
ਕੈਪਟਨ ਸਰਕਾਰ ਪੰਜਾਬ ਦੀਆਂ ਸਮੱਸਿਆਵਾਂ ਨੂੰ ਭੁਲਾ ਕੇ ਆਪਸੀ ਕਾਟੋ ਕਲੇਸ਼
ਬਾਘਾ ਪੁਰਾਣਾ, 27 ਅਗੱਸਤ (ਸੰਦੀਪ ਬਾਘੇਵਾਲੀਆ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਘਾ ਪੁਰਾਣਾ ਵਿਖੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਗੱਲ ਪੰਜਾਬ ਦੀ ਪ੍ਰੋਗਰਾਮ ਤਹਿਤ ਹਲਕੇ ਦੇ ਦੌਰੇ ’ਤੇ ਆਏ, ਜਿੱਥੇ ਤੀਰਥ ਸਿੰਘ ਮਾਹਲਾ ਨੇ ਸ. ਬਾਦਲ ਦਾ ਸਵਾਗਤ ਕੀਤਾ। ਰੈਲੀ ਨੂੰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਜਗਤਾਰ ਸਿੰਘ ਰਾਜੇਆਣਾ, ਭੁਪਿੰਦਰ ਸਿੰਘ ਸਾਹੋਕੇ, ਬਾਲ ਕ੍ਰਿਸ਼ਨ ਬਾਲੀ, ਬਲਤੇਜ ਸਿੰਘ, ਲੰਗੇਆਣਾ, ਪਵਨ ਢੰਡ, ਸੁਖਵਿੰਦਰ ਸਿੰਘ ਬਰਾੜ ਅਤੇ ਹੋਰਨਾਂ ਨੇ ਸੰਬੋਧਨ ਕੀਤਾ।
ਗੱਲ ਪੰਜਾਬ ਦੀ’ ਬੈਨਰ ਹੇਠ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਅਨਾਜ ਮੰਡੀ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਸੂਬੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਭੁਲਾ ਕੇ ਆਪਸੀ ਕਾਟੋ ਕਲੇਸ਼ ਵਿਚ ਉਲਝੀ ਪਈ ਹੈ। ਸੁਖਬੀਰ ਨੇ ਆਖਿਆ ਕੇ ਸ਼੍ਰੋਮਣੀ ਅਕਾਲੀ ਦਲ ਹੁਣ ਅਪਣੇ ਸੌ ਦਿਨਾਂ ਦੇ ਪ੍ਰੋਗਰਾਮ ਤਹਿਤ ਲੋਕਾਂ ਨਾਲ ਉਨ੍ਹਾਂ ਦੇ ਦਰਦਾਂ, ਤਕਲੀਫ਼ਾਂ ਅਤੇ ਘਰਾਂ ਵਿਚਲੀਆਂ ਸਮਾਜਕ ਅਤੇ ਆਰਥਕ ਸਮੱਸਿਆਵਾਂ ਬਾਰੇ ਦਿਲ ਦੀਆਂ ਗੱਲਾਂ ਕਰਨ ਲਈ ਨਿਕਲੇ ਹਨ ਤਾਕਿ ਉਨ੍ਹਾਂ ਦੇ ਜ਼ਖ਼ਮਾਂ ਉਪਰ ਮੱਲ੍ਹਮ ਲਾਈ ਜਾ ਸਕੇ।
ਸੁਖਬੀਰ ਬਾਦਲ ਨੇ ਸਮੁੱਚੇ ਪੰਜਾਬੀਆਂ ਨੂੰ ਧਰਵਾਸ ਦਿਵਾਇਆ ਕਿ ਜਿਥੇ ਉਨ੍ਹਾਂ ਨੇ ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਬੇਇਨਸਾਫ਼ੀ ਵਾਲੇ ਦਿਨ ਕੱਟ ਲਏ ਹਨ, ਉਥੇ ਚੰਦ ਕੁ ਮਹੀਨੇ ਕਾਂਗਰਸ ਦੇ ਅੱਤਿਆਚਾਰ ਨੂੰ ਹੋਰ ਸਹਿਣ ਕਰ ਲੈਣ। ਬਸ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬੀਆਂ ਨੂੰ ਹਰ ਪੱਖੋਂ ਆਜ਼ਾਦ ਅਤੇ ਖ਼ੁਸ਼ਹਾਲ ਕਰਨ ਲਈ ਤੁਹਾਡੇ ਦਰਵਾਜ਼ੇ ’ਤੇ ਆ ਰਹੀ ਹੈ।
ਸੁਖਬੀਰ ਸਿੰਘ ਬਾਦਲ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਾਘਾ ਪੁਰਾਣਾ ਤੋਂ ਉਮੀਦਵਾਰ ਐਲਾਨਿਆ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਉਪਰ ਵਰ੍ਹਦਿਆਂ ਕਿਹਾ ਕਿ ਉਹ ਚੋਟੀ ਦੇ ਠੱਗ ਹਨ, ਜਿਨ੍ਹਾਂ ਨੇ ਸਰਕਾਰ ਦੇ ਖ਼ਜ਼ਾਨੇ ਤੋਂ ਇਲਾਵਾ ਕੁਦਰਤੀ ਖਣਿਜਾਂ ਉੱਪਰ ਵੀ ਡਾਕਾ ਮਾਰਿਆ।
ਇਸ ਸਮੇਂ ਗੁਰਜੰਟ ਸਿੰਘ ਰੋਡੇ, ਰਾਜਵੰਤ ਸਿੰਘ ਮਾਹਲਾ, ਪਵਨ ਗੋਇਲ, ਸੁਖਦੀਪ ਰੋਡੇ, ਜੈਲਦਾਰ ਮਨਦੀਪ ਚੰਨੂ ਵਾਲਾ, ਐਸ.ਓ.ਆਈ ਪ੍ਰਧਾਨ ਇੰਦਰਜੀਤ ਸਿੰਘ ਲੰਗੇਆਣਾ, ਸਾਬਕਾ ਸਰਪੰਚ ਜਗਦੇਵ ਸਿੰਘ ਨਿਗਾਹਾ, ਜਵਾਹਰ ਸਿੰਘ ਰਾਜੇਆਣਾ, ਪ੍ਰਮਿੰਦਰ ਸਿੰਘ ਮੌੜ, ਰਣਜੀਤ ਸਿੰਘ ਝੀਤੇ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਅਮਰਜੀਤ ਸਿੰਘ ਮਾਣੂੰਕੇ, ਇੰਦਰਜੀਤ ਸਿੰਘ ਲੰਗੇਆਣਾ, ਦਵਿੰਦਰ ਚੀਕਾ, ਤਰਲੋਚਨ ਸਿੰਘ ਕਾਲੇਕੇ, ਬਚਿੱਤਰ ਕਾਲੇਕੇ, ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਬੀ.ਸੀ. ਵਿੰਗ ਦਾ ਪ੍ਰਧਾਨ ਸਮਸ਼ੇਰ ਸਿੰਘ ਮਾੜੀ, ਆਤਮਾ ਸਿੰਘ ਬਰਾੜ, ਸਤਨਾਮ ਸਿੰਘ ਸੱਤੂ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਨੀ ਅਤੇੇ ਹੋਰ ਵਰਕਰ ਹਾਜ਼ਰ ਸਨ।
27 ਬਾਘਾ ਪੁਰਾਣਾ 01
ਕੈਪਸ਼ਨ : ਬਾਘਾ ਪੁਰਾਣਾ ਵਿਖੇ ਇੱਕਠ ਨੂੰ ਸਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨਾਲ ਖੜੇ ਤੀਰਥ ਸਿੰਘ ਮਾਹਲਾ ਅਤੇ ਹੋਰ ਲੀਡਰਸਿਪ। (ਸੰਦੀਪ)