
ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਦੀ ਜਾਇਦਾਦ ਕੁਰਕ
ਲਖਨਊ, 27 ਅਗੱਸਤ : ਮਾਫ਼ੀਆ ਸਰਗਨਾ ਅਤੇ ਸਾਬਕਾ ਬਾਹੁਬਲੀ ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਰੁਪਏ ਕੀਮਤ ਦੀਆਂ 5 ਜਾਇਦਾਦਾਂ ਨੂੰ ਪੁਲਿਸ ਨੇ ਕੁਰਕ ਕਰ ਲਿਆ। ਪੁਲਿਸ ਸੂਤਰਾਂ ਨੇ ਦਸਿਆ ਕਿ ਪ੍ਰਯਾਗਰਾਜ ਦੇ ਕੈਂਟ ਖੇਤਰ 'ਚ ਗੈਂਗਸਟਰ ਦੇ ਮੁਕੱਦਮੇ ਨੂੰ ਲੈ ਕੇ ਪੁਲਿਸ ਨੇ ਬੁੱਧਵਾਰ ਸ਼ਾਮ ਅਪਰਾਧਕ ਵਾਰਦਾਤਾਂ ਤੋਂ ਇਕੱਠੀ ਕੀਤੀ ਗਈ ਜਾਇਦਾਦ ਨੂੰ ਸੀਲ ਕਰ ਦਿਤਾ। ਅਤੀਕ ਦੇ 2 ਮਕਾਨ ਖੁਲਦਾਬਾਦ ਖੇਤਰ ਦੇ ਚਕੀਆ ਮੁਹੱਲੇ 'ਚ ਹਨ, ਜਿਸ ਦੀ ਕੀਮਤ ਢਾਈ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਧੂਮਨਗੰਜ ਦੇ ਸਭਾਸਦ ਨਗਰ ਅਤੇ ਕਾਲਿੰਦੀਪੁਰਮ ਸਥਿਤ ਢਾਈ ਕਰੋੜ ਰੁਪਏ ਦੇ 2 ਮਕਾਨ, ਸਿਵਲ ਲਾਈਨ ਐਮ.ਜੀ. ਮਾਰਗ ਸਥਿਤ 20 ਕਰੋੜ ਰੁਪਏ ਦੇ ਇਕ ਮਕਾਨ ਨੂੰ ਪੁਲਿਸ ਨੇ ਸੀਲ ਕਰ ਦਿਤਾ। ਉਨ੍ਹਾਂ ਦਸਿਆ ਕਿ ਅਤੀਕ ਵਿਰੁਧ ਕਾਰਵਾਈ ਕਰਨ ਲਈ ਸੀਨੀਅਰ ਪੁਲਿਸ ਸੁਪਰਡੈਂਟ ਵਲੋਂ ਭੇਜੀ ਗਈ ਰਿਪੋਰਟ 'ਤੇ 13 ਅਗੱਸਤ ਨੂੰ ਜ਼ਿਲ੍ਹਾ ਅਧਿਕਾਰੀ ਭਾਨੂੰ ਚੰਦਰ ਗੋਸਵਾਮੀ ਨੇ ਉਤਰ ਪ੍ਰਦੇਸ਼ ਗਰੋਹ ਬੰਦ ਅਤੇ ਸਮਾਜ ਵਿਰੋਧੀ ਗਤੀਵਿਧੀ ਰੋਕਥਾਮ ਐਕਟ ਦੇ ਅਧੀਨ ਗ਼ੈਰ-ਕਾਨੂੰਨੀ ਰੂਪ ਨਾਲ ਇਕੱimageਠੀਆਂ ਕੀਤੀਆਂ ਗਈਆਂ ਕੁੱਲ 7 ਜਾਇਦਾਦਾਂ ਨੂੰ ਕੁਰਕ ਕਰਨ ਦਾ ਆਦੇਸ਼ ਦਿਤਾ ਸੀ। (ਏਜੰਸੀ)