ਸਿਮਰਜੀਤ ਬੈਂਸ ਨੇ ਬਾਦਲਾਂ 'ਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਨੂੰ ਦਿਤੀ ਸ਼ਹੀਦ ਊਧਮ ਸਿੰਘ ਸਹੁੰ
Published : Aug 28, 2018, 5:21 pm IST
Updated : Aug 28, 2018, 5:21 pm IST
SHARE ARTICLE
Punjab Vidhan Sabha Live: Simarjit Singh Bains
Punjab Vidhan Sabha Live: Simarjit Singh Bains

ਵਿਧਾਨ ਸਭਾ ਵਿਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੋਲਦਿਆਂ

ਚੰਡੀਗੜ੍ਹ : ਵਿਧਾਨ ਸਭਾ ਵਿਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੋਲਦਿਆਂ ਆਖਿਆ ਕਿ ਉਹ ਜ਼ਿਆਦਾ ਸਮਾਂ ਨਹੀਂ ਬੋਲਣਗੇ ਕਿਉਂਕਿ ਮੰਗ ਤਾਂ ਇਕੋ ਹੈ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ। ਉਨ੍ਹਾਂ ਆਖਿਆ ਕਿ ਮੈਂ ਇਕ ਘਟਨਾ ਜ਼ਰੂਰ ਦੱਸਣੀ ਚਾਹਾਂਗਾ ਜੋ ਅਕਾਲੀਆਂ ਦੀ ਕਰਤੂਤ ਨੂੰ ਉਜਾਗਰ ਕਰਦੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੈਨੂੰ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਦਲਾਂ ਦੇ ਚਮਚੇ ਪੁਲਿਸ ਵਾਲਿਆਂ ਨੇ ਮੇਰੀ ਕੁੱਟਮਾਰ ਦੀ ਵੀਡੀਓ ਬਣਾ ਕੇ  ਬਾਦਲਾਂ ਨੂੰ ਭੇਜੀ।

ਇਸ ਤੋਂ ਬਾਅਦ ਮੈਨੂੰ ਹਵਾਲਾਤ ਵਿਚ ਡੱਕਿਆ ਗਿਆ ਅਤੇ ਉਥੇ ਮੈਨੂੰ ਸੌਣ ਲਈ ਮੂਤ ਵਾਲੀ ਦਰੀ ਦਿਤੀ ਗਈ। ਇਸ ਤੋਂ ਬਾਅਦ ਫਿਰ ਇਕ ਪੁਲਿਸ ਵਾਲਾ ਦਰੀ ਦੀਆਂ ਫੋਟੋਆਂ ਖਿੱਚਣ ਲੱਗਾ ਪਰ ਮੈਂ ਉਸ ਪੁਲਿਸ ਵਾਲੇ ਨੂੰ ਕਿਹਾ ਕਿ ਫੋਟੋਆਂ ਨਾ ਖਿੱਚੋ, ਵੀਡੀਓ ਬਣਾ ਕੇ ਬਾਦਲਾਂ ਨੂੰ ਭੇਜੋ। ਉਨ੍ਹਾਂ ਆਖਿਆ ਕਿ ਇਹ ਉਹ ਅਕਾਲੀ ਹਨ, ਜਿਨ੍ਹਾਂ ਨੇ ਸਾਡੇ ਪਿਓ ਦੀ,  ਪੂਰੀ ਸਿੱਖ ਕੌਮ ਦੇ ਪਿਓ ਦੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਸਾਬ੍ਹ ਜੇਕਰ ਤੁਸੀਂ ਅੱਜ ਬਦਲਾ ਨਾ ਲਿਆ ਤਾਂ ਤੁਹਾਨੂੰ ਊਧਮ ਸਿੰਘ ਦੀ ਸਹੁੰ ਹੈ।

ਊਧਮ ਸਿੰਘ ਵਾਂਗ ਅੱਜ ਤੁਹਾਨੂੰ ਵੀ ਉਹੀ ਮੌਕਾ ਮਿਲਿਆ ਹੈ, ਗੁਰੂ ਸਾਹਿਬ ਦੇ ਦੋਸ਼ੀਆਂ ਕੋਲੋਂ ਬਦਲਾ ਲੈਣ ਦਾ। ਇਸ ਲਈ ਹੁਣ ਪਿਛੇ ਨਾ ਹਟਿਓ। ਤੁਸੀਂ ਅੱਜ ਉਸ ਕੁਰਸੀ 'ਤੇ ਬੈਠੇ ਹੋ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਸਾਬ੍ਹ ਨੂੰ ਮੈਦਾਨ ਏ ਜੰਗ ਵਿਚ ਆਉਣਾ ਪਵੇਗਾ ਕਿਉਂਕਿ ਸਾਡੇ ਪਿਓ ਦੀ ਬੇਇੱਜ਼ਤੀ ਹੋਈ। ਉਨ੍ਹਾਂ ਆਖਿਆ ਕਿ ਅੱਜ ਕੈਪਟਨ ਸਾਬ੍ਹ ਤੁਹਾਡੇ 'ਤੇ ਸਾਰਾ ਪੰਜਾਬ ਟਿਕਟਿਕੀ ਲਗਾਈ ਬੈਠਾ ਹੈ, ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਬਖ਼ਸਿਓ ਨਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement