
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤ ਦਿਨਾਂ ਲਈ ਹੋਏ ਇਕਾਂਤਵਾਸ
ਚੰਡੀਗੜ੍ਹ, 28 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਦਿਨਾਂ ਲਈ ਇਕਾਂਤਵਾਸ ਹੋ ਗਏ ਹਨ।ਇਹ ਫ਼ੈਸਲਾ ਉਨ੍ਹਾਂ ਅੱਜ 2 ਵਿਧਾਇਕਾਂ ਨਿਰਮਲ ਸਿੰਘ ਤੇ ਕੁਲਬੀਰ ਜੀਰਾ ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਲਿਆ ਹੈ।ਇਹ ਵਿਧਾਇਕ ਅੱਜ ਵਿਧਾਨ ਸਭਾ ਸੈਸ਼ਨ 'ਚ ਆਏ ਸਨ ਤੇ ਕੈਂਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਹੈਲਥ ਗਾਇਡ ਲਾਇਨ ਦਾ ਪਾਲਣ ਕਰ ਕੇ ਹੀ ਇਕਾਂਤਵਾਸ ਹੋ ਰਹੇ ਹਨ।ਇਨਾ 2 ਵਿਧਾਇਕਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਅੱਜ ਵਿਧਾਨ ਸਭਾ ਸੈਸ਼ਨ 'imageਚ ਸ਼ਾਮਲ ਹੋਏ ਮੰਤਰੀਆਂ ਤੇ ਵਿਧਾਇਕਾਂ ਦੀ ਚਿੰਤਾ 'ਚ ਪਏ ਗਏ ਹਨ ਕੀ ਇਹ ਵਿਧਾਇਕ ਹੋਰ ਕਈ ਮੇਮਬਰਾਂ ਨੂੰ ਵੀ ਮਿਲੇ ਸਨ।