
ਭਾਰਤੀ ਸ਼ੇਅਰ ਬਾਜ਼ਾਰ ’ਚ ਸਪਾਟ ਸ਼ੁਰੂਆਤ, ਹਰੇ ਨਿਸ਼ਾਨ ’ਚ ਖੁਲ੍ਹ ਕੇ ਫਿਸਲੇ
ਨਵੀਂ ਦਿੱਲੀ, 27 ਜੁਲਾਈ : ਸੰਸਾਰਿਕ ਬਾਜ਼ਾਰਾਂ ਤੋਂ ਮਿਲੇ ਔਸਤ ਰੁਝਾਨਾਂ ਤੋਂ ਬਾਅਦ ਬੁੱਧਵਾਰ (27 ਜੁਲਾਈ 2022) ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਫਲੈਟ ਸ਼ੁਰੂਆਤ ਹੋਈ। ਸ਼ੁਰੂਆਤੀ ਕਮਜ਼ੋਰੀ ਤੋਂ ਬਾਅਦ ਬਾਜ਼ਾਰ ’ਚ ਹਲਕੀ ਰਿਕਵਰੀ ਦਿਖੀ ਜਿਸ ਨਾਲ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ ’ਤੇ ਖੁੱਲ੍ਹੇ ਪਰ ਸ਼ੁਰੂਆਤੀ ਕਾਰੋਬਾਰ ’ਚ ਹੀ ਲਾਲ ਨਿਸ਼ਾਨ ’ਤੇ ਫਿਸਲ ਗਏ ਹਨ। ਇਸ ਦੌਰਾਨ ਬੈਂਕਿੰਗ, ਆਈ.ਟੀ.ਆਟੋ, ਆਈ.ਟੀ. ਅਤੇ ਮੈਟਲ ਸੈਕਟਰ ਦੇ ਸ਼ੇਅਰਾਂ ’ਚ ਮਜ਼ਬੂਤੀ ਦਿਖ ਰਹੀ ਹੈ। ਫਿਲਹਾਲ ਸੈਂਸੈਕਸ 55193.95 ਜਦਕਿ ਨਿਫਟੀ 16452.50 ਅੰਕਾਂ ’ਤੇ ਕਾਰੋਬਾਰ ਕਰ ਰਿਹਾ ਹੈ।
ਉਧਰ ਐੱਫ.ਐੱਮ.ਸੀ.ਜੀ. ਦੇ ਸ਼ੇਅਰਾਂ ’ਚ ਕਮਜ਼ੋਰੀ ਦਿਖ ਰਹੀ ਹੈ। ਸੈਂਸੈਕਸ ਦੇ 30 ’ਚੋਂ 15 ਸ਼ੇਅਰਾਂ ’ਚ ਤੇਜ਼ੀ ਨਜ਼ਰ ਆ ਰਹੀ ਹੈ। ਬੰਬਈ ਸਟਾਕ ਐਕਸਚੇਂਜ ’ਤੇ ਅੱਜ 2286 ਸ਼ੇਅਰਾਂ ’ਚ ਕਾਰੋਬਾਰ ਹੋ ਰਿਹਾ ਹੈ। ਇਸ ’ਚ 1124 ਸ਼ੇਅਰਾਂ ’ਚ ਵਾਧੇ ਹੈ ਜਦਕਿ 1060 ਸ਼ੇਅਰ ਗਿਰਾਵਟ ਦੇ ਨਾਲ ਬਾਜ਼ਾਰ ’ਚ ਟਰੈਂਡ ਕਰ ਰਹੇ ਹਨ। ਯੂ.ਐੱਸ. ਫੇਡਰਲ ਰਿਜ਼ਰਵ ਦੇ ਫ਼ੈਸਲੇ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ ’ਚ ਬਿਕਵਾਲੀ ਨਜ਼ਰ ਆ ਰਹੀ ਹੈ। ਉਸ ਤੋਂ ਪਹਿਲਾਂ ਮੰਗਲਵਾਰ ਨੂੰ ਧੋਾ ਝੋਨੲਸ ਅਤੇ ਨੈਸਡੈਕ ਕਰੀਬ 220 ਅੰਕ ਟੁੱਟ ਕੇ ਦਿਨ ਦੇ ਹੇਠਲੇ ਪੱਧਰ ਦੇ ਕੋਲ ਬੰਦ ਹੋਏ ਜਦਕਿ ਐਸ ਐਂਡ ਪੀ 500 ’ਚ 1.15% ਦੀ ਗਿਰਾਵਟ ਦਰਜ ਕੀਤੀ ਗਈ।
ਸਟਾਕ ਮਾਰਕਿਟ ’ਚ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ’ਚ ਐਲ ਐਂਡ ਟੀ, ਏਸ਼ੀਅਨ ਪੇਂਟਸ, ਪਾਵਰ ਗਰਿੱਡ, ਐਚ ਡੀ ਐਫ਼ ਸੀ ਲਾਈਫ਼, ਨੈਲਟੇ ਇੰਡੀਅਨ ਅਤੇ ਸਨ ਫ਼ਾਰਮਾ ਵਰਗੇ ਸ਼ੇਅਰਾਂ ’ਚ ਮਜ਼ਬੂਤੀ ਦਿਖ ਰਹੀ ਹੈ। ਜਦਕਿ ਅਪੋਲੋ ਹਸਪਤਾਲ, ਟੀਟਾ, ਭਾਰਤੀ ਏਅਰਟੈਲ, ਕੋਟਕ, ਬਜਾਜ ਫ਼ਿਨਸਰਵ ਵਰਗੀਆਂ ਕੰਪਨੀਆਂ ਦੇ ਸ਼ੇਅਰ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਹੇ ਹਨ। -ਏਜੰਸੀ