
ਪੰਜਾਬ ਵਿਧਾਨ ਸਭਾ ਵਿਚ ਜਾਰੀ ਮਾਨਸੂਨ ਸੈਸ਼ਨ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਸ਼ੁਰੂ ਹੋ ਚੁੱਕੀ ਹੈ
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਵਿਚ ਜਾਰੀ ਮਾਨਸੂਨ ਸੈਸ਼ਨ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਸ਼ੁਰੂ ਹੋ ਚੁੱਕੀ ਹੈ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਪੀਕਰ ਨੂੰ ਸੰਬੋਧਨ ਹੁੰਦਿਆਂ ਬਹਿਸ ਦੀ ਸ਼ੁਰੂਆਤ ਕੀਤੀ ਹੈ। ਗਿਲ ਨੇ ਕਮਿਸ਼ਨ ਦੀ ਰਿਪੋਰਟ ਚੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਲੋਂ ਗੋਲੀ ਕਾਂਡ ਵਾਲੇ ਦਿਨ ਮੁਖ ਮੰਤਰੀ ਦਫਤਰ ਨੂੰ ਸੰਪਰਕ ਵਿਚ ਰੱਖਿਆ ਗਿਆ ਹੋਣ ਦੇ ਕੀਤੇ ਦਾਅਵੇ ਤੋਂ ਚਰਚਾ ਸ਼ੁਰੂ ਕੀਤੀ ਹੈ।
ਗਿੱਲ ਨੇ ਸਵਾਲ ਖੜ੍ਹਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ ਤੇ ਅਚਾਨਕ ਗੋਲੀ ਚਲਾਉਣ ਦੀ ਲੋੜ ਕਿਉਂ ਪਈ। ਗਿੱਲ ਨੇ ਤਤਕਾਲੀ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸਿੱਧੇ ਨਿਸ਼ਾਨੇ ਸਾਧੇ। ਗਿੱਲ ਨੇ ਅੰਮ੍ਰਿਤਪਾਨ ਕਰਨ ਦੇ ਮੁੱਦੇ 'ਤੇ ਬਾਦਲ ਪਰਿਵਾਰ ਉੱਤੇ ਤਿੱਖੇ ਜ਼ਾਤੀ ਹਮਲੇ ਕੀਤੇ। ਇਸ ਦੌਰਾਨ ਅਕਾਲੀ ਦਲ ਸਦਨ ਤੋਂ ਗੈਰ ਹਾਜ਼ਿਰ ਰਿਹਾ।