ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਕਰਨ ਵਾਲੇ ਪਿਉ-ਪੁੱਤ ਗ੍ਰਿਫ਼ਤਾਰ
Published : Aug 28, 2020, 2:10 pm IST
Updated : Aug 28, 2020, 2:13 pm IST
SHARE ARTICLE
Punjab Police arrest man, son for running illegal pharma-opioids business
Punjab Police arrest man, son for running illegal pharma-opioids business

ਵੀਰਵਾਰ ਨੂੰ ਏਐਸਪੀ ਡਾ. ਪ੍ਰੱਗਿਆ ਜੈਨ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਪਿਤਾ ਅਤੇ ਪੁੱਤਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ

ਚੰਡੀਗੜ੍ਹ -  18 ਰਾਜਾਂ ਵਿਚ ਫੈਲੇ ਮੈਡੀਕਲ ਡਰੱਗ ਤਸਕਰੀ ਦੇ ਕਾਰੋਬਾਰ ਦਾ ਪਰਦਾਫਾਸ਼ ਕਰਨ ਤੋਂ ਬਾਅਦ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਪਿਤਾ-ਪੁੱਤਰ ਕ੍ਰਿਸ਼ਨ ਅਰੋੜਾ ਅਤੇ ਗੌਰਵ ਅਰੋੜਾ ਜੋ ਕਿ ਨਰੇਲਾ, ਦਿੱਲੀ ਸਥਿਤ ਮਸ਼ਹੂਰ ਫਾਰਮਾ ਕੰਪਨੀ ਨਿਊਟੈਕ ਹੈਲਥ ਕੇਅਰ ਚਲਾਉਂਦੇ ਹਨ। ਦੋਵਾਂ ਨੂੰ ਬਰਨਾਲਾ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਕੰਪਨੀ ਦੀ ਆੜ ਵਿਚ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਉਂਦੇ ਸਨ। 

ArrestedArrested

ਬਰਨਾਲਾ ਪੁਲਿਸ ਅਨੁਸਾਰ ਉਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹਰ ਮਹੀਨੇ ਤਕਰੀਬਨ 20 ਕਰੋੜ ਰੁਪਏ ਦੀਆਂ ਦਵਾਈਆਂ ਦੀ ਸਪਲਾਈ ਕਰਦੇ ਸਨ। ਆਗਰਾ ਗੈਂਗ ਦੇ ਸਰਗਨਾ ਹਰੀਸ਼ ਅਤੇ ਕਪਿਲ ਅਰੋੜਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਇਹਨਾਂ ਦੋਵਾਂ ਕੋਲ ਪਹੁੰਚੀ। ਵੀਰਵਾਰ ਨੂੰ ਏਐਸਪੀ ਡਾ. ਪ੍ਰੱਗਿਆ ਜੈਨ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਪਿਤਾ ਅਤੇ ਪੁੱਤਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਡੀਜੀਪੀ ਦਿਨਕਰ ਗੁਪਤਾ ਨੇ ਰਾਤ 9 ਵਜੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

File Photo File Photo

ਆਈਪੀਐਸ ਪ੍ਰਗਿਆ ਜੈਨ ਅਤੇ ਬਰਨਾਲਾ ਪੁਲਿਸ ਨੂੰ ਵੀ ਵਧਾਈ ਦਿੱਤੀ। ਸੂਤਰਾਂ ਅਨੁਸਾਰ ਸੀਆਈਏ ਪੁਲਿਸ ਹੁਣ ਤੱਕ ਯੂਪੀ, ਆਗਰਾ ਅਤੇ ਦਿੱਲੀ ਵਿਚ ਦੋ ਸੌ ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਸਾਰੀ ਕਾਰਵਾਈ ਗੁਪਤ ਰੱਖੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਈ ਮੁਲਜ਼ਮਾਂ ਨੂੰ ਸੀਆਈਏ ਬਰਨਾਲਾ ਵਿਖੇ ਵੀ ਹਿਰਾਸਤ ਵਿਚ ਰੱਖਿਆ ਗਿਆ ਹੈ।

 File Photo File Photo

ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਬਾਰੇ ਜਲਦ ਹੀ ਇਕ ਵੱਡਾ ਖੁਲਾਸਾ ਕੀਤਾ ਜਾਵੇਗਾ ਕਿਉਂਕਿ ਇਸ ਦੀਆਂ ਸਬੰਧ ਦੇਸ਼ ਦੇ ਲਗਭਗ 18 ਰਾਜਾਂ ਨਾਲ ਜੁੜੇ ਹਨ। ਇਸ ਦੇ ਨਾਲ ਹੀ ਪੁਲਿਸ ਵੀ ਇੱਕ ਵੱਡੇ ਰੈਕੇਟ ਤੱਕ ਪਹੁੰਚ ਗਈ ਹੈ। ਇਸ ਦੌਰਾਨ ਏਐਸਪੀ ਆਈਪੀਐਸ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਅੱਜ ਡੀਜੀਪੀ ਦੇ ਆਦੇਸ਼ਾਂ ’ਤੇ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ। ਉਹਨਾਂ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਡੀਜੀਪੀ ਦਿਨਕਰ ਗੁਪਤਾ ਉਹਨਾਂ ਦੀ ਇਸ ਪ੍ਰਾਪਤੀ ਲਈ ਵੀ ਟਵੀਟ ਕੀਤਾ ਹੈ। 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement