
ਤਿੰਨ ਹੋਰ ਵਿਅਕਤੀਆਂ ਨੂੰ ਲਾਇਆ ਕੋਵਿਡ-19 ਟੀਕਾ.
ਪੁਣੇ, 27 ਅਗੱਸਤ : ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਆਕਸਫ਼ੋਰਡ ਕੋਵਿਡ-19 ਟੀਕੇ ਦੇ ਦੂਜੇ ਗੇੜ ਦੀ ਕਲੀਨਿਕਲ ਪਰਖ ਤਹਿਤ ਵੀਰਵਾਰ ਨੂੰ ਤਿੰਨ ਹੋਰ ਵਿਅਕਤੀਆਂ ਨੂੰ ਟੀਕਾ ਲਾਇਆ ਗਿਆ। ਹਸਪਤਾਲ ਦੇ ਸੀਨੀਅਰ ਡਾਕਟਰ ਨੇ ਇਹ ਜਾਣਕਾਰੀ ਦਿਤੀ।
ਕਲੀਨਿਕਲ ਪਰਖ ਦੇ ਦੂਜੇ ਗੇੜ ਵਿਚ ਪੁਣੇ ਦੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਏ ਗਏ 'ਕੋਵਿਡਸ਼ੀਲਡ ਟੀਕੇ' ਦਾ ਪਹਿਲਾ ਸ਼ਾਟ 32 ਸਾਲ ਅਤੇ 48 ਸਾਲਾ ਦੇ ਦੋ ਵਿਅਕਤੀਆਂ ਨੂੰ ਬੁਧਵਾਰ ਨੂੰ ਦਿਤਾ ਗਿਆ ਸੀ। ਮੈਡੀਕਲ ਕਾਲਜ ਦੀ ਖੋਜ ਇਕਾਈ ਦੀ ਇੰਚਾਰਜ ਡਾ. ਸੁਨੀਤਾ ਪਾਲਕਰ ਨੇ ਕਿਹਾ, 'ਵੀਰਵਾਰ ਦੁਪਹਿਰ ਤਿੰਨ ਹੋਰ ਵਿਅਕਤੀਆਂ ਨੂੰ ਟੀਕਾ ਲਾਇਆ ਗਿਆ ਜਿਨ੍ਹਾਂ ਵਿਚ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ ਜਾਂਚ ਅਤੇ ਐਂਟੀਬਾਡੀ ਜਾਂਚ ਦੀ ਰੀਪੋਰਟ ਨੈਗੇਟਿਵ ਆਈ ਸੀ।' ਉਨ੍ਹਾਂ ਦਸਿਆ ਕਿ ਬੁਧਵਾਰ ਨੂੰ ਦੋ ਵਿਅਕਤੀਆਂ ਨੂੰ ਟੀਕਾ ਦਿਤੇ ਜਾਣਮ ਮਗਰੋਂ ਪੰਜ ਹੋਰ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਸੀ। ਇਨ੍ਹਾਂ ਵਿਚੋਂ ਚਾਰ ਦੀ ਕੋਵਿਡ ਅਤੇ ਐਂਟੀਬਾਡੀ ਜਾਂਚ ਦੀ ਵੀਰਵਾਰ ਨੂੰ ਰੀਪੋਰਟ ਨੈਗੇਟਿਵ ਆਈ ਸੀ ਅਤੇ ਉਹ ਕਲੀਨਿਕਲ ਪਰਖ ਲਈ ਪਾਤਰ ਹੋ ਗਏ।
ਪਾਲਕਰ ਨੇ ਦਸਿਆ ਕਿ ਪੰਜਵੇਂ ਵਿਅਕਤੀ ਨੂੰ ਪਰਖ ਤੋਂ ਵੱਖ ਕਰ ਦਿਤਾ ਗਿਆ ਕਿਉਂਕਿ ਉਸ ਦੀ ਐਂਟੀਬਾਡੀ ਜਾਂਚ ਰੀਪੋਰਟ ਪਾਜ਼ੇਟਿਵ ਆਈ। ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦਸਿਆ ਕਿ ਸ਼ਹਿਰ ਦੇ ਕੇਈਐਮ ਹਸਪਤਾਲ ਨੂੰ ਵੀ ਦੇਸ਼ ਵਿਚ ਟੀਕੇ ਦੀ ਪਰਖ ਲਈ ਚੁਣਿਆ ਗਿਆ ਹੈ ਅਤੇ ਉਥੇ ਵੀ ਕੁੱਝ ਲੋਕਾਂ 'ਤੇ ਪਰਖ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, 'ਕਲ ਅਸੀਂ ਪੰਜ ਜਣਿਆਂ ਦੀ ਸਕਰੀਨਿੰਗ ਕੀਤੀ ਅਤੇ ਅਸੀਂ ਰੀਪੋਰਟ ਦੀ ਉਡੀਕ ਕਰ ਰਹੇ ਹਾਂ।' ਬੁਧਵਾਰ ਨੂੰ ਟੀਕਾ ਲਾਏ ਜਾਣ ਮਗਰੋਂ ਦੋਹਾਂ 'ਤੇ ਅੱਧੇ ਘੰਟੇ ਤਕ ਨਜ਼ਰ ਰੱਖੀimage ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਜਾਣ ਦਿਤਾ ਗਿਆ। (ਏਜੰਸੀ)