ਪ੍ਰਕਾਸ਼ ਸਿੰਘ ਬਾਦਲ ਦੀ ਕੋਟਕਪੂਰਾ ਪੁਲਿਸ ਕਾਰਵਾਈ ਵਿਚ 'ਸਪੱਸ਼ਟ ਸ਼ਮੂਲੀਅਤ' : ਕਮਿਸ਼ਨ ਰੀਪੋਰਟ
Published : Aug 28, 2018, 11:12 am IST
Updated : Aug 28, 2018, 11:12 am IST
SHARE ARTICLE
Parkash singh badal
Parkash singh badal

ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਕੇ ਸੌਂਪੀ ਅਪਣੀ ਮੁਕੰਮਲ ਰੀਪੋਰਟ ਤਹਿਤ ਕੋਟਕਪੂਰਾ ਪੁਲਿਸ ਕਾਰਵਾਈ...

ਚੰਡੀਗੜ੍ਹ, 27 ਅਗੱਸਤ (ਨੀਲ ਭਲਿੰਦਰ ਸਿੰਘ): ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਕੇ ਸੌਂਪੀ ਅਪਣੀ ਮੁਕੰਮਲ ਰੀਪੋਰਟ ਤਹਿਤ ਕੋਟਕਪੂਰਾ ਪੁਲਿਸ ਕਾਰਵਾਈ ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ 'ਸਪਸ਼ਟ ਸ਼ਮੂਲੀਅਤ' ਹੋਣ ਦੀ ਗੱਲ ਆਖ ਦਿਤੀ ਹੈ ਹਾਲਾਂਕਿ ਅਕਾਲੀ ਦਲ ਮੁਢੋਂ ਹੀ ਇਸ ਕਮਿਸ਼ਨ ਨੂੰ ਨਕਾਰਦਾ ਰਿਹਾ ਹੈ। ਅੱਜ ਵੀ ਪਾਰਟੀ ਪ੍ਰਧਾਨ ਅਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਉਤੇ ਵਿਅਕਤੀਗਤ ਹਮਲੇ ਤੱਕ ਕੀਤੇ ।

Parkash Singh BadalParkash Singh Badal

ਰੀਪੋਰਟ ਅੱਜ ਸਦਨ ਚ ਪੇਸ਼ ਹੋ ਚੁੱਕੀ ਹੈ ਅਤੇ ਇਸ ਦੇ ਤੱਥ ਬਾਹਰ ਆਉਣ ਲੱਗ ਪਏ ਹਨ।ਅੱਜ ਸਦਨ ਵਿਚ ਇਹ ਰੀਪੋਰਟ ਪੰਜ ਪੰਨਿਆਂ ਦੇ ਇਕ ਸਪਲੀਮੈਂਟਰੀ ਭਾਗ ਸਹਿਤ ਰੱਖੀ ਗਈ ਹੈ। ਇਹ ਵਾਧੂ ਹਿੱਸਾ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਆਖਰ ਚ ਆਏ ਹਲਫਨਾਮੇ ਤੋਂ ਪ੍ਰੇਰਿਤ ਹੈ ਤੇ ਇਸ ਹਲਫਨਾਮੇ ਦੇ ਦਾਅਵੇ ਤੇ ਖੁਲਾਸੇ ਤਤਕਾਲੀ ਹਾਕਮਾਂ ਲਈ 'ਆਖ਼ਰ' ਲਿਆ ਦੇਣ ਦੇ ਤੁੱਲ ਸਾਬਤ ਹੁੰਦੇ ਪ੍ਰਤੀਤ ਹੋ ਰਹੇ ਹਨ। ਸੁਮੇਧ ਸੈਣੀ ਵਲੋਂ ਰੀਪੋਰਟ ਮੁਕੰਮਲ ਹੋਣ ਦੇ ਐਨ ਆਖਰ ਚ ਦਿਤੇ ਇਸ ਹਲਫਨਾਮੇ ਚ ਸਪਸ਼ਟ ਆਖਿਆ ਗਿਆ ਹੈ ਕਿ ਕਿਵੇਂ ਤਤਕਾਲੀ ਮੁੱਖ ਮੰਤਰੀ ਨਾਲ ਕੋਟਕਪੂਰਾ ਦੇ ਹਾਲਾਤ ਬਾਰੇ ਅਮਨ ਕਨੂੰਨ ਦੀ ਰਾਖੀ 'ਰਾਜ ਵਿਸ਼ਾ'

Sukhbir singh badal and Parkash singh badalSukhbir singh badal and Parkash singh badal

ਹੋਣ ਨਾਤੇ ਗੱਲ ਹੁੰਦੀ ਹੈ ਅਤੇ ਕਿਵੇਂ 14 ਅਕਤੂਬਰ 2015 (ਗੋਲੀਕਾਂਡ ਵਾਲੀ ਤੜਕ-ਸਵੇਰ) ਦੀ ਪਲ ਪਲ ਦੀ ਜਾਣਕਾਰੀ ਸਥਾਨਕ ਜਿਲਾ, ਪੁਲਿਸ ਪ੍ਰਸ਼ਾਸਨ, ਵਿਧਾਇਕ, ਮੁੱਖ ਮੰਤਰੀ ਦੇ ਨਿਜੀ ਅਮਲੇ, ਮੁੱਖ ਮੰਤਰੀ ਦਫਤਰ ਅਤੇ ਮੁੱਖ ਮੰਤਰੀ ਤੱਕ ਨਾਲ ਸਾਂਝੀ ਕੀਤੀ ਜਾਂਦੀ ਰਹੀ ਹੈ ਅਤੇ ਹਾਲਤ  ਦਿਨ ਧਰਨਾ ਚੁੱਕਣ ਜਾਂ ਚੁਕਵਾਉਣ ਦੀਆਂ ਹੀ 'ਸਪਸ਼ਟ ਹਦਾਇਤਾਂ' ਜਾਰੀ ਹੋ ਚੁਕੀਆਂ ਸਨ । ਕਮਿਸ਼ਨ ਦੀ ਮੁਕੰਮਲ ਰੀਪੋਰਟ ਦੇ ਇਸੇ ਵਾਧੂ ਹਿਸੇ (ਜੋ ਬੀਤੀ 16 ਅਗਸਤ ਨੂੰ ਹੀ ਸੌਂਪਿਆ ਗਿਆ) ਚ ਕਮਿਸ਼ਨ ਨੇ ਸਪਸ਼ਟ ਕਿਹਾ ਹੈ ਕਿ ਉਸਦੀ ਰੀਪੋਰਟ ਨੰਬਰ - 1 ਦੇ ਪੰਨਾ ਨੰਬਰ 50 ਤੋਂ 52 ਤੱਕ ਕੀਤੇ ਗਏ ਤਤਕਾਲੀ ਮੁੱਖ ਮੰਤਰੀ ਦੇ ਘਟਨਾ ਮੌਕੇ

Sumedh Singh SainiSumedh Singh Saini

ਤਤਕਾਲੀ ਡੀਜੀਪੀ ਅਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਚ ਰਹੇ ਹੋਣ ਬਾਰੇ ਕੀਤੇ ਗਏ ਖੁਲਾਸੇ ਹਾਲਾਂਕਿ ਕਿ ਪੁਸ਼ਟੀ ਦੇ ਲਖਾਇਕ ਮੰਨੇ ਜਾਂਦੇ ਰਹੇ ਹਨ ਪਰ ਹੁਣ ਮੁਕੰਮਲ ਰੀਪੋਰਟ ਤੱਕ ਆਏ ਤੱਥਾਂ ਤੋਂ ਇਹ ਹਰਗਿਜ਼ ਨਹੀਂ ਮੰਨਿਆ ਜਾ ਸਕਦਾ ਕਿ ਗੋਲੀਕਾਂਡ ਵਾਪਰਨ ਤੱਕ ਤਤਕਾਲੀ ਮੁੱਖ ਮੰਤਰੀ ਨੂੰ ਭਰੋਸੇ ਵਿਚ ਨਹੀਂ ਰਖਿਆ ਗਿਆ ਸੀ। ਕਮਿਸ਼ਨ ਨੇ ਇਥੋਂ ਤੱਕ ਕਿਹਾ ਹੈ ਕਿ ਪਹਿਲਾਂ ਕਮਿਸ਼ਨ ਨੂੰ ਵੀ ਲਗਦਾ ਰਿਹਾ ਹੈ ਕਿ ਕਮਿਸ਼ਨ ਦੀਆਂ 'ਲੱਭਤਾਂ' ਤਤਕਾਲੀ ਮੁੱਖ ਮੰਤਰੀ ਨੂੰ ਸਾਰੀ ਘਟਨਾ ਦੀ ਜਾਣਕਾਰੀ ਹੋਣ ਬਾਰੇ ਮਹਿਜ਼ ਇਸ਼ਾਰੇ ਮਾਤਰ ਹੀ ਕਰ ਰਹੀਆਂ ਹਨ ਪਰ ਹੁਣ ਇਹ ਸਪਸ਼ਟ ਹੈ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ

Sukhbir singh badal and sumedh sainiSukhbir singh badal and sumedh saini

'ਮੁੱਖ ਮੰਤਰੀ ਦਫਤਰ' ਜ਼ਾਹਰ ਤੌਰ ਉਤੇ ਕੋਟਕਪੂਰਾ ਚ ਹੋਣ ਵਾਲੀ 'ਕਾਰਵਾਈ' ਬਾਰੇ 'ਸੰਪਰਕ' ਚ ਰਿਹਾ ਸੀ।ਅੱਜ ਸਦਨ ਚ ਪੇਸ਼ ਕਮਿਸ਼ਨ ਰੀਪੋਰਟ ਮੁਤਾਬਕ ਗਵਾਹਾਂ ਨੇ ਵੀ ਮੰਨਿਆ ਹੈ ਕਿ ਪੁਲਿਸ ਨੇ ਧਰਨਾ ਜਬਰੀ ਚੁੱਕਣ ਦਾ ਕਦਮ ਤਤਕਾਲੀ ਡੀਜੀਪੀ ਸੈਣੀ ਦੇ ਕਹਿਣ ਉਤੇ ਹੀ ਪੁੱਟਿਆ ਸੀ. ਇਸ ਬਾਰੇ ਕਮਿਸ਼ਨ ਕੋਲ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਤਤਕਾਲੀ ਅਕਾਲੀ ਵਿਧਾਇਕ ਮਨਤਾਰ  ਸਿੰਘ ਬਰਾੜ ਅਤੇ ਅਗੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਵਿਚਕਾਰ ਟੈਲੀਫੋਨ ਕਾਲਾਂ ਦੇ ਰੂਪ ਚ ਤਸੱਲੀਬਖ਼ਸ ਸਮਗਰੀ ਮੌਜੂਦ ਹੈ |

Parkash Singh BadalParkash Singh Badal

ਕਮਿਸ਼ਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗਗਨਦੀਪ ਬਰਾੜ ਰਾਹੀਂ ਹੀ ਮਨਤਾਰ ਸਿੰਘ ਬਰਾੜ ਦੀ ਗੱਲ ਤਤਕਾਲੀ ਮੁੱਖ ਮੰਤਰੀ ਨਾਲ ਕਰਵਾਈ ਜਾਂਦੀ ਹੈ. ਓਧਰ ਦੂਜੇ ਪਾਸੇ ਅੱਜ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਗਈ 'ਐਕਸ਼ਨ ਟੇਕਨ ਰੀਪੋਰਟ' ਤਹਿਤ ਉਕਤ ਸੰਦਰਭ ਚ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਸਵੀਕਾਰ ਕਰ ਇਸ ਪੱਖੋਂ ਹੁਣ ਅਗਲੀ ਕਾਰਵਾਈ ਲਈ ਸੀਬੀਆਈ ਉਤੇ ਉਚੇਚੀ ਟੇਕ ਰੱਖੀ ਗਈ ਹੈ.
 

ਸੈਣੀ ਸਣੇ 14 ਸੀਨੀਅਰ ਪੁਲਿਸ ਅਧਿਕਾਰੀਆਂ, ਕੁਲ 32 ਨੂੰ ਕਾਰਨ ਦਸੋ ਨੋਟਿਸ 
ਕਮਿਸ਼ਨ ਦੀ ਰੀਪੋਰਟ 'ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ 32 ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਡੀਜੀਪੀ ਸੁਮੇਧ ਸੈਣੀ ਦਾ ਨਾਂ ਵੀ ਸ਼ਾਮਲ ਹੈ। ਗ੍ਰਹਿ ਵਿਭਾਗ ਵੱਲੋਂ ਜਵਾਬਤਲਬੀ ਕੀਤੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਵੀ ਕੀਤੀ ਹੈ। ਸਰਕਾਰ ਦੀ ਇਸ ਕਾਰਵਾਈ ਵਿੱਚ 14 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਏ ਹਨ।

ਇਨ੍ਹਾਂ ਵਿੱਚ ਤਤਕਾਲੀ ਸੀਨੀਅਰ ਪੁਲਿਸ ਕਪਤਾਨ ਮੋਗਾ ਚਰਨਜੀਤ ਸਿੰਘ ਸ਼ਰਮਾ, ਤਤਕਾਲੀ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਾਹਲ, ਕਾਨੂੰਨ ਤੇ ਵਿਵਸਥਾ ਵਧੀਕ ਡੀਜੀਪੀ ਰੋਹਿਤ ਚੌਧਰੀ ਤੇ ਚਰਨਜੀਤ ਸਿੰਘ ਸ਼ਰਮਾ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਮੁੱਖ ਸੱਤਕ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਸਾਬਕਾ ਨਿੱਜੀ ਸਕੱਤਰ ਐਸ.ਕੇ. ਸੰਧੂ ਤੇ ਸਾਬਕਾ ਵਿਸ਼ੇਸ਼ ਨਿੱਜੀ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਵੀ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਤੋਂ ਇਲਾਵਾ ਜੂਨੀਅਰ ਰੈਂਕ ਦੇ 10 ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement