ਮੁਖ਼ਤਾਰ ਅੰਸਾਰੀ ਦੀ ਬੇਟਿਆਂ ਦੀ ਜਾਇਦਾਦ 'ਤੇ ਚਲਿਆ ਬੁਲਡੋਜ਼ਰ
Published : Aug 28, 2020, 12:00 am IST
Updated : Aug 28, 2020, 12:00 am IST
SHARE ARTICLE
image
image

ਮੁਖ਼ਤਾਰ ਅੰਸਾਰੀ ਦੀ ਬੇਟਿਆਂ ਦੀ ਜਾਇਦਾਦ 'ਤੇ ਚਲਿਆ ਬੁਲਡੋਜ਼ਰ

ਲਖਨਊ, 27 ਅਗੱਸਤ : ਉਤਰ ਪ੍ਰਦੇਸ਼ 'ਚ ਯੋਗੀ ਸਰਕਾਰ ਨੇ ਬਾਹੁਬਲੀਆਂ ਵਿਰੁਧ ਮੁਹਿੰਮ ਛੇੜ ਦਿਤੀ ਹੈ। ਇਸ ਦੇ ਅਧੀਨ ਲਖਨਊ ਵਿਕਾਸ ਅਥਾਰਟੀ ਨੇ ਅੱਜ ਪੂਰਵਾਂਚਲ ਦੇ ਦਬੰਗ ਮਾਫ਼ੀਆ ਮੁਖ਼ਤਾਰ ਅੰਸਾਰੀ ਵਿਰੁਧ ਵੱਡੀ ਕਾਰਵਾਈ ਕੀਤੀ ਅਤੇ ਲਖਨਊ ਦੇ ਡਾਲੀਬਾਗ਼ 'ਚ ਬਣੇ ਮੁਖ਼ਤਾਰ ਅੰਸਾਰੀ ਦੇ ਬੇਟਿਆਂ ਦੀ 2 ਮੰਜ਼ਲਾਂ ਇਮਾਰਤ ਨੂੰ ਅਥਾਰਟੀ ਦੇ ਆਦੇਸ਼ ਤੋਂ ਬਾਅਦ ਸੁੱਟ ਦਿਤਾ ਗਿਆ। ਮੁਖ਼ਤਾਰ ਅੰਸਾਰੀ ਦੇ ਇਮਾਰਤ ਨੂੰ ਸੁੱਟਣ ਲਈ ਐਲ.ਡੀ.ਏ. ਅਤੇ ਪੁਲਿਸ ਪ੍ਰਸ਼ਾਸਨ ਦੇ 250 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ 20 ਤੋਂ ਵੱਧ ਜੇ.ਸੀ.ਬੀ. ਲੱਗੀ ਰਹੀ। ਨਾਲ ਹੀ 20 ਤੋਂ ਵੱਧ ਜੇ.ਸੀ.ਬੀ. ਮਸ਼ੀਨਾਂ ਦਰਜਨਾਂ ਡੰਪਰ ਨੇ ਮਕਾਨ ਸੁੱਟਣ ਦੇ ਕੰਮ ਨੂੰ ਅੰਜਾਮ ਦਿਤਾ। ਪੁਲਿਸ ਨੇ ਮਕਾਨ ਸੁੱਟਣ ਤੋਂ ਪਹਿਲਾਂ ਗੇਟ ਦਾ ਤਾਲਾ ਤੋੜ ਕੇ ਅਤੇ ਇਮਾਰਤ 'ਚ ਮੌਜੂਦ ਸਾਮਾਨ ਨੂੰ ਕੱਢ ਕੇ ਐਲ.ਡੀ.ਏ. ਨੇ ਸਵੇਰੇ ਬੁਲਡੋਜ਼ਰ ਚਲਾ ਕੇ ਇਮਾਰਤ ਨੂੰ ਢਾਹ ਦਿਤਾ।   ਦਰਅਸਲ ਮੁਖ਼ਤਾਰ ਅੰਸਾਰੀ ਦੇimageimage ਦੋਹਾਂ ਬੇਟਿਆਂ ਅੱਬਾਸ ਅਤੇ ਉਮਰ ਅੰਸਾਰੀ ਨੇ ਦੁਸ਼ਮਣ ਜਾਇਦਾਦ 'ਤੇ ਕਬਜ਼ਾ ਕਰ ਕੇ 2 ਮੰਜ਼ਲਾ ਇਮਾਰਤ ਬਣਾ ਲਈ ਸੀ, ਅਜਿਹੇ 'ਚ ਇਮਾਰਤ ਨੂੰ ਸੁੱਟਣ ਦਾ ਖ਼ਰਚ ਉਨ੍ਹਾਂ ਅਫ਼ਸਰਾਂ ਤੋਂ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਗ਼ੈਰ-ਕਾਨੂੰਨੀ ਨਿਰਮਾਣ ਕਰਨ ਅਤੇ ਕਰਵਾਉਣ ਵਾਲਿਆਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਐਫ਼.ਆਈ.ਆਰ. ਦਰਜ ਕਰਵਾਏਗਾ।  (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement