ਬੈਂਕ ਕਰਜ਼ਾ ਦੇਣੋਂ ਨਾ ਡਰਨ, ਧੋਖਾਧੜੀ ਤੋਂ ਬਚਣ ਦੇ ਪੱਕੇ ਪ੍ਰਬੰਧ ਕਰਨ : ਆਰਬੀਆਈ
Published : Aug 28, 2020, 12:10 am IST
Updated : Aug 28, 2020, 12:10 am IST
SHARE ARTICLE
image
image

ਬੈਂਕ ਕਰਜ਼ਾ ਦੇਣੋਂ ਨਾ ਡਰਨ, ਧੋਖਾਧੜੀ ਤੋਂ ਬਚਣ ਦੇ ਪੱਕੇ ਪ੍ਰਬੰਧ ਕਰਨ : ਆਰਬੀਆਈ

ਮੁੰਬਈ, 27 ਅਗੱਸਤ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਂਕਾਂ ਨੂੰ ਕਰਜ਼ਾ ਦੇਣ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜੋਖਮ ਤੋਂ ਬਚਣ ਦਾ ਸੁਭਾਅ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਅੱਗੇ ਵੱਧ ਕੇ ਕਰਜ਼ਾ ਦੇਣਾ ਚਾਹੀਦਾ ਹੈ ਅਤੇ ਧੋਖਾਧੜੀ ਤੋਂ ਬਚਣ ਦੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ।
ਦਾਸ ਨੇ ਇਹ ਗੱਲੇ ਇਥੇ ਕਿਸੇ ਪ੍ਰੋਗਰਾਮ ਵਿਚ ਕਹੀ। ਉਨ੍ਹਾਂ ਮੰਨਿਆ ਕਿ ਕੋਵਿਡ-19 ਸੰਕਟ ਨਾਲ ਬੈਂਕਾਂ ਲਈ ਪੂੰਜੀ ਦੀ ਘਾਟ ਹੋਵੇਗੀ ਪਰ ਕੁਲ ਮਿਲਾ ਕੇ ਬੈਂਕਿੰਗ ਪ੍ਰਣਾਲੀ ਮਜ਼ਬੂਤ ਅਤੇ ਸਥਿਰ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਬੈਂਕਾਂ ਦਾ ਕਰਜ਼ਾ ਵਾਧਾ ਘੱਟ ਕੇ ਛੇ ਫ਼ੀ ਸਦੀ ਤੋਂ ਘੱਟ ਰਹਿ ਗਿਆ ਹੈ ਅਤੇ ਕਈ ਲੋਕਾਂ ਨੂੰ ਲਗਦਾ ਹੈ ਕਿ ਬੈਂਕ ਜੋਖਮ ਉਠਾਉਣ ਤੋਂ ਬਚ ਰਹੇ ਹਨ ਅਤੇ ਘੱਟ ਕਰਜ਼ਾ ਦੇ ਰਹੇ ਹਨ। ਰਿਜ਼ਰਵ ਬੈਂਕ ਨੇ ਅਪਣੀ ਰੀਪੋਰਟ ਵਿਚ ਦਸਿਆ ਹੈ ਕਿ ਵਿੱਤ ਵਰ੍ਹੇ 2019-20 ਵਿਚ ਧੋਖਾਧੜੀ ਦੇ ਮਾਮਲੇ ਦੁਗਣੇ ਹੋ ਕੇ 1.85 ਲੱਖ ਕਰੋੜ ਰੁਪਏ ਤਕ ਪਹੁੰਚ ਗਏ। ਦਾਸ ਨੇ ਕਿਹਾ ਕਿ ਬੈਂਕਾਂ ਨੂੰ ਧੋਖਾਧੜੀ ਨੂੰ ਰੋਕਣ ਦੀ ਅਪਣੀ ਸਮਰੱਥਾ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਤਾਕਿ ਕਮਜ਼ੋਰੀਆਂ ਦੀ ਤੁਰਤ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਬੈਂਕਾਂ ਦੀ ਜੋਖਮ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਕਿ ਵੱਖ ਵੱਖ ਕਾਰੋਬਾਰਾਂ ਵਿਚ ਧੋਖਾਧੜੀ ਨੂੰ ਪਹਿਲਾਂ ਹੀ ਭਾਂਪ ਲਿਆ ਜਾਵੇ ਅਤੇ ਬਾਹਰੀ ਮਾਹੌਲ ਵਿਚ ਬਦਲਾਅ ਨਾਲ ਪੈਣਾ ਹੋਣ ਵਾਲੇ ਜੋਖਮਾਂ ਦੀ ਸਮੇਂ ਸਿਰ ਪਛਾਣ ਕਰ ਲਈ ਜਾਵੇ। ਉਨ੍ਹਾਂ ਕਿਹਾ, 'ਬੈਂਕ ਤਣਾਅ ਦਾ ਸਾਹਮਣਾ ਕਰਨਗੇ, ਇਹ ਜ਼ਾਹਰ ਹੈ ਪਰ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਬੈਂਕ ਚੁਨੌਤੀਆਂ ਦਾ ਕੀ ਜਵਾਬ ਦਿੰਦੇ ਹਨ ਅਤੇ ਕਿਸ ਤਰ੍ਹਾਂ ਸਾਹਮਣਾ ਕਰਦੇ ਹਨ। ਉਨ੍ਹimageimageਾਂ ਕਿਹਾ ਕਿ ਕਰਜ਼ੇ ਦੀ ਕਿਸ਼ਤ ਅਦਾਇਗੀ 'ਤੇ ਰੋਕ ਅਸਥਾਈ ਹੱਲ ਸੀ ਅਤੇ ਕਰਜ਼ਾ ਪੁਨਗਠਨ ਨਾਲ ਕਰਜ਼ਦਾਰਾਂ ਨੂੰ ਟਿਕਾਊ ਰਾਹਤ ਮਿਲਣ ਦੀ ਉਮੀਦ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement