਬਿਨਾਂ ਦਾਅਵੇ ਵਾਲੀ ਜਮ੍ਹਾਂ’ ਮੰਨਿਆ ਜਾਂਦਾ ਹੈ। ਹਾਲਾਂਕਿ ਜਮ੍ਹਾਂਕਰਤਾ ਅਜੇ ਵੀ ਵਿਆਜ ਸਮੇਤ ਬੈਂਕ ਤੋਂ ਅਪਣੀ ਰਕਮ ਲੈਣ ਦੇ ਹੱਕਦਾਰ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕਾਂ ਦੁਆਰਾ ਕਈ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਸਮੇਂ ਦੇ ਨਾਲ ਰਕਮ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੈਂਕਾਂ ਵਿਚ ਜਮ੍ਹਾਂ ਕੀਤੀਆਂ ਅਜਿਹੀਆਂ ਬਿਨ੍ਹਾਂ ਦਾਅਵੇ ਵਾਲੀਆਂ ਰਕਮਾਂ ਨੂੰ ਡਿਪਾਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈੱਸ (ਡੀਈਏ) ਫ਼ੰਡ ਵਿਚ ਟਰਾਂਸਫਰ ਕੀਤਾ ਜਾਂਦਾ ਹੈ। ਕਈ ਵਾਰ ਗਾਹਕ ਨਵੇਂ ਬੈਂਕ ਵਿਚ ਖਾਤਾ ਖੋਲ੍ਹਦੇ ਹਨ ਅਤੇ ਪੁਰਾਣੇ ਖਾਤਿਆਂ ਵਿਚ ਕੋਈ ਲੈਣ-ਦੇਣ ਨਹੀਂ ਕਰਦੇ ਹਨ। ਮ੍ਰਿਤਕ ਜਮ੍ਹਾਂ-ਕਰਤਾਵਾਂ ਦੇ ਖਾਤਿਆਂ ਦੇ ਮਾਮਲੇ ਵੀ ਹਨ, ਜਿੱਥੇ ਨਾਮਜ਼ਦ/ਕਾਨੂੰਨੀ ਵਾਰਸ ਸਬੰਧਤ ਬੈਂਕ ਕੋਲ ਦਾਅਵਾ ਕਰਨ ਲਈ ਅੱਗੇ ਨਹੀਂ ਆਉਂਦੇ ਹਨ। ਅਜਿਹੇ ਜਮ੍ਹਾਂਕਰਤਾਵਾਂ ਜਾਂ ਮ੍ਰਿਤਕ ਜਮ੍ਹਾਂਕਰਤਾਵਾਂ ਦੇ ਨਾਮਜ਼ਦ/ਕਾਨੂੰਨੀ ਵਾਰਸਾਂ ਦੀ ਡਿਪਾਜ਼ਿਟ ਦੀ ਪਛਾਣ ਕਰਨ ਅਤੇ ਦਾਅਵਾ ਕਰਨ ਵਿਚ ਮਦਦ ਕਰਨ ਲਈ, ਬੈਂਕ ਪਹਿਲਾਂ ਹੀ ਆਪਣੀ ਵੈੱਬਸਾਈਟ ’ਤੇ ਕੁਝ ਪਛਾਣਨ ਯੋਗ ਵੇਰਵਿਆਂ ਦੇ ਨਾਲ ਬਿਨ੍ਹਾਂ ਦਾਅਵੇ ਵਾਲੀਆਂ ਜਮ੍ਹਾਂ ਰਕਮਾਂ ਦੀ ਸੂਚੀ ਉਪਲਬਧ ਕਰਵਾਉਂਦੇ ਹਨ। ਲੋਕਾਂ ਨੂੰ ਅਜਿਹੇ ਡਿਪਾਜ਼ਿਟ ਦਾ ਦਾਅਵਾ ਕਰਨ ਲਈ ਸਬੰਧਤ ਬੈਂਕ ਦੀ ਪਛਾਣ ਕਰਨ ਅਤੇ ਉਨ੍ਹਾਂ ਤਕ ਪਹੁੰਚ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।                 -ਏਜੰਸੀ
 

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement