ਸਦਨ ਦੇ ਅੰਦਰ ਅਤੇ ਬਾਹਰ ਹਮਲਾਵਰ ਰਹੀ ‘ਆਪ’ 
Published : Aug 28, 2020, 5:43 pm IST
Updated : Aug 28, 2020, 5:43 pm IST
SHARE ARTICLE
AAP
AAP

ਵਿਧਾਨ ਸਭਾ ਅਤੇ ਪੰਜਾਬ ਭਵਨ ਮੂਹਰੇ ਪੀਪੀਈ ਕਿੱਟਾਂ ਪਾ ਕੇ ਧਰਨੇ ‘ਤੇ ਬੈਠੇ ‘ਆਪ’ ਵਿਧਾਇਕ

ਚੰਡੀਗੜ੍ਹ, 28 ਅਗਸਤ 2020 - ਪੰਜਾਬ ਵਿਧਾਨ ਸਭਾ ਦੇ ਇੱਕ-ਰੋਜ਼ਾ ਇਜਲਾਸ ਦੌਰਾਨ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਨੇ ਸਦਨ ਦੇ ਅੰਦਰ ਅਤੇ ਬਾਹਰ ਅਮਰਿੰਦਰ ਸਿੰਘ ਸਰਕਾਰ ਦੇ ਨਾਲ-ਨਾਲ ਅਕਾਲੀ-ਭਾਜਪਾ ਉੱਪਰ ਵੀ ਚੌਹਤਰਫਾ ਹਮਲਾ ਬੋਲਿਆ। ‘ਆਪ’ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਸਪੀਕਰ ਨੇ ਜਿੱਥੇ ਮੁੱਖ ਵਿਰੋਧੀ ਧਿਰ (ਆਪ) ਨੂੰ ਖੱਜਲ-ਖ਼ੁਆਰ ਕਰਨ ਅਤੇ ਸਦਨ ਤੋਂ ਦੂਰ ਰੱਖਣ ਲਈ ਹੱਦੋਂ ਵੱਧ ਜ਼ੋਰ ਲਗਾਇਆ,

One-day monsoon session of Punjab assemblyOne-day monsoon session of Punjab assembly

ਉੱਥੇ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਕੇਂਦਰੀ ਬਿਜਲੀ ਸੋਧ ਬਿਲ-2020 ਬਾਰੇ ਦੋਗਲਾ ਸਟੈਂਡ ਰੱਖਣ ਵਾਲੇ ਅਕਾਲੀ ਦਲ (ਬਾਦਲ) ਨੂੰ ਸਦਨ ਅੰਦਰ ਨਮੋਸ਼ੀ ਤੋਂ ਬਚਾਉਣ ਲਈ ‘ਭੀੜੀ ਗਲੀ’ ਰਾਹੀਂ ਖਿਸਕਣ ਦਾ ਮੌਕਾ ਦਿੱਤਾ। ‘ਆਪ’ ਨੇ ਸਭ ਤੋਂ ਪਹਿਲਾਂ ਹਮਲਾ ਉਦੋਂ ਬੋਲਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਰਿਹਾਇਸ਼ ਉੱਤੇ ਭਾਰੀ ਗਿਣਤੀ ‘ਚ ਪੁਲਸ ਤਾਇਨਾਤ ਕਰ ਦਿੱਤੀ।

One Day Monsoon Session Of Punjab AssemblyOne Day Monsoon Session Of Punjab Assembly

ਚੀਮਾ ਵੱਲੋਂ ਸੱਦੇ ਗਏ ਮੀਡੀਆ ਦੀ ਹਾਜ਼ਰੀ ਕਾਰਨ ਪੁਲਸ ਦੀ ਘੇਰਾਬੰਦੀ ਢਿੱਲੀ ਪਈ ਅਤੇ ਚੀਮਾ, ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਜੈ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਪੀਪੀਈ ਕਿੱਟਾਂ ਪਹਿਨ ਕੇ ਪੰਜਾਬ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ ਤੱਕ ਪਹੁੰਚ ਗਏ। ਜਿੱਥੇ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਉਹ ਗੇਟ ‘ਤੇ ਹੀ ਧਰਨਾ ਲੱਗਾ ਕੇ ਬੈਠ ਗਏ।

One Day Monsoon Session Of Punjab AssemblyOne Day Monsoon Session Of Punjab Assembly

ਸਿਰਫ਼ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੂੰ ਪ੍ਰੇਵਸ਼ ਦੀ ਇਜਾਜ਼ਤ ਦਿੱਤੀ ਗਈ। ਕਾਫ਼ੀ ਬਹਿਸ ਉਪਰੰਤ ਅਮਨ ਅਰੋੜਾ, ਜੈ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਨੂੰ ਤਾਂ ਇਜਾਜ਼ਤ ਦੇ ਦਿੱਤੀ ਪਰੰਤੂ ਚੀਮਾ, ਮਾਣੂੰਕੇ ਅਤੇ ਹੇਅਰ ਵੱਲੋਂ ਆਪਣੇ ਕੋਰੋਨਾ ਟੈੱਸਟ ਨੈਗੇਟਿਵ ਅਤੇ ਬਿਜ਼ਨਸ ਅਡਵਾਇਜਰੀ ਕਮੇਟੀ (ਬੀਏਸੀ) ਦਾ ਤਾਜ਼ਾ ਸੱਦਾ ਪੱਤਰ ਦਿਖਾਏ ਜਾਣ ਦੇ ਬਾਵਜੂਦ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।

File Photo File Photo

ਜਿਸ ਉਪਰੰਤ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬੀਬੀ ਮਾਣੂੰਕੇ ਅਤੇ ਮੀਤ ਹੇਅਰ ਪੀਪੀਈ ਕਿੱਟਾਂ ਪਹਿਨੇ ਹੋਏ ਓਨੀ ਦੇਰ ਪੰਜਾਬ ਭਵਨ ਜਿਸ ਨੂੰ ਸਰਕਾਰ ਨੇ ਵਿਧਾਨ ਸਭਾ ਦੀ ਵਿਸਥਾਰਤ ਇਮਾਰਤ ਦਾ ਵਿਸ਼ੇਸ਼ ਰੁਤਬਾ ਦਿੱਤਾ ਹੋਇਆ ਸੀ, ਮੂਹਰੇ ਧਰਨੇ ‘ਤੇ ਬੈਠੇ ਰਹੇ ਜਿੰਨੀ ਦੇਰ ਸੈਸ਼ਨ ਖ਼ਤਮ ਕਰਕੇ ਬਾਕੀ ਸਾਥੀ ਵਿਧਾਇਕ ਉਨ੍ਹਾਂ ਨਾਲ ਧਰਨੇ ‘ਤੇ ਨਹੀਂ ਆ ਬੈਠੇ।

File Photo File Photo

ਇਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਦੇ ਇੰਚਾਰਜ  ਜਰਨੈਲ ਸਿੰਘ (ਵਿਧਾਇਕ) ਵੀ ਉਚੇਚੇ ਤੌਰ ‘ਤੇ ਚੰਡੀਗੜ੍ਹ ਪਹੁੰਚੇ ਅਤੇ ‘ਆਪ’ ਵਿਧਾਇਕਾਂ ਵੱਲੋਂ ਸਰਕਾਰ ਵਿਰੁੱਧ ਲਗਾਏ ਧਰਨੇ ‘ਚ ਸ਼ਾਮਲ ਹੋਏ। ਇਸ ਮੌਕੇ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਉੱਥੇ ਮੀਡੀਆ ਰਾਹੀਂ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਅਤੇ ਬਾਕੀ ਸਾਰੇ ਵਿਧਾਇਕਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਬਾਦਲਾਂ ਨੂੰ ਰੱਜ ਕੇ ਕੋਸਿਆ ਅਤੇ ਲੋਕਤੰਤਰ ਦੇ ਹਤਿਆਰੇ ਦੱਸਿਆ।            

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement