
Bathinda News : 4 ਵਿਦੇਸ਼ੀ ਕੁੜੀਆਂ-ਮੁੰਡੇ ਕਾਬੂ, ਕਰਵਾਇਆ ਜਾ ਰਿਹਾ ਸੀ ਗਲਤ ਕੰਮ
Bathinda News : ਬਠਿੰਡਾ 'ਚ ਸਪਾ ਸੈਂਟਰ 'ਤੇ ਪੁਲਿਸ ਨੇ ਕੀਤੀ ਛਾਪੇਮਾਰੀ ਬਠਿੰਡਾ ਦੇ ਉੱਤਰੀ ਰਾਜ ਵਿਚ ਚੱਲ ਰਹੇ ਸਪਾ ਸੈਂਟਰ ਵਿਚ ਪੁਲਿਸ ਨੇ ਛਾਪਾ ਮਾਰ ਕੇ ਚਾਰ ਵਿਦੇਸ਼ੀ ਕੁੜੀਆਂ ਤੇ ਕੁਝ ਲੜਕਿਆਂ ਨੂੰ ਹਿਰਾਸਤ ਵਿਚ ਲਿਆ ਹੈ। ਸਪਾ ਸੈਂਟਰ 'ਚ ਕਰੀਬ 5 ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਵਿਦੇਸ਼ੀ ਲੜਕੀਆਂ ਅਤੇ ਲੜਕਿਆਂ ਨੂੰ ਹਿਰਾਸਤ 'ਚ ਲਿਆ ਹੈ।
ਜਾਣਕਾਰੀ ਅਨੁਸਾਰ ਡੀਐਸਪੀ ਦੀ ਨਿਗਰਾਨੀ ਹੇਠ ਦੇਰ ਰਾਤ ਇਸ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ ਗਈ। ਤਿੰਨ ਗੱਡੀਆਂ ’ਚ ਆਈ ਪੁਲਿਸ ਟੀਮ ਵਿਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ।
ਇਹ ਵੀ ਪੜੋ:Mumbai Building Collapses : ਮੁੰਬਈ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਦੋ ਜ਼ਖ਼ਮੀ
ਇਸ ਸਬੰਧੀ ਥਾਣਾ ਕੈਂਟ ਦੇ ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨਾਰਥ ਸਟੇਟ ਬਲੂਮ ਡੇ ਸੈਲੂਨ ਅਤੇ ਸਪਾ ਸੈਂਟਰ ਸਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਦੇਰ ਰਾਤ ਸਪਾ ਸੈਂਟਰ 'ਤੇ ਛਾਪਾ ਮਾਰਿਆ ਗਿਆ।
ਉਸ ਨੇ ਦੱਸਿਆ ਕਿ ਸਪਾ ਸੈਂਟਰ ਦੀ ਆੜ ਵਿਚ ਵਿਦੇਸ਼ੀ ਲੜਕੀਆਂ ਨੂੰ ਅਨੈਤਿਕ ਕੰਮ ਕਰਵਾਉਣ ਦਾ ਝਾਂਸਾ ਦਿੱਤਾ ਜਾ ਰਿਹਾ ਹੈ। ਪੁਲਿਸ ਨੇ ਛਾਪਾ ਮਾਰ ਕੇ 4 ਵਿਦੇਸ਼ੀ ਕੁੜੀਆਂ ਤੇ ਕੁਝ ਲੜਕਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਬਠਿੰਡਾ ਵਿਚ ਹੋਰ ਵੀ ਕਈ ਸਪਾ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਪੁਲਿਸ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
(For more news apart from The police raided the spa center in Bathinda News in Punjabi, stay tuned to Rozana Spokesman)