ਵਿਦਿਆਰਥੀ ਚਾਹੁੰਦੇ ਹਨ ਕਿ ਜੇਈਈ ਤੇ ਨੀਟ ਪ੍ਰੀਖਿਆਵਾਂ ਹੋਣ : ਸਿਖਿਆ ਮੰਤਰੀ ਨਿਸ਼ੰਕ
Published : Aug 28, 2020, 12:00 am IST
Updated : Aug 28, 2020, 12:00 am IST
SHARE ARTICLE
image
image

ਵਿਦਿਆਰਥੀ ਚਾਹੁੰਦੇ ਹਨ ਕਿ ਜੇਈਈ ਤੇ ਨੀਟ ਪ੍ਰੀਖਿਆਵਾਂ ਹੋਣ : ਸਿਖਿਆ ਮੰਤਰੀ ਨਿਸ਼ੰਕ

ਕਿਹਾ- 17 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਾਖ਼ਲ ਪੱਤਰ ਡਾਊਨਲੋਡ ਕਰ ਲਏ ਹਨ

ਨਵੀਂ ਦਿੱਲੀ, 27 ਅਗੱਸਤ : ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ 17 ਲੱਖ ਤੋਂ ਵੱਧ ਉਮੀਦਵਾਰਾਂ ਨੇ ਜੇਈਈ ਅਤੇ ਨੀਟ ਪ੍ਰੀਖਿਆ ਲਈ ਅਪਣਾ ਦਾਖ਼ਲਾ ਪੱਤਰ ਡਾਊਨਲੋਡ ਕਰ ਲਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਹਰ ਹਾਲ ਵਿਚ ਪ੍ਰੀਖਿਆ ਚਾਹੁੰਦੇ ਹਨ।
ਸਿਖਿਆ ਮੰਤਰੀ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਸਨਮੁਖ ਨੀਟ ਅਤੇ ਜੇਈਈ ਪ੍ਰੀਖਿਆ ਨੂੰ ਅੱਗੇ ਪਾਉਣ ਦੀ ਕੁੱਝ ਵਰਗਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ। ਨਿਸ਼ੰਕ ਨੇ ਕਿਹਾ, 'ਕੌਮੀ ਪ੍ਰੀਖਿਆ ਏਜੰਸੀ ਦੇ ਅਧਿਕਾਰੀਆਂ ਨੇ ਮੈਨੂੰ ਦਸਿਆ ਕਿ 7 ਲੱਖ ਤੋਂ ਵੱਧ ਉਮੀਦਵਾਰਾਂ ਨੇ ਜੇਈਈ ਮੇਨਜ਼ ਪ੍ਰੀਖਿਆ ਲਈ ਦਾਖ਼ਲਾ ਪੱਤਰ ਡਾਊਨਲੋਡ ਕਰ ਲਿਆ ਹੈ ਜਦਕਿ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਨੀਟ ਪ੍ਰੀਖਿਆ ਦਾ ਦਾਖ਼ਲਾ ਪੱਤਰ ਡਾਊਨਲੋਡ ਕਰ ਲਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰੀਖਿਆ ਹਰ ਹਾਲ ਵਿਚ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ, 'ਸਾਨੂੰ ਵਿਦਿਆਰਥੀਆਂ ਅਤੇ ਮਾਪਿਆਂ ਕੋਲੋਂ ਪ੍ਰੀਖਿਆ ਕਰਾਏ ਜਾਣ ਦੇ ਹੱਕ ਵਿਚ ਈਮੇਲਾਂ ਮਿਲ ਰਹੀਆਂ ਹਨ ਕਿਉਂਕਿ ਉਹ ਇਸ ਪ੍ਰੀਖਿਆ ਦੀ ਤਿਆਰੀ ਦੋ ਤਿੰਨ ਮਹੀਨਿਆਂ ਤੋਂ ਕਰ ਰਹੇ ਸਨ।' ਇੰਜਨੀਅਰਿੰਗ ਲਈ ਸਾਂਝੀ ਦਾਖ਼ਲਾ ਪ੍ਰੀਖਿਆ ਜਾਂ ਜੇਈਈ ਇਕ ਤੋਂ ਛੇ ਸਤੰਬਰ ਵਿਚਾਲੇ ਹੋਵੇਗੀ ਜਦਕਿ ਕੌਮੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ ਯਾਨੀ ਨੀਟ 13 ਸਤੰਬਰ ਤੋਂ ਕਰਾਉਣ ਦੀ ਯੋਜਨਾ ਹੈ। ਨੀਟ ਲਈ 15.97 ਲੱਖ ਵਿਦਿਆਰਥੀਆਂimageimage ਨੇ ਪੰਜੀਕਰਣ ਕਰਾਇਆ ਹੈ। ਜੇਈਈ ਮੇਨਜ਼ ਲਈ ਲਗਭਗ 8.58 ਲੱਖ ਵਿਦਿਆਰਥੀਆਂ ਨੇ ਪੰਜੀਕਰਣ ਕਰਾਇਆ ਸੀ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਇਹ ਪ੍ਰੀਖਿਆਵਾਂ ਪਹਿਲਾਂ ਹੀ ਦੋ ਵਾਰ ਟਾਲੀਆਂ ਜਾ ਚੁਕੀਆਂ ਹਨ। ਜੇਈਈ ਮੇਨਜ਼ ਪ੍ਰੀਖਿਆ ਮੂਲ ਰੂਪ ਵਿਚ 7-11 ਅਪ੍ਰੈਲ ਨੂੰ ਹੋਣੀ ਸੀ ਪਰ ਇਸ ਨੂੰ 18-23 ਜੁਲਾਈ ਲਈ ਟਾਲ ਦਿਤਾ ਗਿਆ। ਨੀਟ ਪ੍ਰੀਖਿਆ 3 ਮਈ ਨੂੰ ਹੋਣੀ ਸੀ ਪਰ ਇਸ ਨੂੰ 26 ਜੁਲਾਈ ਲਈ ਟਾਲ ਦਿਤਾ ਗਿਆ ਸੀ। ਇਨ੍ਹਾਂ ਪ੍ਰੀਖਿਆਵਾਂ ਨੂੰ ਇਕ ਵਾਰ ਫਿਰ ਸਤੰਬਰ ਲਈ ਟਾਲ ਦਿਤਾ ਗਿਆ।
(ਏਜੰਸੀ)

SHARE ARTICLE

ਏਜੰਸੀ

Advertisement

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM
Advertisement